Close

Recent Posts

ਗੁਰਦਾਸਪੁਰ ਪੰਜਾਬ

ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਗੁਰਦਾਸਪੁਰ ਅੰਦਰ ਨਿਕਲਿਆ ਕੈਂਡਲ ਮਾਰਚ, ਬਿਰਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਕੀਤੀ ਮੰਗ

ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਹਿਮਾਇਤ ਵਿੱਚ ਗੁਰਦਾਸਪੁਰ ਅੰਦਰ ਨਿਕਲਿਆ ਕੈਂਡਲ ਮਾਰਚ, ਬਿਰਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਕੀਤੀ ਮੰਗ
  • PublishedMay 23, 2023

ਗੁਰਦਾਸਪੁਰ 23 ਮਈ 2023 (ਦੀ ਪੰਜਾਬ ਵਾਇਰ)। ਪਹਿਲਵਾਨਾਂ ਦੇ ਜੰਤਰ ਮੰਤਰ ਦਿੱਲੀ ਵਿਖੇ ਚਲ ਰਹੇ ਸੰਘਰਸ਼ ਦੇ ਇੱਕ ਮਹੀਨਾ ਪੂਰਾ ਹੋਣ ਤੇ ਉਹਨਾਂ ਵਲੋਂ ਦਿਤੇ ਹਮਾਇਤ ਦੇ ਸੱਦੇ ਦਾ ਹੁੰਗਾਰਾ ਭਰਦਿਆਂ ਜਮਹੂਰੀ ਅਧਿਕਾਰ ਸਭਾ ਗੁਰਦਾਸਪੁਰ, ਗੁਰਦਾਸਪੁਰ ਪ੍ਰੈਸ ਕਲੱਬ, ਸਮੂਹ ਖੇਡ ਟ੍ਰੇਨਿੰਗ ਸੈਂਟਰ ਦੇ ਖਿਡਾਰੀ ਅਤੇ ਖੇਡਾਂ ਨਾਲ ਜੁੜੀਆਂ ਸੰਸਥਾਵਾਂ , ਸਮੂਹ ਜਨਤਕ ਜਥੇਬੰਦੀਆਂ ਤੇ ਇਨਸਾਫ਼ਪਸੰਦ ਲੋਕਾਂ ਨੇ 23 ਮਈ ਦਿਨ ਮੰਗਲਵਾਰ ਨੂੰ ਡਾਕਟਰ ਜਗਜੀਵਨ ਲਾਲ, ਮੈਡਮ ਬਲਵਿੰਦਰ ਕੌਰ, ਅਮਰਜੀਤ ਸ਼ਾਸਤਰੀ ਦੀ ਅਗਵਾਈ ਹੇਠ ਸੁੱਕਾ ਤਲਾਅ ਗੁਰਦਾਸਪੁਰ ਵਿਖੇ ਇਕਠੇ ਹੋ ਕੇ ਕੈਪਟਨ ਨਵਦੀਪ ਸਿੰਘ ਸਲਾਰੀਆ ਗੇਟ ਤੱਕ ਕੈਂਡਲ ਮਾਰਚ ਕੀਤਾ।

ਇਸ ਮੌਕੇ ਜਮੂਹਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬਿਰਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋ ਐਫ ਆਈ ਆਰ ਦਰਜ ਹੋ ਜਾਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨਾ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਧਰਨੇ ਤੇ ਬੈਠੀਆਂ ਔਰਤ ਪਹਿਲਵਾਨਾਂ ਨੂੰ ਇਨਸਾਫ਼ ਦੇਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਸੱਤਾ ਦੇ ਗਲਿਆਰਿਆਂ ਦਾ ਅਨੰਦ ਮਾਣ ਰਿਹਾ ਮੈਂਬਰ ਪਾਰਲੀਮੈਂਟ ਬਿਰਜ ਭੂਸ਼ਣ ਸ਼ਰਣ ਸਿੰਘ ਇਸ ਕੇਸ ਦੀ ਜਾਂਚ ਏਜੰਸੀ ਨੂੰ ਆਪਣੇ ਅਨੁਸਾਰ ਕੰਮ ਕਰਨ ਦੀ ਤਾਕੀਦ ਕਰ ਰਿਹਾ ਹੈ। ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਬਲਵਿੰਦਰ ਕੌਰ ਰਾਵਲਪਿੰਡੀ ਨੇ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ।

ਪਹਿਲਾਵਾਨਾ ਦੇ ਸੰਘਰਸ਼ ਨੂੰ ਮਿਲ ਰਹੀ ਹਮਾਇਤ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਹੱਥਕੰਢਿਆਂ ਦਾ ਪਰਦਾਫਾਸ਼ ਕਰਨ ਦੀ ਲੋੜ ਹੈ l ਮਹਿਲਾ ਪਹਿਲਵਾਨਾਂ ਵਲੋਂ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਔਰਤ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਦੋਸ ਲਗੇ ਹਨ ਅਤੇ ਪੋਕਸੋ ਤਹਿਤ ਪਰਚਾ ਦਰਜ਼ ਕਰਕੇ ਪ੍ਰਧਾਨ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਸ਼ਹਿ ਕਾਰਨ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਲਟਾ ਖਿਡਾਰੀਆਂ ਦੇ ਸੰਘਰਸ਼ ਨੂੰ ਵੱਖ ਵੱਖ ਝੂਠੇ ਬਿਰਤਾਂਤ ਸਿਰਜ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ ਨੇ ਪਿਛਲੇ ਪੰਜ ਮਹੀਨਿਆਂ ਤੋ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਭਾਵੇਂ ਕੁਸ਼ਤੀ ਸੰਘ ਦੇ ਪ੍ਰਧਾਨ ਖ਼ਿਲਾਫ਼ ਪਰਚਾ ਦਰਜ਼ ਕਰ ਲਿਆ ਗਿਆ ਹੈ, ਜਿਸ ਤਹਿਤ ਕੁਸ਼ਤੀ ਸੰਘ ਦਾ ਪ੍ਰਧਾਨ ਬ੍ਰਿਜ ਭੂਸ਼ਨ ਨਾਮਜ਼ਦ ਹੈ। ਪਰ ਆਪਣੇ ਬਾਹੂਬਲੀ ਕਿਰਦਾਰ ਕਾਰਨ ਪਿਛਲੇ ਬਾਰਾਂ ਸਾਲਾਂ ਤੋਂ ਕੁਸ਼ਤੀ ਫੈਡਰੇਸ਼ਨ ਤੇ ਕਾਬਜ਼ ਬ੍ਰਿਜ ਭੂਸ਼ਣ ਆਪਣੇ ਅਧਿਕਾਰਾਂ ਦੀ ਦੁਰਵਰਤੋ ਕਰਕੇ ਪਹਿਲਵਾਨਾਂ ਨਾਲ ਨਿਜੀ ਕਿੜ ਕੱਢ ਰਿਹਾ ਹੈ। ਅੰਦੋਲਨਕਾਰੀ ਪਹਿਲਵਾਨ ਦੀ ਇਹ ਮੰਗ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਬਿਨਾਂ ਦੇਰੀ ਗਿਰਫ਼ਤਾਰੀ ਹੋਵੇ । ਇਸ ਮੌਕੇ ਕੇ ਪੀ ਸਿੰਘ, ਹਰਭਜਨ ਸਿੰਘ ਮਾਂਗਟ, ਰਵੀ ਕੁਮਾਰ ਜੂਡੋ ਕੋਚ, ਬਾਸਕਟਬਾਲ ਕੋਚ ਰਵਿੰਦਰ ਸਿੰਘ ਬੱਡੂ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਕਰਾਟੇ ਕੋਚ ਰਮਨ ਕੁਮਾਰ, ਇੰਜਨੀਅਰ ਰਣਜੀਤ ਸਿੰਘ ਧਾਲੀਵਾਲ, ਲੈਕਚਰਾਰ ਰਜਿੰਦਰ ਸਿੰਘ ਕਾਲਾ ਨੰਗਲ, ਮੈਡਮ ਸੁਲਖਣੀ, ਮੈਡਮ ਜੀਵਨ ਲਤਾ ਕਰਨੈਲ ਸਿੰਘ ਚਿੱਟੀ, ਸੁਖਵਿੰਦਰ ਸਿੰਘ ਬਾਜੇ ਚੱਕ, ਲੈਕਚਰਾਰ ਪਰਮਿੰਦਰ ਸਿੰਘ ਕੋਠੇ ਘੁਰਾਲਾ, ਉਸਾਰੀ ਮਜ਼ਦੂਰ ਯੂਨੀਅਨ ਆਗੂ ਜੋਗਿੰਦਰ ਪਾਲ ਘੁਰਾਲਾ, ਇਫਟੂ ਦੇ ਸੂਬਾ ਵਿਤ ਸਕੱਤਰ ਕਾਮਰੇਡ ਜੋਗਿੰਦਰ ਪਾਲ, ਸੁਖਵਿੰਦਰ ਸਿੰਘ, ਹਰਪ੍ਰੀਤ ਗੋਨਿਆਨਾ ਨੇ ਹਿੱਸਾ ਲਿਆ।

Written By
The Punjab Wire