ਕਰਨਲ ਆਰ ਐੱਸ ਸ਼ੀਖਾਵਤ ਨੇ ਡੀ.ਸੀ.ਡਬਲਯੂ.ਸੀ ਦੀ ਨਿਗਰਾਨੀ ਹੇਠ ਚਲ ਰਹੇ ਪ੍ਰੋਜੈਕਟਾਂ ਦਾ ਕੀਤਾ ਦੋਰਾ- ਰੋਮੇਸ਼ ਮਹਾਜਨ
ਗੁਰਦਾਸਪੁਰ, 10 ਜੂਨ 2023 (ਦੀ ਪੰਜਾਬ ਵਾਇਰ)। ਕਰਨਲ ਆਰ ਐਸ ਸ਼ੀਖਾਵਤ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਰੈਨੂੰ ਜਿਹੜੇ Mrs India 2022 ਅਤੇ ਬੱਚਿਆਂ ਸਮੇਤ ਡੀ.ਸੀ ਡੈਵਲਯੂ ਸੀ ਦੇ ਪ੍ਰੋਜੈਕਟਾਂ ਦਾ ਦੌਰਾ ਕੀਤਾ। ਇਸ ਮੌਕੇ ਤੇ ਉਹਨਾਂ ਬਾਲ ਭਵਨ ਵਿੱਚ ਚਲ ਰਹੇ ਪ੍ਰੋਜੈਕਟਾਂ ਨੂੰ ਬਹੁਤ ਬਰੀਕੀ ਨਾਲ ਦੇਖਿਆ। ਇਸ ਮੌਕੇ ਤੇ ਸਲੱਮ ਏਰੀਐ ਮਾਨ ਕੌਰ ਵਿਖੇ ਚਲ ਰਹੇ ਪ੍ਰਿਲਿਮਨਰੀ ਐਜੂਕੇਸ਼ਨ ਸਕੂਲ ਵਿੱਚ ਜਾ ਕੇ ਬੱਚਿਆ ਨਾਲ ਗੱਲਬਾਤ ਕੀਤੀ। ਸ਼ੀਖਾਵਤ ਪਰਿਵਾਰ ਵਲੋਂ ਇਹਨਾਂ ਬੱਚਿਆਂ ਨੂੰ ਖਾਣ ਪੀਣ ਦੀ ਚੀਜਾਂ ਵੀ ਵੰਡੀਆ ਗਈਆ। ਇਸ ਤੋਂ ਬਾਅਦ ਉਹਨਾ ਰੈੱਡ ਕਰਾਸ ਨਸ਼ਾ ਛੁਡਾਓ ਗੁਰਦਾਸਪੁਰ ਵਿੱਚ ਆ ਕੇ ਇਥੋਂ ਦੀਆ ਗਤੀਵਿਧੀਆ ਦਾ ਜਾਇਜਾ ਲਿਆ ਅਤੇ ਮਰੀਜਾਂ ਨਾਲ ਗੱਲਬਾਤ ਕਰ ਕੇ ਉਹਨਾਂ ਨੂੰ ਮੋਟੀਵੇਟ ਕੀਤਾ।
ਉਤਸਾਹਿਤ ਕਰਦੀਆਂ ਉਹਨਾ ਕਿਹਾ ਕਿ ਉਹ ਨਸ਼ੇ ਛੱਡ ਕੇ ਉਹ ਆਰਮੀ ਵਿੱਚ ਪ੍ਰਵੇਸ਼ ਕਰਕੇ ਭਾਰਤ ਮਾਤਾ ਅਤੇ ਦੇਸ਼ ਦੀ ਸੇਵਾ ਕਰਨ। ਉਹਨਾਂ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਵੱਲੋਂ ਸਮਾਜ ਭਲਾਈ ਲਈ ਦਿਨ ਰਾਤ ਕਰ ਰਹੇ ਕੰਮ ਨੂੰ ਬਹੁਤ ਸਰਾਹਇਆ। ਉਹਨਾ ਕਿਹਾ ਕਿ ਸਾਡੇ ਲਈ ਇਹ ਇਕ ਮੋਟੀਵੇਸ਼ਨਲ ਵਿਸਿਟ ਰਹੇਗਾ। ਸੈਂਟਰ ਦੀਆ ਗਤੀਵਿਧੀਆ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਸੈਂਟਰ ਦੀ ਸਫਲਤਾ ਦੇ ਪਿੱਛੇ ਰੋਮੇਸ਼ ਮਹਾਜਨ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਪ੍ਰਤੀ ਕੀਤੇ ਗਏ ਰੋਮੇਸ਼ ਜੀ ਕੰਮ ਬਹੁਤ ਸ਼ਲਾਘਾਯੋਗ ਹਨ ਜੋ ਕਿ ਨੌਜਵਾਨ ਪੀੜੀ ਨੂੰ ਨਸ਼ਿਆ ਵਿਚੋਂ ਕੱਢਣ ਲਈ ਦਿਨ ਰਾਤ ਕੰਮ ਕਰ ਰਹੇ ਹਨ।