ਗੁਰਦਾਸਪੁਰ

ਰੈਸਟੋਬਾਰ ਦੇ ਮਾਲਕਾਂ ਖਿਲਾਫ਼ ਵਰਕਰਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਡੇਢ ਮਹੀਨੇ ਤੋਂ ਨਹੀਂ ਮਿਲੀਆਂ ਤਨਖਾਵਾਂ

ਰੈਸਟੋਬਾਰ ਦੇ ਮਾਲਕਾਂ ਖਿਲਾਫ਼ ਵਰਕਰਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਡੇਢ ਮਹੀਨੇ ਤੋਂ ਨਹੀਂ ਮਿਲੀਆਂ ਤਨਖਾਵਾਂ
  • PublishedMay 3, 2023

ਗੁਰਦਾਸਪੁਰ 3 ਮਈ 2023 (ਦੀ ਪੰਜਾਬ ਵਾਇਰ)। ਸੀ ਟੀ ਯੂ ਪੰਜਾਬ ਦੀ ਅਗਵਾਈ ਹੇਠ ਰੈਸਟੋਬਾਰ ਦੇ ਮਾਲਕਾਂ ਖਿਲਾਫ ਵਰਕਰਾਂ ਦਾ ਧਰਨਾ ਤੀਜੇ ਦਿਨ ਵੀ ਜਿਲ੍ਹਾ ਹੈਡਕੁਆਰਟਰ ਗੁਰਦਾਸਪੁਰ ਵਿਖੇ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਸੀ ਟੀ ਯੂ ਪੰਜਾਬ ਦੇ ਆਗੂਆਂ ਕਾਮਰੇਡ ਸ਼ਿਵ ਕੁਮਾਰ, ਧਿਆਨ ਸਿੰਘ ਠਾਕੁਰ, ਜਸਵੰਤ ਸਿੰਘ ਬੁੱਟਰ, ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਅਜੀਤ ਸਿੰਘ ਹੁੰਦਲ, ਰਘਬੀਰ ਸਿੰਘ ਚਾਹਲ, ਕਪੂਰ ਸਿੰਘ ਘੁੰਮਣ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਅਖਰੋਟਾ ਅਤੇ ਮਨਹਰਨ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਇਕ ਰੈਸਟੋਬਾਰ ਨੂੰ ਚਲਾ ਰਹੇ ਦੋ ਮਾਲਕਾਂ ਨੇ ਆਪਣੇ ਚੌਦਾਂ ਵਰਕਰਾਂ ਨੂੰ ਡੇਢ ਮਹੀਨੇ ਦੀ ਤਨਖਾਹ ਨਾ ਨਹੀਂ ਦਿੱਤੀ। ਜਿਸ ਦੀ ਮੰਗ ਨੂੰ ਲੈ ਕੇ ਪਿਛਲੇ ਡੇਢ ਮਹੀਨੇ ਤੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਦਫਤਰਾਂ ਦੀ ਖਾਕ ਛਾਨ ਰਹੇ ਹਨ ਅਤੇ ਮਾਨ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਉਦੀ ਹੈ। ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਹਰਕਤ ਵਿੱਚ ਆਵੇ ਤਾਂ ਕੁਝ ਘੰਟਿਆਂ ਵਿੱਚ ਮਜ਼ਦੂਰਾਂ ਦੀ ਸੁਣਵਾਈ ਹੋ ਸਕਦੀ ਹੈ। ਉਪਰੋਕਤ ਤੋਂ ਇਲਾਵਾ ਮਜ਼ਦੂਰ ਆਗੂਆਂ ਜਨਕ ਕੁਮਾਰ, ਹਰਦੇਵ ਸਿੰਘ, ਵੇਦੂ ਮਸੀਹ, ਭਗਤ ਰਾਮ, ਪਰਕਾਸ਼ ਸਿੰਘ ਅਤੇ ਹੋਰ ਸਾਥੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Written By
The Punjab Wire