ਗੁਰਦਾਸਪੁਰ ਪਬਲਿਕ ਸਕੂਲ ਵਿੱਚ ਦਿਲਚਸਪ ਸਮਰ ਕੈਂਪ ਦੀ ਹੋਈ ਸ਼ੁਰੂਆਤ, ਬੱਚਿਆਂ ਦੇ ਕਰਵਾਏ ਜਾ ਰਹੇ ਦਿਲਚਸਪ ਮੁਕਾਬਲੇ
ਗੁਰਦਾਸਪੁਰ, 13 ਜੂਨ 2023 (ਦੀ ਪੰਜਾਬ ਵਾਇਰ)। ਸਥਾਨਕ ਬਹਿਰਾਮਪੁਰ ਰੋਡ ਸਥਿਤ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਮਨੋਰੰਜਨ ਲਈ ਬੇਹੱਦ ਰੌਚਕ ਅਤੇ ਦਿਲਚਸਪ 10 ਰੋਜਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦਾ ਉਦਘਾਟਨ ਸਕੂਲ ਦੀ ਡਾਇਰੈਕਟਰ ਅਰਚਨਾ ਬਹਿਲ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਕੀਤਾ। ਇਸ ਮੌਕੇ ਸਕੂਲ ਦੀ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਕਰੀਬ 100 ਵਿਦਿਆਰਥੀਆਂ ਨੇ ਇਸ ਸਮਰ ਕੈਂਪ ਵਿੱਚ ਭਾਗ ਲਿਆ। ਇਸ ਸਬੰਧ ਵਿੱਚ ਸਕੂਲ ਦੀ ਡਾਇਰੈਕਟਰ ਅਰਚਨਾ ਬਹਿਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਛੁੱਟੀਆਂ ਵਿੱਚ ਮਨੋਰੰਜਨ ਦੇ ਮੰਤਵ ਦੇ ਨਾਲ ਇਸ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ।
ਜਿਸ ਦੇ ਪਹਿਲੇ ਸੱਤ ਦਿਨ ਵਿਦਿਆਰਥੀਆਂ ਦੀਆਂ ਵੱਖ-ਵੱਖ ਰੌਚਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਜਦੋਂ ਕਿ ਪਿਛਲੇ ਤਿੰਨ ਦਿਨ ਬਹੁਤ ਹੀ ਪ੍ਰਭਾਵਸ਼ਾਲੀ ਐਡਵੈਂਚਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਕੋਈ ਖਾਨਾਪੂਰਤੀ ਲਈ ਨਹੀਂ ਹੈ, ਸਗੋਂ ਆਊਟਸੋਰਸ ਕਰਕੇ ਵੱਖ-ਵੱਖ ਟਰੇਨਰ ਸਕੂਲ ਵਿੱਚ ਲਿਆਂਦੇ ਗਏ ਹਨ। ਜੋ ਬੱਚਿਆਂ ਨੂੰ ਵੱਖ-ਵੱਖ ਪ੍ਰੋਜੈਕਟ ਬਣਾਉਣ ਦੀ ਸਿਖਲਾਈ ਦੇ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਮਨੋਰੰਜਨ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਇਸ ਕੈਂਪ ਦਾ ਖੂਬ ਆਨੰਦ ਮਾਣ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਇਹ ਕੈਂਪ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਬਹੁਤ ਸਹਾਇਕ ਸਿੱਧ ਹੋਵੇਗਾ। ਇਸ ਮੌਕੇ ਅਰਚਨਾ ਬਹਿਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਕੂਲ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਰਹੀਆਂ ਹਨ ਅਤੇ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਂਦੀ, ਜਿਸ ਕਰਕੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਜਿੱਥੇ ਵਿਦਿਅਕ ਪੱਖੋਂ ਚੰਗੀਆਂ ਮੱਲਾਂ ਮਾਰ ਰਹੇ, ਉਸਦੇ ਨਾਲ ਹੀ ਖੇਡਾਂ ਅਤੇ ਸੱਭਿਆਚਾਰਕ ਮਾਮਲਿਆਂ ਵਿੱਚ ਵੀ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਮੋਹਰੀ ਰਹਿੰਦੇ ਹਨ।