Close

Recent Posts

ਗੁਰਦਾਸਪੁਰ ਪੰਜਾਬ

ਪੰਜਾਬ ਸਰਕਾਰ ਦਾ ਮਹੱਤਵਪੂਰਨ ਫੈਸਲਾ: ਦੀਨਾਨਗਰ ਦਾ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੋਇਆ ਕੋ-ਏਡ

ਪੰਜਾਬ ਸਰਕਾਰ ਦਾ ਮਹੱਤਵਪੂਰਨ ਫੈਸਲਾ: ਦੀਨਾਨਗਰ ਦਾ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੋਇਆ ਕੋ-ਏਡ
  • PublishedMay 3, 2023

ਹੁਣ ਲੜਕੀਆਂ ਦੇ ਨਾਲ ਲੜਕੇ ਵੀ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ’ਚ ਲੈ ਸਕਣਗੇ ਦਾਖਲਾ

ਦੀਨਾਨਗਰ/ਗੁਰਦਾਸਪੁਰ, 3 ਮਈ ( ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਦੀਨਾਨਗਰ ਨੂੰ ਕੋ-ਏਡ ਕਰ ਦਿੱਤਾ ਗਿਆ ਹੈ। ਇਹ ਕਾਲਜ ਕੋ-ਏਡ ਹੋਣ ਨਾਲ ਹੁਣ ਲੜਕੀਆਂ ਦੇ ਨਾਲ ਲੜਕੇ ਵੀ ਇਸ ਕਾਲਜ ਵਿੱਚ ਦਾਖਲਾ ਲੈ ਸਕਣਗੇ।

ਡੀਸੀ ਹਿਮਾਂਸ਼ੂ ਅਗਰਵਾਲ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2005 ਵਿੱਚ ਦੀਨਾਨਗਰ ਵਿਖੇ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਤਿੰਨ ਸਾਲਾ ਕੰਪਿਊਟਰ ਸਾਇੰਸ ਐਂਡ ਇੰਜੀ: ਅਤੇ ਤਿੰਨ ਸਾਲਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀ: ਡਿਪਲੋਮਾ ਕੋਰਸਾਂ ਵਿੱਚ ਲੜਕੀਆਂ ਦਾ ਦਾਖਲਾ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਕਾਲਜ ਵਿੱਚ ਸਿਰਫ ਲੜਕੀਆਂ ਨੂੰ ਹੀ ਡਿਪਲੋਮਾ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਇਸ ਕਾਲਜ ਨੂੰ ਕੋ-ਏਡ ਕਰ ਦਿੱਤਾ ਗਿਆ ਹੈ, ਜਿਸਦਾ ਨੋਟੀਫਿਕੇਸ਼ਨ ਵੀ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਚਾਲੂ ਵਿਦਿਅਕ ਵਰ੍ਹੇ 2023-24 ਦੌਰਾਨ ਸਰਕਾਰੀ ਬਹੁਤਕਨੀਕੀ ਕਾਲਜ, ਦੀਨਾਨਗਰ ਵਿਖੇ ਚੱਲ ਰਹੇ ਡਿਪਲੋਮਾ ਕੋਰਸਾਂ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਦਾਖਲਾ ਲੈ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਰਕਾਰੀ ਦੀਨਾਨਗਰ ਵਿਖੇ ਚੱਲ ਰਹੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਕਾਲਜ ਦੇ ਪ੍ਰਿੰਸੀਪਲ ਨਾਲ ਸੰਪਰਕ ਕਰ ਸਕਦੇ ਹਨ।  

Written By
The Punjab Wire