66 ਵੀਆ ਨੈਸ਼ਨਲ ਸਕੂਲਜ ਖੇਡਾਂ ਭੂਪਾਲ ਮੱਧ ਪ੍ਰਦੇਸ਼ ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ
ਹੋਣਹਾਰ ਖਿਡਾਰੀ ਮਾਨਵ ਨੇ ਸਿਲਵਰ ਮੈਡਲ ਜਿੱਤਿਆ
ਗੁਰਦਾਸਪੁਰ 17 ਜੂਨ 2023 (ਦੀ ਪੰਜਾਬ ਵਾਇਰ)। 66 ਵੀਆਂ ਨੈਸ਼ਨਲ ਸਕੂਲਜ ਖੇਡਾਂ ਭੁਪਾਲ ਵਿਖੇ ਅੰਡਰ 19 ਸਾਲ ਗਰੁੱਪ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਪਰਤੇ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਦਾ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। 9 ਜੂਨ ਤੋਂ 13 ਜੂਨ ਤੱਕ ਹੋਈਆਂ ਇਹਨਾਂ ਸਕੂਲੀ ਖੇਡਾਂ ਵਿਚ ਗੁਰਦਾਸਪੁਰ ਦੇ ਤਿੰਨ ਖਿਡਾਰੀ ਪ੍ਰਵੀਨ ਕੁਮਾਰ, ਹਰਸ਼ ਕੁਮਾਰ, ਅਤੇ ਮਾਨਵ ਸ਼ਰਮਾ ਸ਼ਾਮਲ ਸਨ। ਗੁਰਦਾਸਪੁਰ ਸੈਂਟਰ ਦੇ ਕੋਚ ਰਵੀ ਕੁਮਾਰ , ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਸਕੱਤਰ ਅੰਤਰਰਾਸ਼ਟਰੀ ਰੈਫਰੀ ਸੁਰਿੰਦਰ ਕੁਮਾਰ ਜਲੰਧਰ, ਜਸਵਿੰਦਰ ਸਿੰਘ ਬਠਿੰਡਾ ਦੇ ਯਤਨਾਂ ਸਦਕਾ ਪੰਜਾਬ ਦੇ ਖਿਡਾਰੀਆਂ ਨੇ ਮੈਡਲ ਟੈਲੀ ਵਿਚ ਵਾਧਾ ਕੀਤਾ ਅਤੇ ਟੀਮ ਨੂੰ ਤੀਸਰੇ ਸਥਾਨ ਤੇ ਲਿਆਉਣ ਵਿੱਚ ਕਾਮਯਾਬੀ ਹਾਸਲ ਕੀਤੀ।
ਜਾਣਕਾਰੀ ਦਿੰਦਿਆਂ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਹ ਖੇਡਾਂ ਚਾਰ ਸਾਲ ਬਾਅਦ ਹੋਈਆਂ ਹਨ। ਖਿਡਾਰੀਆਂ ਨੂੰ ਖੇਡਣ ਲਈ ਪਹਿਲੀ ਵਾਰ ਰਾਸ਼ਟਰੀ ਪੱਧਰ ਦਾ ਪਲੇਟਫਾਰਮ ਮਿਲਿਆ ਹੈ ਜਿਸ ਕਰਕੇ ਉਹ ਖਿਡਾਰੀਆਂ ਦੀ ਇਹਨਾਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹਨ। ਗੋਲਡਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦੇ ਮਾਨਵ ਸ਼ਰਮਾ ਨੇ ਸਿਲਵਰ ਮੈਡਲ ਜਿੱਤਕੇ ਜ਼ਿਲੇ ਦਾ ਮਾਣ ਵਧਾਇਆ ਹੈ। ਅੱਜ ਸੈਂਟਰ ਵਿਚ ਜ਼ਿਲ੍ਹਾ ਸਿੱਖਿਆ ਦਫ਼ਤਰ ਗੁਰਦਾਸਪੁਰ ਦੇ ਸਕੂਲੀ ਖੇਡਾਂ ਦੀ ਦੇਖਰੇਖ ਕਰਨ ਵਾਲੇ ਲੈਕਚਰਾਰ ਮੈਡਮ ਅਨੀਤਾ ਕੋਠੇ ਘੁਰਾਲਾ, ਮੈਡਮ ਵੀਨਾ ਦੇਵੀ ਪੀ ਟੀ ਆਈ, ਜੂਡੋਕਾ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਜੂਡੋ ਕੋਚ ਦਿਨੇਸ਼ ਕੁਮਾਰ ਬਟਾਲਾ, ਕਰਮਜੋਤ ਸਿੰਘ ਜੂਡੋ ਕੋਚ, ਜੂਡੋ ਕੋਚ ਅਤੁਲ ਕੁਮਾਰ ਹਾਜ਼ਰ ਸਨ।