Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਮੌਹਾਲੀ ਰਾਈਫਲ ਸ਼ੂਟਿੰਗ ਚੈਂਪਿਅਨਸ਼ਿੱਪ ਕਾਮਯਾਬੀ ਨਾਲ ਨੇਪੜੇ ਚੜ੍ਹੀਆ, ਗੁਰਦਾਸਪੁਰ ਤੋਂ ਸਬੰਧਿਤ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਮਦੀਪ ਪ੍ਰਤਾਪ ਸਿੰਘ ਨੇ ਕੀਤੀ ਅਗਵਾਈ

ਮੌਹਾਲੀ ਰਾਈਫਲ ਸ਼ੂਟਿੰਗ ਚੈਂਪਿਅਨਸ਼ਿੱਪ ਕਾਮਯਾਬੀ ਨਾਲ ਨੇਪੜੇ ਚੜ੍ਹੀਆ, ਗੁਰਦਾਸਪੁਰ ਤੋਂ ਸਬੰਧਿਤ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਮਦੀਪ ਪ੍ਰਤਾਪ ਸਿੰਘ ਨੇ ਕੀਤੀ ਅਗਵਾਈ
  • PublishedJune 5, 2023

ਮੁੱਖ ਮਹਿਮਾਨ ਐਸਐਸਪੀ ਚੰਡੀਗੜ੍ਹ ਆਈ.ਪੀ.ਐਸ ਕੰਵਰਦੀਪ ਕੌਰ ਨੇ ਜੇਤੂਆਂ ਨੂੰ ਇਨਾਮ ਵੰਡੇ

ਮੌਹਾਲੀ, 5 ਜੂਨ 2023 (ਦੀ ਪੰਜਾਬ ਵਾਇਰ)। ਮੌਹਾਲੀ ਰਾਈਫਲ ਸ਼ੂਟਿੰਗ ਚੈਂਪਿਅਨਸ਼ਿਪ ਬੀਤੇ ਦਿੰਨੀ ਚੰਡੀਗੜ੍ਹ ਪੁਲਿਸ ਸੂਟਿੰਗ ਰੇਜ ਸੈਕਟਰ 25 ਵਿੱਚ ਕਾਮਯਾਬੀ ਨਾਲ ਨੇਪੜੇ ਚੜੀਆ। ਇਸ ਚੈਂਪਿਅਨਸ਼ਿਪ ਉੱਘੇ ਵਕੀਲ ਅਤੇ ਜਿਲ੍ਹਾ ਰਾਇਫਲ ਸ਼ੂਟਿੰਗ ਐਸੋਸਿਏਸ਼ਨ ਦੇ ਸਕੱਤਰ ਜਨਰਲ ਰਮਦੀਪ ਪ੍ਰਤਾਪ ਸਿੰਘ ਦੀ ਅਗਵਾਈ ਤਲੇ ਸਫਲਤਾ ਪੂਰਵਕ ਸੰਪੰਨ ਹੋਏ। ਇਸ ਮੌਕੇ ਤੇ ਚੰਡੀਗੜ੍ਹ ਦੀ ਐਸਐਸਪੀ ਆਈ.ਪੀ.ਐਸ ਕੰਵਰਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂਆ ਨੂੰ ਇਨਾਮ ਵੰਡੇ ਅਤੇ ਖਿਡਾਰੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਇਸ ਮੌਕੇ ਤੇ ਉਘੇ ਵਕੀਲ ਰਮਦੀਪ ਪ੍ਰਤਾਪ ਸਿੰਘ ਜੋਂਕਿ ਗੁਰਦਾਸਪੁਰ ਸ਼ਹਿਰ ਤੋਂ ਹਨ ਅਤੇ ਵਕਾਲਤ ਦੇ ਨਾਲ ਨਾਲ ਰਾਈਫਲ ਸ਼ੂਟਿੰਗ ਦਾ ਵੀ ਸੌਂਕ ਰੱਖਦੇ ਹਨ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਗਾਮੀ ਜੂਨ ਅੰਤ ਵਿੱਚ ਸਟੇਟ ਸ਼ੂਟਿੰਗ ਚੈਂਪਿਅਨਸ਼ਿਪ ਹੋਣ ਜਾ ਰਹੀ ਹੈ। ਜੋ ਖਿਲਾਡੀ ਇਸ ਚੈਪਿਅਨਸ਼ਿਪ ਵਿੱਚ ਅਵੱਲ ਆਏ ਹਨ ਉਹ ਸਟੇਟ ਚੈਂਪਿਅਨਸ਼ਿਪ ਵਿੱਚ ਖੇਡਣਗੇਂ। ਉਨ੍ਹਾਂ ਕਿਹਾ ਕਿ ਵਕਾਲਤ ਦੀ ਥਕਾਨ ਮਿਟਾਉਣ ਲਈ ਅਤੇ ਸ਼ੋਕ ਦੇ ਕਾਰਨ ਉਨ੍ਹਾਂ ਰਾਈਫਲ ਸ਼ੂਟਿੰਗ ਸਿੱਖੀ ਅਤੇ ਹੁਣ ਉਹ ਜ਼ਿਲ੍ਹਾ ਰਾਇਫਲ ਸ਼ੂਟਿਂਗ ਐਸੋਸਿਏਸ਼ਨ ਦੇ ਸਕੱਤਰ ਦੇ ਨਾਲ ਨਾਲ ਪੰਜਾਬ ਰਾਇਫਲ ਐਸੋਸਿਏਸ਼ਨ ਦੇ ਅਗਜੈਕਟਿਵ ਮੈਂਬਰ ਹਨ।

ਉਨ੍ਹਾਂ ਖਿਡਾਰੀਆਂ ਨੂੰ ਕਾਫੀ ਪ੍ਰੋਤਸਾਹਿਤ ਕਰਦੇ ਹੋਏ ਚੰਗਾ ਖੇਡ ਕੇ ਰਾਈਫਲ ਸ਼ੂਟਿੰਗ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਦੀ ਗੱਲ ਕਹੀ। ਅੰਤ ਵਿੱਚ ਮੁੱਖ ਮੇਹਮਾਨ ਐਸਐਸਪੀ ਕੰਵਰਦੀਪ ਕੌਰ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਰਮਦੀਪ ਪ੍ਰਤਾਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

Written By
The Punjab Wire