ਗੁਰਦਾਸਪੁਰ, 18 ਅਪ੍ਰੈਲ 2023 (ਦੀ ਪੰਜਾਬ ਵਾਇਰ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਉਨ੍ਹਾਂ ਦੇ ਭਰ੍ਹਾ, ਪੁੱਤਰ ਸਮੇਤ ਕੁਲ 6 ਦੇ ਖਿਲਾਫ਼ ਪੀ.ਸੀ.ਆਰ ਦੇ ਮੁਲਾਜ਼ਿਮਾਂ ਨਾਲ ਮਾਰਕੁਟਾਈ ਕਰਨ, ਵਰਦੀ ਫਾੜਨ, ਧਮਕੀਆਂ ਦੇਣ ਅਤੇ ਸਰਕਾਰੀ ਕੰਮ ਵਿੱਚ ਖਲਲ ਪਾਉਣ ਦੇ ਦੋਸ਼ਾਂ ਅਧੀਨ ਮਾਮਲਾ ਦਰਜ਼ ਕੀਤਾ ਹੈ। ਇਹ ਮੁਕਦਮਾ ਅਲ.ਆਰ/ਏਐਸਆਈ ਅਰਜਨ ਕੁਮਾਰ ਦੇ ਬਿਆਨਾਂ ਤੇ ਦਰਜ਼ ਕੀਤਾ ਗਿਆ ਹੈ।
ਸਿਕਾਇਤਕਰਤਾ ਨੇ ਦੱਸਿਆ ਕਿ ਕਿ ਏਐਸਆਈ ਜਗਤਾਰ ਸਿੰਘ ਸਮੇਤ ਉਹ 17 ਅਪ੍ਰੈਲ ਨੂੰ ਸਿਟੀ ਗੁਰਦਾਸਪੁਰ ਵਿੱਚ ਮੋਟਰਸਾਈਕਲ ਤੇ ਗਸ਼ਤ ਕਰ ਰਹੇ ਸਨ। ਰਾਤ ਕਰੀਬ 1.15 ਵਜੇ ਮੋਟਰਸਾਈਕਲ ‘ਤੇ ਗਸ਼ਤ ਕਰਦੇ ਹੋਏ ਜੱਦ ਉਹ ਲਾਇਬ੍ਰੇਰੀ ਚੌਂਕ ਕੋਲ ਇਕ ਹੋਟਲ ਦੇ ਸਾਹਮਣੇ ਲਾਲਾ ਚਾਹ ਦੀ ਦੁਕਾਨ ਦੇ ਕੋਲ ਪਹੁੰਚੇ ਤਾਂ ਉਥੇ ਦੋ ਮੋਨੇ ਲੜਕੇ ਆਪਣੀ ਮੋਪੇਡ ਤੇ ਦਿੱਖੇ। ਕਾਰਨ ਪੁੱਛਣ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਕੋਈ ਪ੍ਰੋਗ੍ਰਾਮ ਹੈ ਅਤੇ ਉਹ ਇੱਥੇ ਕੁਝ ਲੈਣ ਆਏ ਸਨ। ਸ਼ਿਕਾਇਤਕਰਤਾ ਅਨੁਸਾਰ ਉਕਤ ਦੋਨੇ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੇ ਆਪਣਾ ਨਾਮ ਭਾਨੂੰ ਪੁੱਤਰ ਕਮਲ ਅਤੇ ਲਵ ਪੁੱਤਰ ਰਮਨ ਦੱਸਿਆ। ਇਸ ਦੋਰਾਨ ਭਾਨੂੰ ਨੂੰ ਦੱਸਿਆ ਕਿ ਉਹ ਪੱਤਰਕਾਰ ਹੈ ਜਿਸ ਤੇ ਉਸ ਨੂੰ ਆਪਣਾ ਆਈਡੀ ਕਾਰਡ ਵਖਾਉਣ ਲਈ ਕਿਹਾ ਤਾਂ ਭਾਨੂੰ ਨੇ ਮੁੰਹ ਤੋਂ ਫੜ ਕੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਵਾਇਰਲੈਸ ਸੈਟ ਖੋਹ ਕੇ ਸੁੱਟ ਦਿੱਤਾ ਅਤੇ ਮੇਰੇ ਰਿਵਾਲਵਰ ਨੂੰ ਹੱਥ ਪਾਉਣ ਲੱਗਾ। ਜਗਤਾਰ ਸਿੰਘ ਵੱਲੋਂ ਅੱਗੇ ਆਉਣ ਤੇ ਛੁਡਾਉਣ ਤੇ ਲਵ ਨੇ ਵੀ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਵਰਦੀ ਫਾੜ ਦਿੱਤੀ। ਇਸ ਦੌਰਾਨ ਵਿਸ਼ਾਲ ਪੁੱਤਰ ਸੁਲੱਕਸ਼ਨ ਵਾਸੀ ਇੰਪਰੂਵਮੈਂਟ ਟਰੱਸਟ ਕਲੋਨੀ ਵੀ ਓਥੇ ਆ ਗਿਆ ਅਤੇ ਉਸ ਦੇ ਨੱਕ ਤੇ ਕੋਈ ਨੁਕੀਲੀ ਚੀਜ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਹ ਜਖਮੀ ਹੋ ਗਿਆ।
ਇੰਨੇ ਸਮੇਂ ਨੂੰ ਦਰਸ਼ਨ ਮਹਾਜਨ, ਸੂਰਜ ਪੁੱਤਰ ਦਰਸ਼ਨ ਮਹਾਜਨ ਅਤੇ ਉਨ੍ਹਾਂ ਦਾ ਭਰਾ ਕਮਲ ਵੀ ਮੌਕੇ ਪਰ ਆ ਗਏ। ਇਸ ਦੌਰਾਨ ਉੱਚੀ ਆਵਾਜ਼ ਵਿੱਚ ਲਲਕਾਰਾ ਮਾਰ ਕੇ ਸਸਪੈੰਡ ਕਰਵਾਉਣ ਦੀ ਗੱਲ ਦਰਸ਼ਨ ਮਹਾਜਨ ਵੱਲੋਂ ਕਹੀ ਗਈ। ਇਸ ਦੌਰਾਨ ਸੂਰਜ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਚਾਬੀ ਖੋਹ ਲਈ ਅਤੇ ਕਮਲ ਨੇ ਦੱਸਤੀ ਡੰਡਾ ਮੇਰੇ ਸਿਰ ਤੇ ਮਾਰਿਆ ਅਤੇ ਦਰਸ਼ਨ ਮਹਾਜਨ ਨੇ ਉਸ ਦੀ ਨੇਮ ਪਲੇਟ ਖਿੱਚ ਕੇ ਜਮੀਨ ਤੇ ਸੁੱਟ ਕੇ ਆਪਣੇ ਪੈਰਾ ਹੇੜ੍ਹ ਰਗੜ ਦਿੱਤਾ ਅਤੇ ਡਿਉ਼ਟੀ ਵਿੱਚ ਵਿਘਨ ਪਾਇਆ।
ਜਦੋਂ ਕਿ ਨੱਕ ‘ਤੇ ਕੋਈ ਤਿੱਖੀ ਚੀਜ਼ ਵੱਜੀ। ਜਿਸ ਕਾਰਨ ਖੂਨ ਵਹਿਣ ਲੱਗਾ। ਇੰਨਾ ਹੀ ਨਹੀਂ ਵਾਇਰਲੈੱਸ ਸੈੱਟ ਖੋਹ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਜਦੋਂ ਮੁਲਜ਼ਮ ਰਿਵਾਲਵਰ ਨੂੰ ਹੱਥ ਲਾਉਣ ਲੱਗੇ ਤਾਂ ਏਐਸਆਈ ਜਗਤਾਰ ਸਿੰਘ ਅੱਗੇ ਆਇਆ, ਜਿਸ ਦੀ ਵਰਦੀ ਵੀ ਫਟ ਗਈ ਸੀ। ਮੋਟਰਸਾਈਕਲ ਦੀਆਂ ਚਾਬੀਆਂ ਖੋਹ ਲਈਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੁਲਜ਼ਮ ਦਰਸ਼ਨ ਨੇ ਉਸ ਦੀ ਨੇਮ ਪਲੇਟ ਖਿੱਚ ਕੇ ਜ਼ਮੀਨ ’ਤੇ ਸੁੱਟ ਦਿੱਤੀ, ਪੈਰਾਂ ਹੇਠ ਰਗੜ ਕੇ ਉਸ ਦੀ ਡਿਊਟੀ ’ਚ ਵਿਘਨ ਪਾਇਆ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਰਾਜ ਮਸੀਹ ਨੇ ਦੱਸਿਆ ਕਿ ਏਐਸਆਈ ਅਰਜਨ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਲਵ, ਭਾਨੂ, ਸੂਰਜ, ਦਰਸ਼ਨ ਅਤੇ ਵਿਸ਼ਾਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।