ਕ੍ਰਿਸ਼ਚੀਅਨ ਨੈਸ਼ਨਲ ਫਰੰਟ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ, ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ
ਗੁਰਦਾਸਪੁਰ, 31 ਮਈ 2023 (ਦੀ ਪੰਜਾਬ ਵਾਇਰ)। ਮਨੀਪੁਰ ਵਿੱਚ ਇਸਾਈ ਭਾਈਚਾਰੇ ਦੇ ਕਤਲੇਆਮ, ਚਰਚਾਂ ਅਤੇ ਘਰਾਂ ਨੂੰ ਸਾੜਨ ਅਤੇ ਕੈਂਪਾਂ ਵਿੱਚ ਲੱਖਾਂ ਲੋਕਾਂ ਲਈ ਭੋਜਨ ਅਤੇ ਪਾਣੀ ਦੀ ਚੱਲ ਰਹੀ ਕਿੱਲਤ ਦੇ ਸਬੰਧ ਵਿੱਚ ਕ੍ਰਿਸਚੀਅਨ ਨੈਸ਼ਨਲ ਫਰੰਟ ਵੱਲੋਂ ਜਨਰਲ ਸਕੱਤਰ ਸਲਾਮਤ ਅਤੇ ਸਕੱਤਰ ਮੰਗਤ ਮਸੀਹ ਦੀ ਦੇਖ-ਰੇਖ ਹੇਠ ਕੌਮੀ ਪ੍ਰਧਾਨ ਸ. ਲਾਰੈਂਸ ਚੌਧਰੀ ਵੱਲੋਂ ਬੁੱਧਵਾਰ ਨੂੰ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਡੀਸੀ ਨੂੰ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਈਸਾਈ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਐੱਸਸੀ, ਐੱਸਟੀ ਅਤੇ ਧਾਰਮਿਕ ਘੱਟ ਗਿਣਤੀਆਂ ‘ਤੇ ਹਮਲੇ ਵਧੇ ਹਨ। ਮਨੀਪੁਰ ਦੀ ਹਿੰਸਾ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ। ਮਨੀਪੁਰ ਵਿੱਚ ਲੋਕ ਮਾਰੇ ਜਾ ਰਹੇ ਹਨ। ਪ੍ਰਧਾਨ ਮੰਤਰੀ ਸੰਸਦ ਦੇ ਉਦਘਾਟਨ ਦਾ ਜਸ਼ਨ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਰਾਹੀਂ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ, ਚਰਚਾਂ ਅਤੇ ਘਰਾਂ ਨੂੰ ਅੱਗ ਲਾਉਣ ਅਤੇ ਕਤਲ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ, ਮਕਾਨਾਂ ਅਤੇ ਚਰਚਾਂ ਦੀ ਉਸਾਰੀ ਕਰਵਾਉਣ ਅਤੇ ਇਸ ਦੀ ਜਾੰਚ ਮਾਣਯੋਗ ਸੁਪਰੀਮ ਕੋਰਟ ਦੇ ਅਗਵਾਈ ਤਲੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਤਨਾਮ ਭੱਟੀ ਪ੍ਰਧਾਨ ਕਲਿਆਣਪੁਰ, ਕੁਲਦੀਪ ਤੁੰਗ, ਸੰਨੀ ਮਸੀਹ, ਬੱਬਾ ਗਿੱਲ ਧਾਰੀਵਾਲ, ਗ੍ਰਿਫਿਨ ਮਸੀਹ ਪ੍ਰਧਾਨ ਸੇਖਾ, ਪੀਟਰ ਰੰਧਾਵਾ ਮੀਤ ਪ੍ਰਧਾਨ ਸੇਖਾ, ਰਾਜੂ ਪ੍ਰਧਾਨ, ਰਾਜਨ ਮਸੀਹ, ਰੋਸ਼ਨ ਮਸੀਹ, ਸਾਜਨ ਮਸੀਹ, ਪਾਸਟਰ ਬੀ.ਐਮ ਭੱਟੀ, ਪਾਸਟਰ ਰਸ਼ਪਾਲ ਮਸੀਹ, ਦੀਪਕ ਆਦਿ ਹਾਜ਼ਰ ਸਨ | , ਹੀਰਾ, ਰਵੀ ਮਸੀਹ, ਆਕਾਸ਼ ਮਸੀਹ, ਵਿਕਟਰ ਮਸੀਹ, ਬੱਬੂ ਮਸੀਹ ਆਦਿ ਨੇ ਵੀ ਆਪਣੇ ਵਿਚਾਰ ਰੱਖੇ।