Close

Recent Posts

ਗੁਰਦਾਸਪੁਰ ਪੰਜਾਬ

ਅਕਾਲੀ-ਬਸਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਜਲੰਧਰ ਪਹੁੰਚੇ ਬੱਬੇਹਾਲੀ

ਅਕਾਲੀ-ਬਸਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਜਲੰਧਰ ਪਹੁੰਚੇ ਬੱਬੇਹਾਲੀ
  • PublishedApril 17, 2023

ਡਾ ਸੁੱਖੀ ਦੇ ਹੱਕ ਵਿੱਚ ਫ਼ਤਵਾ ਦੇਣਗੇ ਵੋਟਰ- ਬੱਬੇਹਾਲੀ

ਗੁਰਦਾਸਪੁਰ, 17 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜਲੰਧਰ ਲੋਕ ਸਭਾ ਸੀਟ ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਡਾ ਸੁਖਵਿੰਦਰ ਸੁੱਖੀ ਨੂੰ ਅਕਾਲੀ-ਬਸਪਾ ਗੱਠਜੋੜ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ । ਉਨ੍ਹਾਂ ਦੇ ਹੱਕ ਵਿੱਚ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਆਪਣੇ ਸਾਥੀਆਂ ਸਹਿਤ ਜਲੰਧਰ ਦੇ ਸੋਢਲ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਡਾ ਸੁਖਵਿੰਦਰ ਸੁੱਖੀ ਬੇਦਾਗ਼ ਕਿਰਦਾਰ ਦੇ ਜੁਝਾਰੂ ਨੇਤਾ ਹਨ ਜਿਨ੍ਹਾਂ ਨੇ ਹਮੇਸ਼ਾ ਹੱਕ ਸੱਚ ਲਈ ਆਵਾਜ਼ ਬੁਲੰਦ ਕੀਤੀ ਹੈ ।

ਅਕਾਲੀ ਦਲ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਬਿਲਕੁਲ ਸਹੀ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਸਮੇਂ ਜਲੰਧਰ ਲੋਕ ਸਭਾ ਹਲਕੇ ਦੇ ਵੋਟਰ ਦੁਬਿਧਾ ਵਿੱਚ ਨਹੀਂ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਉਮੀਦਵਾਰ ਦੇ ਹੱਕ ਵਿੱਚ ਫ਼ਤਵਾ ਦੇਣ ਦਾ ਫ਼ੈਸਲਾ ਕਰ ਚੁੱਕੇ ਹਨ । ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੁਣਨ ਵਾਲੇ ਪੰਜਾਬੀ ਖ਼ੁਦ ਆਪਣੇ ਫ਼ੈਸਲੇ ਤੇ ਪਛਤਾ ਰਹੇ ਹਨ । ਇੱਕ ਸਾਲ ਦੇ ਅਰਸੇ ਦੌਰਾਨ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੋ ਗਈ ਹੈ । ਲੁੱਟਾਂ ਖੋਹਾਂ, ਚੋਰੀਆਂ, ਹੱਤਿਆਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਸੂਬੇ ਦਾ ਮੁੱਖ ਮੰਤਰੀ ਦਿੱਲੀ ਬੈਠੇ ਆਪਣੇ ਆਕਾ ਦੀ ਕਠਪੁਤਲੀ ਬਣ ਕੇ ਫ਼ੈਸਲੇ ਲੈ ਰਿਹਾ ਹੈ । ਕਾਂਗਰਸ ਦਾ ਰਾਜ ਵੀ ਲੋਕ ਵੇਖ ਚੁੱਕੇ ਹਨ । ਹੁਣ ਜਲੰਧਰ ਦੇ ਵੋਟਰ ਇਹ ਮੌਕਾ ਨਹੀਂ ਗੁਆਉਣਾ ਚਾਹੁੰਦੇ ਅਤੇ ਆਪਣਾ ਫ਼ਤਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਦੇਣ ਦਾ ਮਨ ਬਣਾ ਕੇ ਬੈਠੇ ਹਨ ।

ਇਸ ਮੌਕੇ ਚੋਣ ਪ੍ਰਚਾਰ ਵਿੱਚ ਸਰਦਾਰ ਬੱਬੇਹਾਲੀ ਦੇ ਨਾਲ ਐੱਨ ਕੇ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਜੱਸਲ ਸਾਹਿਬ, ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ, ਰਜਨੀਸ਼, ਗੁਰਮੀਤ ਸਿੰਘ, ਸੁਭਾਸ਼ ਸੋਢੀ ਵੀ ਮੌਜੂਦ ਸਨ ।

Written By
The Punjab Wire