Close

Recent Posts

ਕ੍ਰਾਇਮ ਗੁਰਦਾਸਪੁਰ

ਕਲਾਨੌਰ ਦੇ ਪਿੰਡ ਸ਼ਾਹੂਰ ਕਲਾਂ ਵਿੱਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਕਲਾਨੌਰ ਦੇ ਪਿੰਡ ਸ਼ਾਹੂਰ ਕਲਾਂ ਵਿੱਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ
  • PublishedApril 27, 2023

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ, ਪੁਲਿਸ ਨੇ ਕੀਤਾ ਮਾਮਲਾ ਦਰਜ

ਗੁਰਦਾਸਪੁਰ, 27 ਅਪ੍ਰੈਲ 2023 (ਦੀ ਪੰਜਾਬ ਵਾਇਰ)। ਕਲਾਨੌਰ ਦੇ ਪਿੰਡ ਸ਼ਹੂਰ ਕਲਾਂ ਵਿੱਚ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਕ ਵਿਅਕਤੀ ‘ਤੇ ਬੇਅਦਬੀ ਦਾ ਦੋਸ਼ ਲਗਾਇਆ ਅਤੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਬੇਅਦਬੀ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਕਲਾਨੌਰ ‘ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਗੁਰਪ੍ਰੀਤ ਸਿੰਘ ਵਾਸੀ ਸਹੌਰ ਕਲਾਂ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਧੰਦਾ ਕਰਦਾ ਹੈ। ਅੱਜ ਜਦੋਂ ਉਹ ਆਪਣੇ ਘਰ ਸੀ ਤਾਂ ਪ੍ਰਗਟ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹ ਦੁੱਧ ਦੇ ਕੇ ਆ ਰਿਹਾ ਹੈ ਤਾਂ ਪਿੰਡ ਦੇ ਹੀ ਵਸਨੀਕ ਸੁੱਚਾ ਸਿੰਘ ਦੇ ਘਰ ਦੇ ਨੇੜੇ ਗੁਰੂ ਸਾਹਿਬ ਦੀ ਵੱਡੀ ਫੋਟੋ ਅਤੇ ਗੁਟਕਾ ਸਾਹਿਬ ਪਿਆ ਸੀ। ਜੋ ਉਸਨੇ ਘਰ ਦੇ ਨੇੜੇ ਛੱਪੜ ਵਿਚ ਸੁੱਟ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸੁੱਚਾ ਸਿੰਘ ਨੇ ਬੇਅਦਬੀ ਕੀਤੀ ਹੈ। ਇਸ ਘਟਨਾ ਨੇ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਸੁੱਚਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Written By
The Punjab Wire