25 ਅਪ੍ਰੈਲ ਨੂੰ ਪਿੰਡ ਸਰਜੇਚੱਕ ਵਿਖੇ ਲੱਗਣ ਵਾਲਾ ਮਿਸ਼ਨ ਅਬਾਦ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ
ਅਬਾਦ ਕੈਂਪ ਦੀ ਅਗਲੀ ਤਾਰੀਖ ਦਾ ਜਲਦ ਕੀਤਾ ਜਾਵੇਗਾ ਐਲਾਨ
ਗੁਰਦਾਸਪੁਰ, 24 ਅਪ੍ਰੈਲ 2023 (ਮੰਨਣ ਸੈਣੀ ) । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲਾਨੌਰ ਬਲਾਕ ਦੇ ਸਰਹੱਦੀ ਪਿੰਡ ਸਰਜੇਚੱਕ ਵਿਖੇ 25 ਅਪ੍ਰੈਲ ਨੂੰ ਲਗਾਇਆ ਜਾਣ ਵਾਲਾ ‘ਆਬਾਦ’ ਕੈਂਪ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ ਨੇ ਦੱਸਿਆ ਕਿ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਕਲਾਨੌਰ ਬਲਾਕ ਦੇ ਪਿੰਡ ਸਰਜੇਚੱਕ ਦੇ ਸਰਕਾਰੀ ਮਿਡਲ ਸਕੂਲ ਵਿਖੇ 25 ਅਪ੍ਰੈਲ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤੱਕ ਅਬਾਦ ਕੈਂਪ ਲਗਾਇਆ ਜਾਣਾ ਸੀ, ਜਿਸ ਵਿੱਚ ਪਿੰਡ ਸਰਜੇਚੱਕ ਤੋਂ ਇਲਾਵਾ ਅਲਾਵਲਪੁਰ, ਮੀਰਕਚਾਨਾ, ਲੋਪਾ ਅਤੇ ਪਕੀਵਾਂ ਦੇ ਵਸਨੀਕਾਂ ਨੇ ਭਾਗ ਲੈਣਾ ਸੀ। ਉਨ੍ਹਾਂ ਕਿਹਾ ਕਿ ਕੁਝ ਨਾ ਟਾਲੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਅਪ੍ਰੈਲ ਦਾ ਇਹ ਕੈਂਪ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਅਬਾਦ ਤਹਿਤ ਲੱਗਣ ਵਾਲੇ ਅਗਲੇ ਕੈਂਪ ਦੀ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।