ਗੁਰਦਾਸਪੁਰ ਪੰਜਾਬ

ਹੁਣ ਸਿਰਫ 396 ਰੁਪਏ ਵਿੱਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ

ਹੁਣ ਸਿਰਫ 396 ਰੁਪਏ ਵਿੱਚ ਡਾਕਘਰ ਤੋਂ ਮਿਲੇਗਾ 10 ਲੱਖ ਦਾ ਦੁਰਘਟਨਾ/ਅਪੰਗਤਾ/ਅਧਰੰਗ ਬੀਮਾ
  • PublishedMay 29, 2023

ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੇਂਟਸ ਬੈਂਕ ਅਤੇ ਬਜਾਜ ਅਲਾਇੰਸ ਦੇ ਸਹਿਯੋਗ ਨਾਲ ਇਹ ਦੁਰਘਟਨਾ ਬੀਮਾ ਯੋਜਨਾ ਜਾਰੀ ਕੀਤੀ

ਗੁਰਦਾਸਪੁਰ, 29 ਮਈ (ਦੀ ਪੰਜਾਬ ਵਾਇਰ ) । ਮੁੱਖ ਡਾਕ ਘਰ ਗੁਰਦਾਸਪੁਰ ਵਿਖੇ ਡਾਕ ਵਿਭਾਗ ਵੱਲੋਂ ਬਜਾਜ ਅਲਾਇਜ਼ ਬੀਮਾ ਕੰਪਨੀ ਦੇ ਸਹਿਯੋਗ ਨਾਲ ਦੁਰਘਟਨਾ ਬੀਮਾ ਯੋਜਨਾ ਬਾਰੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੁਪਰਡੈਂਟ ਡਾਕ ਘਰ (ਗੁਰਦਾਸਪੁਰ ਡਿਵਿਜਨ ) ਸ੍ਰੀ ਰਵੀ ਕੁਮਾਰ ਸ਼ਾਮਲ ਹੋਏ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰਵੀ ਕੁਮਾਰ ਨੇ ਦੁਰਘਟਨਾ ਬੀਮਾ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਬੀਮਾ ਯੋਜਨਾ ਦਾ ਲਾਭ ਆਪਣੇ ਨਜ਼ਦੀਕੀ ਡਾਕਘਰ ਤੋਂ ਲੈ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਦੁਰਘਟਨਾ ਦੋਰਾਨ ਮੌਤ. ਸਥਾਈ ਅਪੰਗਤਾ ਹੋਣ ਤੇ 10,00,000 ਰੁਪਏ, ਦੁਰਘਟਨਾ ਕਰਕੇ ਅੰਸ਼ਕ ਅਪੰਗਤਾ, ਅੰਗ ਵਡਾਈ / ਅਧਰੰਗ ਹੋਣ ਤੇ 10,00,000/- ਰੁਪਏ, ਬੱਚਿਆਂ ਦੀ ਪੜ੍ਹਾਈ ਦਾ ਸਿੱਖਿਆ ਖਰਚ 1,00,000/-ਰੁਪਏ ਤਕ ਦਾ ਕਵਰ ਹੈ। ਇਸ ਤੋਂ ਇਲਾਵਾ ਦੁਰਘਟਨਾ ਕਰਕੇ ਹਸਪਤਾਲ ਦਾਖਲ ਹੋਣ ਤੇ ਮੈਡੀਕਲ ਓਪੀਡੀ ਖਰਚ 60,000 ਰੁਪਏ, ਮੈਡੀਕਲ  ਖਰਚ 30,000 ਰੁਪਏ, ਸਿਹਤ ਲਾਭ 10000 ਰੁਪਏ ਤਕ ਦੀ ਕਵਰੇਜ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾ ਯੋਜਨਾ ਵਿੱਚ ਸੂਚੀਬੱਧ ਹਸਪਤਾਲਾਂ ਵਿੱਚ ਕੈਸ਼ਲੈਸ ਇਲਾਜ ਦੀ ਸਹੂਲਤ ਉਪਲਬਧ ਹੈ, ਦੁਰਘਟਨਾ ਗ੍ਰਸਤ ਮਰੀਜ ਕੋਲ ਪਰਿਵਾਰ ਨੂੰ ਪਹੁੰਚਣ ਲਈ ਕਿਰਾਯਾ ਭਾੜਾ (ਹਵਾਈ ਯਾਤਰਾ ਸਮੇਤ) ਕਵਰ 25000 ਰੁਪਏ ਅਤੇ ਅੰਤਿਮ ਸੰਸਕਾਰ ਰਸਮ ਖਰਚ 5000 ਰੁਪਏ ਦੀ ਕਵਰੇਜ ਵੀ ਸ਼ਾਮਿਲ ਹੈ

ਸੁਪਰਡੈਂਟ ਸ੍ਰੀ ਰਵੀ ਕੁਮਾਰ ਨੇ ਕਿਹਾ ਕਿ ਡਾਕਘਰ ਦੇ ਜ਼ਿਲ੍ਹਾ ਮੁੱਖ ਦਫਤਰ ਗੁਰਦਾਸਪੁਰ ਵੱਲੋਂ ਇਸ ਸਕੀਮ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਦਾ ਮਕਸਦ ਆਮ ਲੋਕਾਂ ਨੂੰ ਹਸਪਤਾਲਾਂ ਦੇ ਵਧਦੇ ਇਲਾਜ ਦੇ ਖਰਚੇ ਅਤੇ ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਬੀਮੇ ਖਰਚਿਆਂ ਤੋਂ ਰਾਹਤ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਗਾਹਕ ਇਸ ਸਕੀਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਜਿਸ ਦਾ ਅੰਦਾਜ਼ਾ ਡਾਕਘਰ `ਚ ਬੀਮਾ ਕਰਵਾਉਣ ਦੇ ਚਾਹਵਾਨ ਲੋਕਾਂ ਦੀ ਵਧਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਇਸ ਮੌਕੇ ਤੇ ਆਈ.ਪੀ.ਪੀ.ਬੀ. ਦੇ ਸੀਨੀਅਰ ਮੈਨੇਜਰ ਸ੍ਰੀ ਸੰਨੀ ਦਿਓਲ ਅਤੇ ਮਾਰਕੀਟਿੰਗ ਮੈਨੇਜਰ ਸ੍ਰੀ ਦੇਵਾਸ਼ੀਸ਼ ਜੋਸ਼ੀ ਵੀ ਮੌਜੂਦ ਸਨ।        

Written By
The Punjab Wire