Close

Recent Posts

ਗੁਰਦਾਸਪੁਰ ਪੰਜਾਬ

ਬੇਔਲਾਦ ਜੋੜਿਆਂ ਲਈ ਚੰਗੀ ਖ਼ਬਰ- ਐਸ.ਰਾਮ ਸਿੰਘ ਮੈਮੋਰੀਅਲ ਬੱਬਰ ਹਸਪਤਾਲ ਵਲੋਂ ਨੋਵਾ ਆਈ.ਵੀ.ਐਫ ਦੇ ਸਹਿਯੋਗ ਨਾਲ ਗੁਰਦਾਸਪੁਰ ਲਗਾਇਆ ਜਾ ਰਿਹਾ ਮੁਫ਼ਤ ਕਾਊਂਸਲਿੰਗ ਕੈਂਪ

ਬੇਔਲਾਦ ਜੋੜਿਆਂ ਲਈ ਚੰਗੀ ਖ਼ਬਰ- ਐਸ.ਰਾਮ ਸਿੰਘ ਮੈਮੋਰੀਅਲ ਬੱਬਰ ਹਸਪਤਾਲ ਵਲੋਂ ਨੋਵਾ ਆਈ.ਵੀ.ਐਫ ਦੇ ਸਹਿਯੋਗ ਨਾਲ ਗੁਰਦਾਸਪੁਰ ਲਗਾਇਆ ਜਾ ਰਿਹਾ ਮੁਫ਼ਤ ਕਾਊਂਸਲਿੰਗ ਕੈਂਪ
  • PublishedApril 24, 2023

ਮਾਹਿਰ ਡਾ ਜੈਸਮੀਨ ਕੌਰ ਅਤੇ ਟੀਮ ਕਰਨਗੇਂ ਬੇਔਲਾਦ ਜੋੜਿਆਂ ਦਾ ਚੈਕਅਪ ਅਤੇ ਇਲਾਜ

ਗੁਰਦਾਸਪੁਰ, 24 ਅਪ੍ਰੈਲ (ਦੀ ਪੰਜਾਬ ਵਾਇਰ)।। ਐਸ ਰਾਮ ਸਿੰਘ ਮੈਮੋਰੀਅਲ ਬੱਬਰ ਹਸਪਤਾਲ ਐਸੋਸੀਏਸ਼ਨ ਵੱਲੋਂ ਨੋਵਾ ਆਈਵੀਐਫ ਦੇ ਸਹਿਯੋਗ ਨਾਲ ਵੱਲੋਂ ਮੰਗਲਵਾਰ ਨੂੰ ਗੁਰਦਾਸਪੁਰ ਵਿਖੇ ਬੇਔਲਾਦ ਜੋੜਿਆਂ ਲਈ ਮੁਫ਼ਤ ਕਾਊਂਸਲਿੰਗ ਕੈਂਪ ਲਗਾਇਆ ਜਾ ਰਿਹਾ ਹੈ।

ਬੱਬਰ ਹਸਪਤਾਲ ਦੀ ਸਪੈਸ਼ਲਿਸਟ ਡਾ: ਅਨੰਨਿਆ ਬੱਬਰ ਨੇ ਦੱਸਿਆ ਕਿ ਇਹ ਕੈਂਪ ਸ਼ਹਿਰ ਦੇ ਸਿਵਲ ਲਾਈਨ ਰੋਡ ‘ਤੇ ਸਥਿਤ ਜੀ.ਕੇ ਹੋਟਲ ਐਂਡ ਰੈਸਟੋਰੈਂਟ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ‘ਚ ਸਪੈਸ਼ਲਿਸਟ ਡਾ: ਜੈਸਮੀਨ ਕੌਰ ਪਹੁੰਚ ਕੇ ਬੇਔਲਾਦ ਜੋੜਿਆਂ ਦਾ ਚੈਕਅੱਪ ਕਰਨਗੇ ਅਤੇ ਇਲਾਜ ਕਰਨਗੇਂ | ਉਨ੍ਹਾਂ ਦੱਸਿਆ ਕਿ ਇਹ ਕੈਂਪ ਉਨ੍ਹਾਂ ਨਿਰਾਸ਼ ਜੋੜੀਆ ਲਈ ਵਰਦਾਨ ਸਾਬਿਤ ਹੋਵੇਗਾ । ਉਨ੍ਹਾਂ ਕਿਹਾ ਕਿ ਅਸੀਂ ਦੇਖਿਆ ਹੈ ਕਿ ਬੇਔਲਾਦ ਜੋੜੋ ਆਉਂਦੇ ਹਨ ਜੋ ਵੱਖ ਵੱਖ ਥਾਈ ਜਾ ਤਾਂ ਇਲਾਜ਼ ਕਰਵਾ ਰਹੇ ਹੁੰਦੇ ਹਨ ਜਾਂ ਸਫਲਤਾ ਨਾ ਮਿਲਣ ਤੇ ਨਿਰਾਸ਼ ਹੋ ਕੇ ਥੱਕ ਹਾਰ ਜਾਂਦੇ ਹਨ। ਪਰ ਨੋਵਾ ਆਈਵੀਐਫ ਐਸੀਂ ਸੰਸਥਾ ਦਾ ਮੁੱਖ ਕੰਮ ਹੀ ਇਹ ਹੈ ਕਿ ਐਸੇ ਜੌੜਿਆਂ ਦਾ ਉਪਚਾਰ ਕਰਨਾ ਜੋ ਕਿਸੇ ਵੀ ਕਾਰਨ ਤੋਂ ਔਲਾਦ ਤੋਂ ਵਾਂਝੇ ਹਨ।

ਡਾ ਅਨੰਨਿਆ ਬੱਬਰ

ਇੱਥੇ ਦੱਸਣਯੋਗ ਹੈ ਕਿ ਡਾ: ਜੈਸਮੀਨ ਕੌਰ ਹੁਣ ਤੱਕ 50 ਹਜ਼ਾਰ ਦੇ ਕਰੀਬ ਡਲਿਵਰੀ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਪਹਿਲ੍ਹਾਂ ਵੀ ਕਈ ਬੇਔਲਾਦ ਡਾ ਜੈਸਮੀਨ ਕੌਰ ਦੇ ਇਲਾਜ਼ ਨਾਲ ਸੰਤਾਨ ਸੁੱਖ ਭੋਗ ਰਹੇ ਹਨ। ਜਿਸ ਵਿੱਚ ਕਈਆਂ ਦੀ ਡਿਲਿਵਰੀ ਗੁਰਦਾਸਪੁਰ ਉਨ੍ਹਾਂ ਖੁੱਦ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੂਰੀ ਟੀਮ ਆ ਰਹੀ ਹੈ ਜੋ ਮਰੀਜ਼ਾ ਨੂੰ ਪੂਰੀ ਤਰ੍ਹਾਂ ਚੇਕਅੱਪ ਕਰੇਗੀ। ਡਾ ਅਨੰਨਿਆ ਬੱਬਰ ਨੇ ਦੱਸਿਆ ਕਿ ਇਸ ਸਸੰਥਾ ਦੇ ਆਈ.ਵੀ.ਐਫ਼ ਟਰੀਟਮੈਂਟ ਵਾਲੇ ਰੇਟ ਵੀ ਹੋਰਾਂ ਨਾਲੋ ਸਸਤੇ ਹਨ ਅਤੇ ਬੈਂਕ ਰਾਹੀ ਆਸਾਨ ਕਿਸ਼ਤਾ ਤੇ ਵੀ ਉਪਲੱਬਧ ਹਨ।

Written By
The Punjab Wire