ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰਜ਼ ਅਤੇ ਐੱਸ.ਡੀ.ਐੱਮਜ਼ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕੀਤਾ ਜਾਵੇਗਾ
ਗੁਰਦਾਸਪੁਰ, 15 ਮਈ 2023 ( ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ।
ਇਸ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ 18 ਮਈ ਨੂੰ ਕਾਲਾ ਅਫ਼ਗਾਨਾ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪਿੰਡ ਕਾਲਾ ਅਫ਼ਗਾਨਾਂ ਤੋਂ ਇਲਾਵਾ ਆਜ਼ਮਪੁਰ, ਫੱਤੇਵਾਲੀ, ਮਲਕਵਾਲ, ਪੱਤੀ ਚੰਡ੍ਹੀਗੜ੍ਹ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ 29 ਮਈ ਨੂੰ ਕਾਹਨੂੰਵਾਨ ਵਿਖੇ ਰਾਜਪੂਤਾਂ ਦੀ ਧਰਮਸ਼ਾਲਾ ਵਿਖੇ ਵੀ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਕਾਹਨੂੰਵਾਨ, ਚੱਕ ਸ਼ਰੀਫ, ਚੱਕ ਯਕੂਬ, ਰਾਊਵਾਲ, ਲਾਧੂਪੁਰ ਪਿੰਡਾਂ ਦੇ ਵਸਨੀਕ ਭਾਗ ਲੈਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਦਾ ਹੋਵੇਗਾ।
ਇਸੇ ਤਰਾਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਵੱਲੋਂ 19 ਮਈ ਨੂੰ ਬੀ.ਡੀ.ਪੀ.ਓ. ਦਫ਼ਤਰ ਕਾਦੀਆਂ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਪਿੰਡ ਚੀਮਾ, ਭਿੱਟੇਵਿਡ, ਕੋਟਲਾ ਮੂਸਾ, ਧੰਨੇ, ਬਸਤੀ ਬਾਜੀਗਰ ਥਿੰਦ ਪਿੰਡਾਂ ਦੇ ਵਸਨੀਕ ਭਾਗ ਲੈਣਗੇ। ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਅਗਲਾ ਕੈਂਪ ਮਿਤੀ 29 ਮਈ ਨੂੰ ਗੀਤਾ ਭਵਨ ਗੁਰਦਾਸਪੁਰ ਵਿਖੇ ਲਗਾਇਆ ਜਾਵੇਗਾ ਜਿਸ ਵਿੱਚ ਗੀਤਾ ਭਵਨ ਰੋਡ ਦੇ ਨਜ਼ਦੀਕ ਦੇ ਵਸਨੀਕ ਆਪਣੀਆਂ ਸਮੱਸਿਆਵਾਂ ਦੱਸਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ ਵੱਲੋਂ 30 ਮਈ ਨੂੰ ਪਿੰਡ ਲੇਹਲ ਵਿਖੇ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਲੇਹਲ, ਫੱਜੂਪੁਰ, ਫੱਤੇਨੰਗਲ. ਅਹਿਮਦਾਬਾਦ, ਦੀਨਾਪੁਰ ਦੇ ਵਸਨੀਕ ਬਾਗ ਲੈਣਗੇ। 16 ਮਈ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿਖੇ ਕਮਿਸ਼ਨਰ ਨਗਰ ਨਿਗਮ ਵੱਲੋਂ ਕੈਂਪ ਲਗਾਇਆ ਜਾਵੇਗਾ, 26 ਮਈ ਨੂੰ ਐੱਸ.ਡੀ.ਐੱਮ. ਬਟਾਲਾ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੁਲਲ ਦਿਆਲਗੜ੍ਹ ਵਿਖੇ, 31 ਮਈ ਨੂੰ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਵੱਲੋਂ ਸਰਕਾਰੀ ਮਿਡਲ ਸਕੂਲ ਸ਼ਿਕਾਰ ਵਿਖੇ, 24 ਮਈ ਨੂੰ ਐੱਸ.ਡੀ.ਐੱਮ. ਦੀਨਾਨਗਰ ਵੱਲੋਂ ਸਰਕਾਰੀ ਮਿਡਲ ਸਕੂਲ ਮਕੌੜਾ ਵਿਖੇ, 22 ਮਈ ਨੂੰ ਐੱਸ.ਡੀ.ਐੱਮ. ਗੁਰਦਾਸਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਲੀਮਪੁਰ ਵਿਖੇ, 25 ਮਈ ਨੂੰ ਐੱਸ.ਡੀ.ਐੱਮ. ਕਲਾਨੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਰਜੇਚੱਕ ਵਿਖੇ, ਐੱਸ.ਡੀ.ਐੱਮ. ਫ਼ਤਹਿਗੜ੍ਹ ਚੂੜੀਆਂ ਵੱਲੋਂ 17 ਮਈ ਨੂੰ ਪਿੰਡ ਖਹਿਰਾ ਕਲਾਂ ਵਿਖੇ ਵਿਸ਼ੇਸ਼ ਜਨ-ਸੁਣਵਾਈ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ।