ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਸਲੱਮ ਏਰੀਏ ਦੇ ਬੱਚਿਆਂ ਲਈ ਸਟੱਡੀ ਸੈਂਟਰ ਦਾ ਉਦਘਾਟਨ
ਸਟੱਡੀ ਸੈਂਟਰ ਵਿੱਚ ਸਲੱਮ ਏਰੀਏ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਿੱਖਿਆ – ਰੋਮੇਸ਼ ਮਹਾਜਨ
ਗੁਰਦਾਸਪੁਰ, 26 ਅਪ੍ਰੈਲ 2023 (ਮੰਨਣ ਸੈਣੀ )। ਜ਼ਿਲ੍ਹਾ ਬਾਲ ਭਲਾਈ ਕਾਊਂਸਲ ਗੁਰਦਾਸਪੁਰ ਦੇ ਆਨਰੇਰੀ ਸਕੱਤਰ ਰੋਮੇਸ਼ ਮਹਾਜਨ ਵੱਲੋਂ ਸਲੱਮ ਏਰੀਏ ਦੇ ਬੱਚਿਆਂ ਲਈ ਬਣਾਏ ਗਏ ਪ੍ਰੀਲਿਮਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਜ਼ਿਲ੍ਹਾ ਬਾਲ ਭਲਾਈ ਕਾਊਂਸਲ ਦੇ ਆਨਰੇਰੀ ਸਕੱਤਰ ਸ੍ਰੀ ਰੋਮੇਸ਼ ਮਹਾਜਨ, ਰਜਿੰਦਰਪਾਲ ਮਹਾਜਨ, ਪ੍ਰਿਥਵੀਰਾਜ ਮਹਾਜਨ, ਸਿਵਾਂਕ ਮਹਾਜਨ, ਸਾਹਿਲ ਮਹਾਜਨ, ਕੈਲਾਸ਼ ਮਹਾਜਨ, ਸੁਮਨ ਮਹਾਜਨ, ਨੀਲਮ ਮਹਾਜਨ, ਸਿਵੀ ਮਹਾਜਨ ਤੋਂ ਇਲਾਵਾ ਡਾ. ਆਰ.ਐੱਸ. ਬਾਜਵਾ, ਗੁਰਚਰਨ ਸਿੰਘ, ਆਰ ਕੇ ਕੰਵਲ ਵੀ ਹਾਜ਼ਰ ਸਨ।
ਸਟੱਡੀ ਸੈਂਟਰ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਮਾਜ ਸੇਵੀ ਰੋਮੇਸ਼ ਮਹਾਜਨ ਵੱਲੋਂ ਸਲੱਮ ਏਰੀਏ ਦੇ ਬੱਚਿਆਂ ਲਈ ਖੋਲ੍ਹਿਆ ਗਿਆ ਇਹ ਸਟੱਡੀ ਸੈਂਟਰ ਸਲੱਮ ਏਰੀਏ ਲਈ ਵਰਦਾਨ ਸਾਬਤ ਹੋਵੇਗਾ ਅਤੇ ਇਥੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਬੱਚੇ ਅੱਗੇ ਹੋਰ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਨੂੰ ਬਣਾਉਣਗੇ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਸ੍ਰੀ ਰੋਮੇਸ਼ ਮਹਾਜਨ ਅਤੇ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਹੱਕਦਾਰ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਵੀ ਇਸ ਨੇਕ ਕਾਰਜ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਸਟੱਡੀ ਸੈਂਟਰ ਦੀ ਸ਼ੁਰੂਆਤ ਹੋਣ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਸ੍ਰੀ ਰੋਮੇਸ਼ ਮਹਾਜਨ ਨੇ ਕਿਹਾ ਕਿ ਉਹ ਪਿਛਲੇ 6 ਸਾਲ ਤੋਂ ਗੁਰਦਾਸਪੁਰ ਸ਼ਹਿਰ ਦੇ ਮਾਨ ਕੌਰ ਸਲੱਮ ਏਰੀਏ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਉਪਰਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਸਟੱਡੀ ਸੈਂਟਰ ਇੱਕ ਟੈਂਟ ਲਗਾ ਕੇ ਸ਼ੁਰੂ ਕੀਤਾ ਗਿਆ ਸੀ, ਜਿਥੇ ਬਾਅਦ ਵਿੱਚ 10 ਮਰਲੇ ਜਗ੍ਹਾ ਖਰੀਦ ਕੇ ਸਟੱਡੀ ਸੈਂਟਰ ਦੀ ਇਮਾਰਤ ਬਣਾਈ ਗਈ ਹੈ। ਉਨਾਂ ਦੱਸਿਆ ਕਿ ਇਹ ਸਕੂਲ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਉਹਨਾਂ ਦੇ ਸਵਰਗਵਾਸੀ ਮਾਤਾ ਰਾਜ ਕਰਨੀ ਅਤੇ ਪਿਤਾ ਕਿਸ਼ਨ ਚੰਦ ਦੀ ਯਾਦ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੀ ਪੂਰੀ ਦੇਖ ਰੇਖ ਉਨ੍ਹਾਂ ਦਾ ਪਰਿਵਾਰ ਕਰੇਗਾ। ਉਨ੍ਹਾਂ ਕਿਹਾ ਕਿ ਸਟੱਡੀ ਸੈਂਟਰ ਵਿੱਚ ਕਾਬਲ ਅਧਿਆਪਕਾਂ ਨੂੰ ਭਰਤੀ ਕੀਤਾ ਗਿਆ ਹੈ ਜੋ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਕਰਾਉਣਗੇ। ਉਨ੍ਹਾਂ ਕਿਹਾ ਕਿ ਸਟੱਡੀ ਸੈਂਟਰ ਵਿੱਚ ਪੜ੍ਹਦੇ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਮੈਡਮ ਕੰਚਨ ਚੋਹਾਨ, ਗੁਰਨਾਲ (ਪ੍ਰਿੰਟਿਗ ਪ੍ਰੈਸ), ਅਲਕਾ ਮਹੰਤ, ਮੋਹਿੰਦਰ ਪਾਲ, ਰਵੇਲ ਸਿੰਘ, ਸੁਸ਼ੀਲ ਮਹਾਜਨ, ਕੈਪਟਨ ਨਿਹਾਲ ਸਿੰਘ, ਵਰਿੰਦਰ ਕੌਰ, ਸ੍ਰੀ ਬਖਸ਼ੀ ਰਾਜ ਪ੍ਰੋਜੈਕਟ ਕੋਆਰਡੀਨੇਟਰ, ਸੁਖਬੀਰ ਕੌਰ, ਪਰਮਿੰਦਰ ਸਿੰਘ, ਅਨੁਰਾਧਾ ਕੌਸ਼ਲਰ, ਮੈਡਮ ਗੁਰਮੀਤ ਕੌਰ, ਮਨੋਹਰ ਮਾਸਟਰ, ਰੱੈਡ ਕਰਾਸ ਦੀ ਟੀਮ ਕੋਮਲਪ੍ਰੀਤ ਕੌਰ, ਆਭਾ ਸ਼ਰਮਾ, ਰਾਜ ਕੁਮਾਰ, ਹੀਰਾ ਲਾਲ, ਰਮੇਸ਼ ਕੁਮਾਰ ਆਦਿ ਵੀ ਸਾਮਿਲ ਹੋਏ। ਇਸ ਮੌਕੇ ’ਤੇ ਮਹਾਵੀਰ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਤੋ ਆਏ ਬੱਚਿਆਂ ਨੇ ਵੀ ਭਾਗ ਲਿਆ।