Close

Recent Posts

ਗੁਰਦਾਸਪੁਰ

ਮਨਿਸਟਰੀ ਆਫ ਆਯੂਸ ਦੇ ਐਡਵਾਈਜ਼ਰ ਡਾ. ਮਨੋਜ ਨੀਸਾਰੀ ਵੱਲੋਂ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਬੱਬੇਹਾਲੀ ਦਾ ਦੌਰਾ

ਮਨਿਸਟਰੀ ਆਫ ਆਯੂਸ ਦੇ ਐਡਵਾਈਜ਼ਰ ਡਾ. ਮਨੋਜ ਨੀਸਾਰੀ ਵੱਲੋਂ ਰੈਡ ਕਰਾਸ ਨਸ਼ਾ ਛੁਡਾਓ ਕੇਂਦਰ ਬੱਬੇਹਾਲੀ ਦਾ ਦੌਰਾ
  • PublishedMay 26, 2023

ਆਯੂਸ਼ ਵਿਭਾਗ ਵੱਲੋਂ ਨਸ਼ਾ ਛੁਡਾਉਣ ਦੇ ਇਲਾਜ ਵਿੱਚ ਕੀਤਾ ਜਾਵੇਗਾ ਸਹਿਯੋਗ

ਨਸ਼ੇ ਤੋਂ ਪੀੜ੍ਹਤ ਮਰੀਜ਼ਾਂ ਪ੍ਰਤੀ ਹਮਦਰਦੀ ਭਰਿਆ ਵਤੀਰਾ ਅਪਣਾਇਆ ਜਾਵੇ – ਡਾ. ਮਨੋਜ ਨੀਸਾਰੀ

ਗੁਰਦਾਸਪੁਰ, 26 ਮਈ 2023 (ਦੀ ਪੰਜਾਬ ਵਾਇਰ) । ਡਾ. ਮਨੋਜ ਨੀਸਾਰੀ, ਐਡਵਾਈਜ਼ਰ (ਆਯੂਸ) ਮਨਿਸਟਰੀ ਆਫ ਆਯੂਸ (ਵਧੀਕ ਸਕੱਤਰ ਰੈਂਕ) ਵੱਲੋਂ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਬੱਬੇਹਾਲੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਆਯੂਸ ਵਿਭਾਗ ਦੇ ਡਾਇਰੈਕਟਰ ਡਾ. ਰਵੀ ਕੁਮਾਰ, ਮਿਸਜ ਕਵਿਤਾ ਖੰਨਾ ਅਤੇ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ। ਆਪਣੀ ਫੇਰੀ ਦੌਰਾਨ ਡਾ. ਮਨੋਜ ਨੀਸਾਰੀ ਨੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਦੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਇਥੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਦੇਖਿਆ। ਇਸਤੋਂ ਇਲਾਵਾ ਉਨ੍ਹਾਂ ਨੇ ਇਕੱਲੇ-ਇਕੱਲੇ ਮਰੀਜ਼ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਸ਼ੇ ਛੱਡ ਕੇ ਤੰਦਰੁਸਤ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ।

ਡਾ. ਮਨੋਜ ਨੀਸਾਰੀ ਨੇ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ, ਬੱਬੇਹਾਲੀ ਵੱਲੋਂ ਨਸ਼ੇ ਦੀ ਦਲ-ਦਲ ਵਿੱਚ ਫਸੇ ਮਰੀਜ਼ਾਂ ਨੂੰ ਬਾਹਰ ਕੱਢਣ ਲਈ ਕੀਤੇ ਜਾ ਰਹੇ ਯਤਨਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਕੇਂਦਰ ਸੱਚਮੁੱਚ ਹੀ ਨਸ਼ੇ ਤੋਂ ਪੀੜ੍ਹਤ ਵਿਅਕਤੀਆਂ ਨੂੰ ਨਸ਼ੇ ਵਿਚੋਂ ਕੱਢ ਕੇ ਨਵੀਂ ਜ਼ਿੰਦਗੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਗ੍ਰਸਤ ਵਿਅਕਤੀ ਨੂੰ ਜਿਥੇ ਸਹੀ ਇਲਾਜ ਦੀ ਲੋੜ ਹੁੰਦੀ ਹੈ ਓਥੇ ਉਸਨੂੰ ਮਾਨਸਿਕ ਤੌਰ ’ਤੇ ਤਿਆਰ ਕਰਨ ਲਈ ਕਾਊਂਸਲਿੰਗ ਦੀ ਵੀ ਬੇਹੱਦ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਗ੍ਰਸਤ ਵਿਅਕਤੀ ਇੱਕ ਹਿਸਾਬ ਨਾਲ ਮਾਨਸਿਕ ਰੋਗੀ ਹਨ ਅਤੇ ਉਨ੍ਹਾਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਦੇ ਹੋਏ ਨਸ਼ਾ ਛੁਡਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

ਡਾ. ਮਨੋਜ ਨੀਸਾਰੀ ਨੇ ਕਿਹਾ ਕਿ ਆਯੂਰਵੇਦ ਵਿਭਾਗ ਵੱਲੋਂ ਨਸ਼ਾ ਮੁਕਤੀ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਨਸ਼ਾ ਛੁਡਾੲ ਕੇਂਦਰਾਂ ਅਤੇ ਓਟ ਕੇਂਦਰਾਂ ਵਿੱਚ ਅਜਿਹੀਆਂ ਆਯੂਰਵੇਦਿਕ ਦਵਾਈਆਂ ਉਪਲੱਬਧ ਕਰਵਾਈਆਂ ਜਾਣਗੀਆਂ ਜਿਸ ਨਾਲ ਮਰੀਜ਼ਾਂ ਨੂੰ ਨਸ਼ਾ ਛੱਡਣ ਵਿੱਚ ਹੋਰ ਅਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਯੂਰਵੇਦ ਦੀਆਂ ਦਵਾਈਆਂ ਮਰੀਜ਼ ਨੂੰ ਨਸ਼ੇ ਦੀ ਤੋੜ ਨਹੀਂ ਆਉਣ ਦਿੰਦੀਆਂ ਅਤੇ ਇਸ ਨਾਲ ਉਨ੍ਹਾਂ ਨੂੰ ਤਾਕਤ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਦੇਸੀ ਦਵਾਈਆਂ ਦਾ ਕੋਈ ਦੁਰਪ੍ਰਭਾਵ ਵੀ ਮਰੀਜ਼ਾਂ ਉੱਪਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਨਸ਼ਾ ਪੀੜ੍ਹਤ ਮਰੀਜ਼ਾਂ ਨੂੰ ਯੋਗ ਅਤੇ ਕਾਊਂਸਲਿੰਗ ਰਾਹੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਤਕੜਿਆਂ ਕੀਤਾ ਜਾਵੇਗਾ। ਉਨ੍ਹਾਂ ਨੇ ਮਿਸਜ ਕਵਿਤਾ ਐਂਡ ਵਿਨੋਦ ਖੰਨਾ ਫਾਊਂਡੇਸ਼ਨ ਅਤੇ ਆਰਟ ਆਫ ਲਿਵਿੰਗ ਵੱਲੋਂ ਨਸ਼ਾ ਮੁਕਤੀ ਅਭਿਆਨ ਲਈ ਕੀਤੇ ਜਾ ਰਹੇ ਯਤਨਾ ਦੀ ਭਰਪੂਰ ਸਰਾਹਨਾ ਕੀਤੀ।

ਇਸ ਮੌਕੇ ਮਿਸਜ ਕਵਿਤਾ ਐਂਡ ਵਿਨੋਦ ਖੰਨਾ ਫਾਊਂਡੇਸ਼ਨ ਦੀ ਆਗੂ ਮਿਸਜ ਕਵਿਤਾ ਖੰਨਾ ਨੇ ਕਿਹਾ ਕਿ ਨਸ਼ਾ ਇੱਕ ਸਮਾਜਿਕ ਬੁਰਾਈ ਹੈ ਅਤੇ ਇਸ ਬੁਰਾਈ ਨੂੰ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਆਰਟ ਆਫ ਲਿਵਿੰਗ ਅਤੇ ਸਰਕਾਰ ਨਾਲ ਮਿਲ ਨਸ਼ਾ ਮੁਕਤੀ ਮੁਹਿੰਮ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਆਰਟ ਆਫ ਲਿਵਿੰਗ ਵੱਲੋਂ ਨਸ਼ਾ ਛੁਡਾਓ ਕੇਂਦਰ ਵਿੱਚ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ। ਸ੍ਰੀਮਤੀ ਕਵਿਤਾ ਖੰਨਾ ਨੇ ਮਨਿਸਟਰੀ ਆਫ ਆਯੂਸ ਦੇ ਐਡਵਾਈਜ਼ਰ ਡਾ. ਮਨੋਜ ਨੀਸਾਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਮੁਕਤੀ ਅਭਿਆਨ ਵਿੱਚ ਆਯੂਸ਼ ਮੰਤਰਾਲੇ ਦਾ ਯੋਗਦਾਨ ਵਹੁਤ ਅਹਿਮ ਸਾਬਤ ਹੋਵੇਗਾ।

ਇਸ ਮੌਕੇ ਆਰ ਆਫ ਲਿਵਿੰਗ ਦੇ ਨੁਮਾਇੰਦੇ ਸ੍ਰੀ ਪ੍ਰਿੰਸ ਜੁਨੇਜਾ, ਸ੍ਰੀ ਅਮਿਤ ਸ਼ਰਮਾਂ, ਸ੍ਰੀ ਅਨਿਲ ਜੁਨੇਜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਰਵੀ ਦਾਰਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਰਜੀਵ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਤੇ ਨਸ਼ਾ ਛੁਡਾਓ ਕੇਂਦਰ ਦਾ ਸਟਾਫ ਵੀ ਹਾਜ਼ਰ ਸੀ।

Written By
The Punjab Wire