ਗੁਰਦਾਸਪੁਰ ਪੰਜਾਬ

ਕਿਸਾਨ ਨੂੰ ਕਣਕ ਦੀ ਪੂਰੀ ਐਮਐਸਪੀ ਮਿਲੇਗੀ—ਡਿਪਟੀ ਕਮਿਸ਼ਨਰ

ਕਿਸਾਨ ਨੂੰ ਕਣਕ ਦੀ ਪੂਰੀ ਐਮਐਸਪੀ ਮਿਲੇਗੀ—ਡਿਪਟੀ ਕਮਿਸ਼ਨਰ
  • PublishedApril 19, 2023

ਗੁਰਦਾਸਪੁਰ, 19 ਅਪ੍ਰੈਲ 2023 (ਮੰਨਣ ਸੈਣੀ )। ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਐਮਐਸਪੀ ‘ਤੇ ਫਸਲ ਦੇ ਖਰਾਬੇ ਦੇ ਮੱਦੇਨਜਰ ਲਗਾਈ ਕੀਮਤ ਕਟੌਤੀ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਣਕ ਦੇ ਬਦਰੰਗ ਜਾਂ ਸੁੰਘੜੇ ਦਾਣਿਆਂ ਕਾਰਨ ਜੋ ਵੀ ਕੀਮਤ ਕਟੌਤੀ ਹੋਵੇਗੀ ਉਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਨੂੰ 2125 ਰੁਪਏ ਦਾ ਸਰਕਾਰ ਵੱਲੋਂ ਐਲਾਨਿਆਂ ਘੱਟੋ-ਘੱਟ ਭਾਅ ਮਿਲੇਗਾ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੂੰ ਪਹਿਲਾਂ ਤੋਂ ਕੀਮਤ ਕਟੌਤੀ ਨਾਲ ਅਦਾਇਗੀ ਮਿਲ ਗਈ ਹੋਈ ਤਾਂ ਵੀ ਉਸਦੇ ਖਾਤੇ ਵਿਚ ਵੀ ਕਟੌਤੀ ਕੀਤੀ ਰਕਮ ਭੇਜ਼ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਮਤ ਕਟੌਤੀ ਸਬੰਧੀ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੁੱਕੀ ਅਤੇ ਸਾਫ ਕਣਕ ਮੰਡੀ ਵਿਚ ਲਿਆਉਣ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਕੀਮਤ ਕਟੌਤੀ ਸਬੰਧੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਅਤੇ ਜੇਕਰ ਇਸ ਵਿਸ਼ੇ ਸਬੰਧੀ ਕਿਸੇ ਕਿਸਾਨ ਤੋਂ ਕੋਈ ਸ਼ਿਕਾਇਤ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਦੀਆਂ ਏਂਜਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।

Written By
The Punjab Wire