ਗੁਰਦਾਸਪੁਰ ਮੁੱਖ ਖ਼ਬਰ

ਗੁਰਦਾਸਪੁਰ ਵਾਸੀਆਂ ਦੀ ਮੰਗ ਹੋਣ ਜਾ ਰਹੀ ਪੂਰੀ, ਭਲਕੇ ਚੇਅਰਮੈਨ ਰਮਨ ਬਹਿਲ ਰੱਖਣਗੇਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ

ਗੁਰਦਾਸਪੁਰ ਵਾਸੀਆਂ ਦੀ ਮੰਗ ਹੋਣ ਜਾ ਰਹੀ ਪੂਰੀ, ਭਲਕੇ ਚੇਅਰਮੈਨ ਰਮਨ ਬਹਿਲ ਰੱਖਣਗੇਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ
  • PublishedMay 4, 2023

ਗੁਰਦਾਸਪੁਰ, 4 ਮਈ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਚਿਰਕਾਲੀ ਮੰਗ ਕੱਲ ਪੂਰੀ ਹੋਣ ਜਾ ਰਹੀ ਹੈ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਮਨ ਬਹਿਲ ਵੱਲੋਂ ਭਲਕੇ 5 ਮਈ ਨੂੰ ਸਵੇਰੇ 10:00 ਵਜੇ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਪੁਰਾਣੇ ਹਸਪਤਾਲ ਨੂੰ ਤਬਦੀਲ ਕਰਨ ਦੇ ਬਾਅਦ ਹੁਣ ਇਸ ਦੀ ਕਾਇਆ ਕਲਪ ਕਰਨ ਲਈ 2 ਕਰੋੜ 42 ਲੱਖ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਸਨ ਜਿਸ ਤੋਂ ਬਾਅਦ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਕਮਿਊਨਿਟੀ ਹੈਲਥ ਸੈਂਟਰ 30 ਬੈਡਾਂ ਵਾਲਾ ਹੋਵੇਗਾ।

ਦੱਸਣਯੋਗ ਹੈ ਕਿ ਚੇਅਰਮੈਨ ਰਮਨ ਬਹਿਲ ਦਾ ਕਹਿਣਾ ਸੀ ਕਿ ਕਿ ਸ਼ਹਿਰ ਦੇ ਐਨ ਵਿਚਕਾਰ ਮੌਜੂਦ ਇਸ ਪੁਰਾਣੇ ਸਿਵਲ ਹਸਪਤਾਲ ਨੂੰ ਬੰਦ ਕਰਕੇ ਪਿਛਲੀ ਸਰਕਾਰ ਨੇ ਲੋਕਾਂ ਨਾਲ ਧਰੋਹ ਕਮਾਇਆ ਸੀ ਜਿਸ ਨਾਲ ਸ਼ਹਿਰ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਹੋ ਗਏ ਸਨ। ਬਹਿਲ ਨੇ ਕਿਹਾ ਸੀ ਕਿ ਉਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਇਸ ਹਸਪਤਾਲ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜਿਸ ਤਹਿਤ ਉਨਾਂ ਨੇ ਦਸੰਬਰ ਮਹੀਨੇ ਹੀ ਇਸ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਚ ਤਬਦੀਲ ਕਰਨ ਲਈ ਵਿਭਾਗੀ ਕਾਰਵਾਈ ਮੁਕੰਮਲ ਕਰਵਾ ਦਿੱਤੀ ਸੀ ਅਤੇ ਇਸ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਲਈ ਸਰਕਾਰ ਕੋਲੋਂ 2 ਕਰੋੜ 42 ਲੱਖ ਰੁਪਏ ਮਨਜੂਰ ਕਰਵਾ ਲਏ ਸਨ ਅਤੇ ਟੈਂਡਰ ਲਗਾ ਦਿੱਤੇ ਗਏ ਸਨ। ਹੁਣ ਭਲਕੇ 5 ਮਈ ਨੂੰ ਇਸ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।

ਚੇਅਰਮੈਨ ਰਮਨ ਬਹਿਲ ਨੇ ਦੱਸਿਆ ਸੀ ਕਿ ਇਸ ਹਸਪਤਾਲ ਵਿਚ ਜਨ-ਔਸ਼ਧੀ ਦੁਕਾਨ ਵੀ ਜਲਦ ਚਾਲੂ ਕੀਤੀ ਜਾਵੇਗੀ ਜਿਥੇ ਬਜਾਰ ਨਾਲੋਂ ਬਹੁਤ ਘੱਟ ਰੇਟਾਂ ‘ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਸੀ ਕਿ ਇਸ ਹਸਪਤਾਲ ‘ਚ ਸਪੈਸਲਿਸ਼ਟ ਡਾਕਟਰਾਂ ਦੀ ਟੀਮ ਕੰਮ ਕਰੇਗੀ, ਸਿਹਤ ਅਧਿਕਾਰੀ ਅਤੇ ਪੈਰਾ-ਮੈਡੀਕਲ ਸਟਾਫ ਆਦਿ ਵੀ ਮੌਜੂਦ ਹੋਵੇਗਾ। ਜਿਸ ਵਿੱਚ ਮੁੱਖ ਤੌਰ ‘ਤੇ ਗਾਇਨੀ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਡੈਂਟਲ,ਬੱਚਿਆਂ ਦੇ ਮਾਹਿਰ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਸਮੇਤ ਹੋਰ ਸਹੂਲਤਾਂ ਉਪਲਬਧ ਹੋਣਗੀਆਂ।

Written By
The Punjab Wire