ਗੁਰਦਾਸਪੁਰ, 13 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋ ਆਮ ਆਦਮੀ ਕਲੀਨਿਕ ਵਿਖੇ ਮੈਡੀਕਲ ਅਫਸਰਾਂ ਦੀ ਤਾਇਨਾਤੀ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ। ਜਿਲਾ ਗੁਰਦਾਸਪੁਰ ਵਿਖੇ ਵੀ ਨਵੀਂ ਨਿਯੁਕਤੀਆਂ ਕੀਤੀ ਗਈਆ ਹਨ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵਲੋ ਇਨਾਂ ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪਤਰ ਦਿਤੇ ਗਏ।
ਸਿਵਲ ਸਰਜਨ ਗੁਰਦਾਸਪੁਰ ਨੇ ਨਵਨਿਯੁਕਤ ਮੈਡੀਤਕਲ ਅਫਸਰਾਂ ਨੂੰ ਵਧਾਈ ਦਿਤੀ। ਉਨਾਂ ਦਸਿਆ ਕਿ ਫਿਲਹਾਲ ਜਿਲੇ ਵਿਚ ਪਹਿਲੇ ਫੇਸ ਵਿਚ 16 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪਤਰ ਦਿਤੇ ਗਏ ਹਨ। 14 ਨਿਯੁਕਤੀਆਂ ਪੇਂਡੂ ਖੇਤਰ ਅਤੇ 2 ਨਿਯੁਕਤੀਆਂ ਅਰਬਨ ਖੇਤਰ ਵਿਚ ਹਨ।ਅਗਲੇ ਫੇਸ ਵਿਚ ਬਾਕੀ ਦੇ ਆਮ ਆਦਮੀ ਕਲੀਨਿਕ ਵਿਚ ਵੀ ਤਾਇਨਾਤੀ ਹੋ ਜਾਵੇਗੀ। ਨਵੇ ਚੁਣੇ ਗਏ ਮੈਡੀਕਲ ਅਫਸਰ 16ਜੂਨ ਤੋ ਓਪੀਡੀ ਸ਼ੁਰੂ ਕਰਨਗੇ।ਉਨਾਂ ਮੈਡੀਕਲ ਅਫਸਰਾਂ ਨੂੰ ਹਿਦਾਇਤ ਕੀਤੀ ਕਿ ਮਰੀਜਾਂ ਦੇ ਇਲਾਜ ਸਬੰਧੀ ਪੂਰਨ ਸਿਹਤ ਸੇਵਾਵਾਂ ਚੰਗੇ ਢੰਗ ਨਾਲ ਮੁਹਇਆ ਕਰਵਾਈ ਜਾਵੇ।
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ, ਡੀਐਫਡਬਲਓਓ ਡਾ. ਤੇਜਿੰਦਰ ਕੌਰ, ਡਾ. ਅੰਕੁਰ, ਡੀਪੀਐਮ ਗੁਰਪ੍ੀਤ ਸਿੰਘ, ਅਮਨਦੀਪ ਸਿੰਘ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਹਾਜਰ ਸਨ।