ਗੁਰਦਾਸਪੁਰ, 17 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਵਲੋ ਜਿਲਾ ਹਸਪਤਾਲ ਗੁਰਦਾਸਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਹਸਪਤਾਲ ਦੇ ਵਖ ਵਖ ਵਿੰਗ ਦਾ ਦੌਰਾ ਕੀਤਾ। ਉਨਾਂ ਹਸਪਤਾਲ ਵਿਚ ਦਾਖਲ਼ ਮਰੀਜਾਂ ਨਾਲ ਗਲਬਾਤ ਕਰ ਮਿਲ ਰਹੀ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ। ਮਰੀਜਾਂ ਵਲੋ ਮਿਲ ਰਹੀ ਸਹੂਲਤਾਂ ਤੇ ਤਸਲੀ ਪ੍ਗਟ ਕੀਤੀ ਗਈ।
ਉਨਾਂ ਹਸਪਤਾਲ ਵਿਚ ਨਿਰਮਾਣ ਅਧੀਨ ਜਚਾ ਬਚਾ ਵਿੰਗ ਦਾ ਦੌਰਾ ਕੀਤਾ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਹਸਪਤਾਲ ਵਿਚ ਆਰਟੀਪੀਸੀਆਰ ਲੈਬ ਦਾ ਕੰਮ ਪੂਰਾ ਹੋਣ ਵਾਲਾ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਜਲਦ ਲੈਬ ਦਾ ਕੰਮ ਪੂਰਾ ਕਰਕੇ ਕੋਵਿਡ ਟੈਸਟ ਸ਼ੁਰੂ ਕੀਤੇ ਜਾਣਗੇ। ਇਸ ਨਾਲ ਮਰੀਜਾਂ ਨੂੰ ਵਡੀ ਰਾਹਤ ਮਿਲੇਗੀ। ਹੁਨ ਤਕ ਕੋਵਿਡ ਸੈਂਪਲ ਅੰਮਿ੍ਤਸਰ ਸਥਿਤ ਲੈਬ ਵਿਚ ਭੇਜੇ ਜਾਂਦੇ ਹਨ ਜਿਸ ਵਿਚ ਕਾਫੀ ਸਮਾਂ ਲਗ ਜਾਂਦਾ ਹੈ। ਲੈਬ ਸ਼ੁਰੂ ਹੋਣ ਨਾਲ ਇਹ ਟੈਸਟ ਗੁਰਦਾਸਪੁਰ ਵਿਚ ਹੀ ਜਲਦ ਹੋ ਜਾਣਗੇ। ਉਨਾਂ ਕਿਹਾ ਕਿ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਿਚ ਕੌਈ ਕਸਰ ਬਾਕੀ ਨਹੀਂ ਛਡੀ ਜਾਵੇਗੀ।