ਗੁਰਦਾਸਪੁਰ, 28 ਅਪ੍ਰੈਲ 2023 (ਦੀ ਪੰਜਾਬ ਵਾਇਰ)। ਥਾਣਾ ਘੁਮਣਕਲਾਂ ਦੀ ਪੁਲਿਸ ਵੱਲੋਂ ਪਿੰਡ ਭੋਜਰਾਜ ਦੇ 13 ਦੋਸ਼ੀਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਵੱਲੋਂ ਬੀਡੀਓ ਧਾਰੀਵਾਲ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਦਰਜ਼ ਹੋਇਆ ਹੈ। ਇਸ ਸਬੰਧੀ ਬੀਡੀਓ ਵੱਲੋਂ ਮੌਕੇ ਤੇ ਤਫ਼ਤੀਸ਼ ਕਰ ਜਾੰਚ ਕਰ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਪੁਲਿਸ ਵੱਲੋਂ ਕੁੱਲ 13 ਦੇ ਖਿਲਾਫ਼ 13 ਏ ਪੰਜਾਬ ਵਿਲੇਜ ਕਾਮਨ ਐਕਟ ਅਧੀਨ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਤਫ਼ਤੀਸ਼ੀ ਅਫਸਰ ਇਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ 28 ਫਰਵਰੀ ਨੂੰ ਪਿੰਡ ਭੋਜਰਾਜ ਦੇ ਸਾਬਕਾ ਮੈਂਬਰ ਪੰਚਾਇਤ ਅਜੀਤ ਲਾਲ ਨੇ ਬੀਡੀਓ ਧਾਰੀਵਾਲ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਿੰਡ ਦੇ ਕੁਝ ਲੋਕ ਛੱਪੜ ਵਿੱਚ ਮਿੱਟੀ ਪਾ ਰਹੇ ਹਨ। ਜਿਸ ਕਾਰਨ ਪਿੰਡ ਵਿੱਚ ਗੰਦਗੀ ਪੈ ਜਾਵੇਗੀ। ਜਿਸ ਤੋਂ ਬਾਅਦ ਬੀਡੀਓ ਵੱਲੋ ਮੌਕਾ ਵੇਖਿਆ ਗਿਆ ਤੇ ਬਿਆਨ ਹਾਸਲ ਕੀਤੇ ਗਏ ਅਤੇ ਡੀਸੀ ਗੁਰਦਾਸਪੁਰ ਨੂੰ ਦੋਸ਼ਿਆਨ ਖਿਲਾਫ ਮੁਕਦਮਾ ਦਰਜ ਕਰਨ ਦੀ ਸਿਫ਼ਾਰਸ ਕੀਤੀ ਗਈ। ਜੋ ਬਾਅਦ ਮੰਜੂਰੀ ਐਸਐਸਪੀ ਗੁਰਦਾਸਪੁਰ ਕੋਲ ਜਾਣ ਤੇ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁਲਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ, ਜਸਵੰਤ ਸਿੰਘ, ਸੁਖਪਾਲ ਸਿੰਘ ਪੁੱੱਤਰ ਕੁਲਬੀਰ ਸਿੰਘ, ਬਲਵਿੰਦਰ ਸਿੰਘ ਪੁੱੱਤਰ ਬਚਨ ਸਿੰਘ, ਪਰਮਜੀਤ ਸਿੰਘ ਪੁੱੱਤਰ ਬਲਵਿੰਦਰ ਸਿੰਘ,ਮੀਤ ਸਿੰਘ ਪੁੱੱਤਰ ਨਿਰਮਲ ਸਿੰਘ, ਸੋਨੂੰ ਪੁੱੱਤਰ ਰਤਨ ਸਿੰਘ, ਸਾਧ ਸਿੰਘ ਪੁੱੱਤਰ ਰਤਨ ਸਿੰਘ, ਰਾਣਾ ਪੁੱੱਤਰ ਦਿਲਬਾਗ ਸਿੰਘ, ਸ਼ਰਨਜੀਤ ਸਿੰਘ ਪੁੱੱਤਰ ਦਿਲਬਾਗ ਸਿੰਘ, ਸਿੰਮਾ ਪੁੱੱਤਰ ਜਸਵੰਤ ਸਿੰਘ, ਲਖਵਿੰਦਰ ਸਿੰਘ ਪੁੱੱਤਰ ਅਜੀਤ ਸਿੰਘ, ਸਤਨਾਮ ਸਿੰਘ ਪੁੱੱਤਰ ਪਰਦੂਮਣ ਸਿੰਘ ਸਾਰੇ ਵਾਸੀਆਨ ਭੋਜਰਾਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ