ਕਿਸਾਨ ਦਾ ਕਹਿਣਾ ਆਪਣੀ ਗੱਲ ਕਿਸਾਨਾਂ ਤੇ ਥੋਪ ਕੇ ਰਾਜਨੀਤੀ ਚਮਕਾਉਣ ਲੱਗੀਆ ਕਿਸਾਨ ਜੱਥੇਬੰਦੀਆਂ
ਗੁਰਦਾਸਪੁਰ, 18 ਮਈ 2023 (ਮੰਨਣ ਸੈਣੀ)। ਕੱਲ ਬਟਾਲਾ ਦੇ ਨੇੜ੍ਹੇ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਵਿੱਚ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਲਈ ਜਮੀਨ ਐਕਵਾਇਰ ਕਰਨ ਦੇ ਚਲਦੇ ਪੁਲਿਸ ਅਤੇ ਕਿਸਾਨ ਜੱਥੇਬੰਦੀਆ ਵਿਚਾਲੇ ਹੋਏ ਟਕਰਾਰ ਵੇਖਣ ਨੂੰ ਮਿਲਿਆ। ਇਸ ਦੌਰਾਨ ਆਪਣੀ ਡਉਟੀ ਕਰ ਰਹੇ ਪੁਲਿਸ ਕਾਂਸਟੇਬਲ ਵੱਲ਼ੋਂ ਇੱਕ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ। ਜਿਸ ਸਬੰਧੀ ਵਿਰੋਧੀ ਦਲ ਦੇ ਹਰ ਆਗੂਆ ਵੱਲੋਂ ਇਸ ਨੂੰ ਟਵੀਟ ਅਤੇ ਵੱਖ ਵੱਖ ਸ਼ੋਸਲ ਮੀਡੀਆ ਪਲੇਟਫਾਰਮਾਂ ਤੇ ਸ਼ੇਅਰ ਕਰ ਇਸ ਨੂੰ ਪੁਲਿਸ ਦਾ ਤਸ਼ੱਦਦ ਕਰਾਰ ਦੱਸ ਸਰਕਾਰ ਦੀ ਨਿਖੇਦੀ ਕੀਤੀ ਗਈ, ਕਿਸੇ ਵੱਲੋਂ ਇਸ ਨੂੰ ਬਦਲਾਵ ਦਾ ਨਾਮ ਦਿੱਤਾ ਗਿਆ। ਹਾਲਾਕਿ ਬਟਾਲਾ ਪੁਲਿਸ ਵੱਲੋਂ ਵੀ ਉਕਤ ਮੁਲਾਜਿਮ ਖਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕਿਸਾਨ ਜੱਥੇਬੰਦਿਆ ਨੂੰ ਮਿਲ ਕੇ ਆਪਣੀ ਗੱਲ ਦੱਸਣ ਲਈ ਸਮ੍ਹਾਂ ਵੀ ਦੇ ਦਿੱਤਾ ਗਿਆ ਹੈ। ਪਰ ਇਹ ਸਥਿਤੀ ਬਣਾਉਣ ਵਿੱਚ ਕਿਸ ਦਾ ਕਸੂਰ ਹੈ, ਕੀ ਕਾਰਨ ਬਣਿਆ ਅਤੇ ਕਿਓ ਉਸ ਮੁਲਾਜਮ ਨੂੰ ਮਹਿਲ੍ਹਾਂ ਦੇ ਥੱਪੜ ਮਾਰਨਾ ਪਿਆ ਇਹ ਵਿਚਾਰਨ ਵਾਲੀ ਗੱਲ ਹੈ।
ਜਿਆਦਾ ਤਰ ਲੋਕਾਂ ਨੇ ਮਹਿਲ੍ਹਾਂ ਨੂੰ ਥੱਪੜ ਮਾਰਨ ਵਾਲੀ ਵੀਡੀਓ ਤਾਂ ਵੇਖੀ ਪਰ ਸ਼ਾਇਦ ਹੀ ਕਿਸੇ ਨੇ ਡਿਓਟੀ ਕਰ ਰਹੇ ਉਸ ਪੁਲਿਸ ਅਧਿਕਾਰੀ ਦੀ ਵੀਡੀਓ ਵੇਖੀ ਹੋਣੀ ਜੋਂ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਦੇ ਭੇਸ਼ ਵਿੱਚ ਇੱਕ ਹਮਲਾਵਰ ਵੱਲੋਂ ਕੀਤੀ ਕੁੱਟਮਾਰ ਦਾ ਸ਼ਿਕਾਰ ਹੋਇਆ, ਉਸ ਦੇ ਮੱਥੇ ਉੱਥੇ ਲੱਗੇ ਟਾਂਕੇ ਸਾਇਦ ਹੀ ਕਿਸੇ ਨੂੰ ਵੇਖਣ ਨੂੰ ਮਿਲੇ। ਕਿਸੇ ਰਾਜਨੇਤਾ ਯਾਂ ਜੱਥੇਬੰਦੀ ਦੇ ਆਗੂ ਨੇ ਉਸ ਹਮਲਾਵਰ ਬਾਰੇ ਬੋਲਣ ਦੀ ਖੇਚਲ ਨਹੀਂ ਕੀਤੀ ਜੋ ਪੁਲਿਸ ਵਾਲੇ ਨੂੰ ਟ੍ਰੈਕਟਰ ਦੇ ਹੇਠਾਂ ਦੇ ਕੇ ਮਾਰਨ ਵਾਲਾ ਸੀ ? ਇਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਮਹਿਲ੍ਹਾ ਨੂੰ ਥੱਪੜ ਮਾਰਨ ਦੀ ਅਸੀ ਵੀ ਪੂਰੀ ਤਰ੍ਹਾਂ ਨਿਖੇਦੀ ਕਰਦੇ ਹਾਂ ਪਰ ਹਰ ਪੱਖ ਤੋਂ ਤੁਹਾਨੂੰ ਜਾਣੂ ਕਰਵਾਉਣਾ ਲਾਜ਼ਮੀ ਹੈ ਅਤੇ ਇਸ ਥੱਪੜ ਨੂੰ ਮਾਹਿਰ ਨਿਓਟਨ ਦੇ ਮੋਸ਼ਨ ਦਾ ਤੀਜਾ ਕਨੂੰਨ ਲਾਗੂ ਹੁੰਦਾ ਦੱਸ ਰਹੇ ਹਨ ਜਿਸ ਦਾ ਮਤਲਬ ਹੈ ਐਕਸ਼ਨ ਅਤੇ ਰਿਏਕਸ਼ਨ।
ਦੱਸਣਯੋਗ ਹੈ ਕਿ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਗੁਰਦਾਸਪੁਰ ਜਿਲ੍ਹੇ ਅੰਦਰ ਦੇ ਕਈ ਪਿੰਡਾ ਵਿੱਚੋਂ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਬਨਣਾ ਹੈ। ਇਸ ਨਾਲ ਬੇਸ਼ਕ ਸੜਕ ਆਵਾਗਮਨ ਲਈ ਫਾਇਦਾ ਹੋਵੇਗਾ ਅਤੇ ਹਾਈਵੇ ਤੇ ਟਰਕਾਂ ਟੈਕਰਾਂ ਵਾਲੀ ਭੀੜ ਵੀ ਘੱਟ ਹੋਵੇਗੀ। ਜਿਸ ਨਾਲ ਸੜਕ ਹਾਦਸੇ ਵੀ ਘੱਟ ਹੋਣਗੇਂ ਅਤੇ ਦਿਨ੍ਹਾਂ ਦਾ ਸਫ਼ਰ ਘੰਟਿਆਂ ਵਿੱਚ ਪੂਰਾ ਹੋਵੇਗਾ। ਸੜਕ ਤੋਂ ਹਰ ਆਮ ਖਾਸ ਲੰਘ ਸਕੇਗਾ। ਹੁਣ ਗੱਲ ਹੈ ਸੜਕ ਬਨਣੀ ਹਾਂ ਤਾਂ ਜਮੀਨ ਤੇ ਹੀ ਅਤੇ ਜਮੀਨ ਕਿਸਾਨ ਕੋਲ ਹੈ। ਜਿਹਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਗੱਲਬਾਤ ਕਰ ਰਕਮ ਅਦਾ ਕੀਤੀ ਜਾ ਰਹੀ ਹੈ ਯਾ ਜਾਣੀ ਹੈ। ਇਸ ਸੰਬਧੀ ਕਈ ਮੀਟਿੰਗਾ ਪਹਿਲ੍ਹਾ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਸਾਨ ਆਗੂਆ ਨਾਲ ਕਰ ਚੁੱਕੇ ਹਨ ਜਿਸ ਦੇ ਤਹਿਤ ਕਈ ਕਿਸਾਨ ਰਾਜ਼ੀ ਹੋ ਕੇ ਆਪਣੀ ਜਮੀਨ ਸਰਕਾਰ ਨੂੰ ਦੇ ਚੁੱਕੇ ਹਨ ਅਤੇ ਕੁਝ ਹਾਲੇ ਵੀ ਵੱਧ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਅਤੇ ਜਿਨ੍ਹਾਂ ਦਾ ਮਾਮਲਾ ਵਿਚਾਰ ਅਧੀਨ ਹੈ।
ਕੱਲ ਗੁਰਦਾਸਪੁਰ ਦੇ ਪਿੰਡ ਥਾਣੇਵਾਲ ਅੰਦਰ ਵੀ ਜਿਨ੍ਹਾਂ ਕਿਸਾਨਾਂ ਵੱਲੋਂ ਆਪਣੀ ਜਮੀਨ ਸਰਕਾਰ ਨੂੰ ਦੇ ਦਿੱਤੀ ਗਈ ਅਤੇ ਸਰਕਾਰ ਨੂੰ ਲਿਖਤੀ ਜਮੀਨ ਅਕਵਾਇਰ ਕਰਨ ਲਈ ਮੰਜੂਰੀ ਦੇਣ ਤੋਂ ਬਾਅਦ ਸਰਕਾਰ ਵੱਲੋਂ ਜਮੀਨ ਅਕਵਾਇਰ ਕੀਤੀ ਜਾ ਰਹੀ ਸੀ। ਪਰ ਇਸ ਦੌਰਾਨ ਜੱਥੇਬੰਦੀ ਦੇ ਆਗੂ ਵਿਚਾਲੇ ਆ ਗਏ ਅਤੇ ਸਾਰਾ ਸਰਕਾਰੀ ਕੰਮ ਕਾਜ ਰੋਕ ਦਿੱਤਾ। ਗੁਰਦਾਸਪੁਰ ਵਿੱਚ ਵੀ ਸਥਿਤੀ ਤਨਾਵਪੂਰਨ ਬਣੀ ਰਹੀ ਪਰ ਪੁਲਿਸ ਵੱਲੋਂ ਕੋਈ ਜਬਰਦਸਤੀ ਨਹੀਂ ਕੀਤੀ ਗਈ। ਪਰ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਚੀਮਾ ਖੁੱਡੀ ਵਿੱਚ ਕਿਸਾਨਾਂ ਅਤੇ ਜੱਥੇਬੰਦਿਆ ਵਿੱਚ ਕਾਫੀ ਸਥਿਤੀ ਤਨਾਵਪੂਰਨ ਬਣੀ। ਹੱਦ ਉਦੋ ਹੋ ਗਈ ਜੱਦ ਸਰਕਾਰੀ ਅਧਿਕਾਰੀਆਂ ਵੱਲੋਂ ਲਗਾਇਆ ਗਈਆ ਬੁਰਜ਼ਿਆ ਢਾਹੁਣ ਦੀ ਕੌਸ਼ਿਸ਼ ਕਰ ਰਹੇ ਇਕ ਕਿਸਾਨ ਰੂਪੀ ਹਮਲਾਵਰ ਵੱਲੋਂ ਪੁਲਿਸ ਮੁਲਾਜਿਮਾਂ ਤੇ ਟੈਕਟਰ ਚੜਾਉਣ ਦੀ ਵੀ ਕੌਸ਼ਿਸ ਕਰ ਦਿੱਤੀ ਗਈ। ਜਿਸ ਵਿੱਚ ਡੀਐਸਪੀ ਗੁਰਿੰਦਰ ਸਿੰਘ ਦੇ ਮੱਥੇ ਤੇ ਸੱਟ ਲੱਗੀ ਅਤੇ ਉਸ ਨੂੰ ਟਾਂਕੇ ਲਗਵਾਉਣੇ ਪਏ। ਇਸ ਦੌਰਾਨ ਪੁਲਿਸ ਵੱਲੋਂ ਹਾਲਾਤ ਕਾਬੂ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਡਿਟੇਨ ਕਰਨ ਲਈ ਜੱਦ ਬੱਸ ਵਿੱਚ ਬੈਠਨ ਲਈ ਕਿਹਾ ਗਿਆ ਤਾਂ ਉਕਤ ਮਹਿਲ੍ਹਾ ਪੁਲਿਸ ਮੁਲਾਜਿਮਾਂ ਨਾਲ ਖਿੱਚ ਧੂ ਕਰਦੀ ਨਜ਼ਰ ਆਈ। ਇਸੇ ਖਿੱਚ ਧੂ ਨੂੰ ਜੱਦ ਉਕਤ ਹੈਡ ਕਾਂਸਟੇਬਲ ਵੱਲੋਂ ਰੋਕਣ ਦੀ ਕੌਸ਼ਿਸ਼ ਕੀਤੀ ਗਈ ਤਾਂ ਪਹਿਲ੍ਹਾਂ ਮਹਿਲ੍ਹਾਂ ਵੱਲੋਂ ਹੈਡਕਾਂਸਟੇਬਲ ਨੂੰ ਥੱਪੜ ਮਾਰਨ ਲਈ ਹੱਥ ਚੁੱਕਿਆ ਗਿਆ, ਪਰ ਥੱਪੜ ਨਹੀਂ ਮਾਰਿਆ ਗਿਆ। ਪਰ ਆਪਣੇ ਅਫ਼ਸਰ ਦੇ ਲੱਗਿਆ ਸੱਟਾ ਤੇ ਸ਼ਾਇਦ ਹੈਡ ਕਾਂਸਟੇਬਲ ਨੂੰ ਗੁਸਾ ਆ ਗਿਆ ਅਥੇ ਉਸ ਨੇ ਮਹਿਲ੍ਹਾ ਵੱਲੋਂ ਸ਼ੁਰੂ ਕੀਤੇ ਐਕਸ਼ਨ ਦਾ ਰਿਐਕਸ਼ਨ ਦੇ ਦਿੱਤਾ ਅਤੇ ਉਕਤ ਮੁਲਾਜਿਮ ਕੋਲੋ ਮਹਿਲ੍ਹਾ ਦੇ ਚਪੇੜ ਵੱਜ ਗਈ। ਹਾਲਾਕਿ ਇਹ ਗੱਲਤ ਹੈ ਜੋਂ ਨਹੀਂ ਸੀ ਹੋਣਾ ਚਾਹਿਦਾ। ਪਰ ਇਹ ਕਹਾਣੀ ਇੱਥੇ ਹੀ ਖੱਤਮ ਨਹੀਂ ਹੋਈ।
ਇਸ ਘਟਨਾ ਨੂੰ ਪੁਲਿਸ ਦਾ ਤਸ਼ੱਦੱਤ ਕਰਾਰ ਦਿੰਦੇ ਹੋਏ ਮਾਤੜ ਕਿਸਾਨਾਂ ਦੇ ਮਾਈ ਬਾਪ ਬਣ ਬੈਠੇ ਕਿਸਾਨ ਜੱਥੇਬੰਦੀਆ ਦੇ ਆਗੂਆ ਵੱਲੋਂ ਆਮ ਲੋਕਾਂ ਨੂੰ ਹੋਣ ਵਾਲੀ ਦਿੱਕਤ ਦੀ ਪਰਵਾਹ ਕੀਤੇ ਬਗੈਰ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਪੰਜਾਬ ਦੇ ਕੁਝ ਇਲਾਕਿਆ ਵਿੱਚ ਅੱਜ ਰੇਲ ਰੋਕ ਦਿੱਤੀ ਗਈ।
ਕਿਸਾਨ ਜੱਥੇਬੰਦੀਆ ਦੇ ਆਗੂਆ ਵੱਲੋਂ ਇਹ ਐਲਾਨ ਕਰਨ ਤੋਂ ਪਹਿਲ੍ਹਾ ਬਿਲਕੁਲ ਨਹੀਂ ਸੌਚਿਆ ਗਿਆ ਕਿ ਰਾਹਗੀਰਾਂ ਦਾ ਕੀ ਹੋਵੇਗਾ। ਕਿਸੇ ਬੰਦੇ ਕੋਲ ਖਾਣ ਨੂੰ ਰੋਟੀ ਹੋਵੇਗੀ ਵੀ ਯਾ ਨਹੀਂ ਉਸ ਦੀ ਜੋੇਬ ਵਿੱਚ ਬੱਸਾ ਵਿੱਚ ਧੱਕੇ ਖਾਣ ਜੋਗੇ ਪੈਸੇ ਹੋਣਗੇ ਯਾ ਨਹੀਂ। ਰੇਲ ਵਿੱਚ ਬੈਠੀ ਮਾਂ ਦੀ ਝੋਲੀ ਵਿੱਚ ਪਿਆ ਛੋਟਾ ਬੱਚਾ ਜੱਦ ਦੁੱਧ ਪੀਣ ਲਈ ਮਾਂ ਅੱਗੇ ਅਥਰੂ ਵਹਾਵੇਗਾਂ ਤਾਂ ਕੀ ਉਸ ਨੂੰ ਉਜਾੜ ਵਿੱਚ ਖਲੋਤੀ ਟ੍ਰੇਨ ਵਿੱਚ ਦੁੱਧ ਨਸੀਬ ਹੋਇਆ ਹੋਵੇਗਾ ਯਾ ਨਹੀਂ। ਪਰ ਇਹ ਸੋਚਣ ਦੀ ਬਜਾਏ ਕਿਸਾਨ ਜੱਥੇਬੰਦੀਆਂ ਦੇ ਆਗੂਆ ਦੇ ਵਰਕਰਾਂ ਵੱਲੋਂ ਇਹ ਸੁਨੇਹੇ ਲਗਾਏ ਗਏ ਕਿ ਏਕਾ ਕਰੋਂ ਅਸੀਂ ਸਰਕਾਰ ਨੂੰ ਢਾਹੁਣਾ , ਅਸੀਂ ਮੋਦੀ ਸਰਕਾਰ ਦੇ ਘੁਟਨੇ ਟਿਕਾ ਦਿੱਤੇ ਤੇ ਇਹ ਭਗਵੰਤ ਮਾਨ ਤਾਂ ਹਾਲੇ ਕੱਚਾ ਹੈ।
ਸਾਰੀਆਂ ਰਾਜਨਿਤਿਕ ਵਿਰੋਧੀ ਪਾਰਟੀ ਦੇ ਦਬਾਅ ਹੇਠਾਂ ਆਏ ਅਤੇ ਮੀਡੀਆਂ ਵਿੱਚ ਵਾਰ ਵਾਰ ਵਿਖਾਈ ਜਾਂਦੀ ਮਾਰੀ ਗਈ ਚਪੇੜ ਦਾ ਖਾਮਿਆਜ਼ਾ ਉਸ ਡਿਓਟੀ ਕਰ ਰਹੇ ਹੈਡ ਕਾਂਸਟੇਬਲ ਨੂੰ ਭੁਗਤਨਾ ਪਿਆ ਅਤੇ ਉਸ ਨੂੰ ਲਾਇਨ ਹਾਜਿਰ ਕਰ ਦਿੱਤਾ ਗਿਆ। ਉੱਧਰ ਸਰਕਾਰ ਵੱਲੋਂ ਵੀ ਆਮ ਲੋਕਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਅਤੇ ਜਲਦੀ ਰੇਲ੍ਹਾਂ ਸ਼ੁਰੂ ਕਰਨ ਦੇ ਚਲਦਿਆਂ ਕਿਸਾਨ ਆਗੂਆਂ ਨੂੰ 24 ਮਈ ਮਿਲਣ ਦਾ ਸਮਾਂ ਦੇ ਦਿੱਤਾ ਗਿਆ ਅਤੇ ਕਿਸਾਨ ਜੱਥੇਬੰਦੀਆ ਵੱਲੋਂ ਧਰਨਾ ਚੁੱਕ ਲਿਆ ਗਿਆ।
ਪਰ ਇਹ ਸੱਭ ਕਿਉ ਵਾਪਰਿਆ ਇਸ ਦਾ ਕਾਰਨ ਸਮਮਝਣ ਲਈ ਜੱਦ ਕੁਝ ਉਨ੍ਹਾਂ ਕਿਸਾਨਾਂ ਨਾਲ ਗੱਲ ਕੀਤੀ ਗਈ ਜੋਂ ਆਪਣੀ ਜਮੀਨ ਸਰਕਾਰ ਨੂੰ ਦੇ ਚੁੱਕੇ ਹਨ ਤਾਂ ਉਨ੍ਹਾਂ ਦਾ ਵੱਲੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਸੱਭ ਵਿਸਤਾਰ ਨਾਲ ਦੱਸਿਆ ਗਿਆ ਅਤੇ ਆਰੋਪ ਲਗਾਏ ਗਏ ਕਿ ਜੱਥੇਬੰਦੀ ਦੇ ਆਗੂ ਕਿਸਾਨਾਂ ਦੇ ਨਾਮ ਤੇ ਆਪਣੀ ਰਾਜਨੀਤੀ ਚਮਕਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਵੱਲ ਕਿਤੇ ਜਿਆਦਾ ਭਾਅ ਸਰਕਾਰ ਵੱਲੋਂ ਕਿਸਾਨਾਂ ਨੂੰ ਜਮੀਨਾ ਦਾ ਦਿੱਤਾ ਹੋਵੇਗਾ। ਜੋਂ ਉਹ ਗੁਰਦਾਸਪੁਰ ਵੱਲ ਵੀ ਦੁਆਉਣ ਦੀ ਗੱਲ ਕਰਦੇ ਹਨ। ਜੋ ਕਿਸੇ ਵੀ ਤਰ੍ਹਾਂ ਮੁਨਾਸਿਬ ਨਹੀਂ। ਹੁਣ ਪਟਿਆਲਾ ਅਤੇ ਗੁਰਦਾਸਪੁਰ ਦੀ ਜਮੀਨਾਂ ਦੇ ਰੇਟ ਵੱਖੋਂ ਵੱਖ ਹਨ। ਇਸ ਲਈ ਅਸੀਂ ਜੱਥੇਬੰਦੀਆ ਦੇ ਕਹਿਣ ਤੇ ਨਹੀਂ ਚੱਲੇ ਅਤੇ ਸਾਨੂੰ ਬਾਜ਼ਾਰ ਨਾਲੋਂ ਵੱਧ ਰੇਟ ਤੇ ਹੀ ਜਮੀਨ ਦੇ ਪੈਸੇ ਮਿਲ ਗਏ ਸਨ ਅਤੇ ਅਸੀ ਆਪਣੀ ਜਮੀਨ ਇਸ ਪ੍ਰੋਜੇਕਟ ਲਈ ਦੇਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਡੇ ਇਲਾਕੇ ਦੀ ਤਰੱਕੀ ਹੋਵੇ, ਜਿਸ ਦਾ ਫਾਇਦਾ ਪੂਰੇ ਇਲਾਕੇ ਨੂੰ ਹੋਵੇ, ਲੋਕਾਂ ਨੂੰ ਰੋਜ਼ਗਾਰ ਮਿਲੇੇ, ਜਿਸਦੇ ਚਲਦੇ ਉਹ ਇਸ ਅਈ ਸਰਕਾਰ ਦੇ ਨਾਲ ਆਏ। ਪਰ ਕਿਸਾਨ ਜੱਥੇਬੰਦੀਆ ਸਾਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀਆ ਹਨ ਕਿ ਅਸੀ ਤੁਹਾਡੇ ਲਈ ਇੰਨੀਆ ਰਾਤਾਂ ਸੜਕਾਂ ਤੇ ਕੱਟਿਆ ਤੁਹਾਨੂੰ ਸਾਡਾ ਸਾਥ ਦੇਣਾ ਪਵੇਗਾ। ਇਕ ਕਿਸਾਨ ਨੇ ਪੋਲੇ ਜਿਹੇ ਮੁੰਹ ਨਾਲ ਕਿਹਾ ਕਿ ਇਹ ਜੱਥੇਬੰਦੀਆ ਦੇ ਆਗੂ ਹੀ ਸਾਰੀ ਸਮੱਸਿਆ ਦੀ ਜੜ੍ਹ ਨੇ ਅਤੇ ਸਾਡੇ ਸਿਰ ਤੇ ਆਪਣੀ ਰਾਜਨੀਤੀ ਚਮਕਾ ਰਹੇ ਹਨ। ਉਨ੍ਹਾਂ ਇਹ ਵੀ ਤੰਜ ਕੱਸਿਆ ਕਿ ਕਿਸਾਨ ਆਗੁਆ ਚੋਣਾ ਲੜ ਕੇ ਵੀ ਵੇਖ ਲਿਆ ਅਗਰ ਇਹ ਆਗੂ ਠੀਕ ਹੁੰਦੇ ਤਾਂ ਅੱਜ ਰਾਜ ਕਰ ਰਹੇ ਹੁੰਦੇ।
ਖੈਰ ਇਸ ਗੱਲ ਵਿੱਚ ਕਿੰਨੀ ਕੂ ਸੱਚਾਈ ਹੈ ਇਹ ਸਮਾਂ ਦੱਸੇਗਾ ਪਰ ਇਹ ਦੱਸਣਾ ਜਰੂਰੀ ਹੈ ਕਿ ਅਗਰ ਅਸੀਂ ਫੁੱਲ ਨੈਟਵਰਕ ਲੈਣਾ ਤਾਂ ਟਾਵਰ ਸਾਨੂੰ ਆਪਣੇ ਆਲੇ ਦੁਆਲੇ ਹੀ ਲੱਗਵਾਉਣਾ ਪੈਂਣਾ। ਕਿਰਨਾ ਦਾ ਹਵਾਲਾ ਦੱਸ ਵਿਰੋਧ ਕਰ ਰਹੇ ਲੋਕ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਜੇਬ ਅੰਦਰ ਪਏ ਮੋਬਾਇਲ ਤੇ ਵੀ ਉਹੀਂ ਤਰੰਗਾ ਆਉਂਦੀਆ ਹਨ। ਇੰਜ ਹੀ ਜੇ ਸੜਕ, ਰੇਲ ਆਵਾਗਮਨ ਚਾਹੀਦਾ ਤਾ ਸਰਕਾਰ ਦਾ ਸਾਥ ਦੇਣਾ ਹੀ ਪੈਣਾ। ਗੁਰਦਾਸਪੁਰ ਜਿਲ੍ਹੇ ਦੀ ਅਗਰ ਗੱਲ ਕਰੀਏ ਤਾਂ ਪਹਿਲ੍ਹਾ ਵੀਂ ਇੰਜ ਹੀ ਕਿਸਾਨ ਜੱਥੇਬੰਦੀਆ ਦੇ ਕਹਿਣੇ ਲੱਗੇ ਕਿਸਾਨਾਂ ਕਾਰਨ ਕਾਦੀਆ ਬਿਆਸ ਰੇਲਵੇ ਲਾਈਨ ਪ੍ਰੋਜੇਕਟ ਸਿਰੇ ਨਹੀਂ ਚੜ੍ਹ ਸਕਿਆ। ਜਿਸ ਦਾ ਨੁਕਸਾਨ ਕਿਸੇ ਹੋਰ ਨੂੰ ਨਹੀਂ ਬਲਕਿ ਜਿਲ੍ਹਾ ਗੁਰਦਾਸਪੁਰ ਨੂੰ ਸੱਭ ਤੋਂ ਵੱਧ ਹੋਇਆ।