ਸਿਹਤ ਗੁਰਦਾਸਪੁਰ

15 ਅਗਸਤ ਤੱਕ ਪੂਰਾ ਹੋ ਜਾਵੇਗਾ ਅਰਬਨ ਸੀਐਚਸੀ ਦੀ ਇਮਾਰਤ ਦੇ ਨਵੀਨੀਕਰਨ ਦਾ ਕੰਮ ਗੁਰਦਾਸਪੁਰ ਵਾਸੀਆਂ ਨੂੰ ਮਿਲ ਰਹੀ ਸਿਹਤ ਸਹੂਲਤਾਂ ਵਿਚ ਹੋਵੇਗਾ ਵਾਧਾ-ਰਮਨ ਬਹਿਲ

15 ਅਗਸਤ ਤੱਕ ਪੂਰਾ ਹੋ ਜਾਵੇਗਾ ਅਰਬਨ ਸੀਐਚਸੀ ਦੀ ਇਮਾਰਤ ਦੇ ਨਵੀਨੀਕਰਨ ਦਾ ਕੰਮ ਗੁਰਦਾਸਪੁਰ ਵਾਸੀਆਂ ਨੂੰ ਮਿਲ ਰਹੀ ਸਿਹਤ ਸਹੂਲਤਾਂ ਵਿਚ ਹੋਵੇਗਾ ਵਾਧਾ-ਰਮਨ ਬਹਿਲ
  • PublishedJune 6, 2023

ਗੁਰਦਾਸਪੁਰ, 6 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਮੰਗਵਾਲ ਨੂੰ ਅਰਬਨ ਸੀਐਚਸੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਵੱਲ਼ੋਂ ਸੀਐਚਸੀ ਦੇ ਨਵੀਨੀਕਰਨ ਦੇ ਕੰਮ ਦਾ ਜਾਇਜਾ ਲਿਆ। ਚੇਅਰਮੈਨ ਰਮਨ ਬਹਿਲ ਦੇ ਯਤਨਾਂ ਸਦਕਾ ਜੰਗੀ ਪੱਧਰ ਉੱਤੇ ਚੱਲ ਰਹੇ ਅਰਬਨ ਸੀਐਚਸੀ ਗੁਰਦਾਸਪੁਰ ਦੇ ਨਵੀਨੀਕਰਨ ਦੇ ਕੰਮ ਸਬੰਧੀ ਰਮਨ ਬਹਿਲ ਵੱਲ਼ੋਂ ਵਿਸ਼ੇਸ਼ ਤੌਰ ਤੇ ਰੂਚੀ ਦਿਖਾਈ ਜਾ ਰਹੀ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਬਹਿਲ ਨੇ ਦੱਸਿਆ ਕਿ ਇਮਾਰਤ ਦੇ ਨਵੀਨੀਕਰਨ ਦਾ ਕੰਮ 15 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ ਜਿਸ ਨਾਲ ਗੁਰਦਾਸਪੁਰ ਵਿਚ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਪੂਰਾ ਕਰਨ ਤੋ ਬਾਦ ਜਰੂਰੀ ਸਾਜੋ ਸਮਾਨ , ਮਸ਼ੀਨਾਂ ਆਦਿ ਲਗਾਈ ਜਾਣਗੀਆਂ । ਸੀਐਚਸੀ ਵਿਚ ਵੱਖ ਵੱਖ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਵੱਖ ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਰੋਗੀਆਂ ਦਾ ਇਲਾਜ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਾਂ ਨੂੰ ਵਧਿਆ ਸੇਹਤ ਸੁਵਿਧਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਤੇ ਡੀਐਮਸੀ ਡਾ. ਰੋਮੀ ਰਾਜਾ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਦੀ ਬਦੌਲਤ ਜਿਲਾ ਹਸਪਤਾਲ ਵਿਖੇ 4 ਡੀਐਨਬੀ ਕੋਰਸਾਂ ਦੀ ਫੀਸ ਜਮਾ ਹੋ ਗਈ ਹੈ। ਅਰਬਨ ਸੀਐਚਸੀ ਵੀ ਕੁਝ ਮਹੀਨਿਆਂ ਵਿਚ ਹੀ ਜਨਤਾ ਨੂੰ ਸਮਰਪਤ ਹੇਵੇਗੀ।

Written By
The Punjab Wire