ਗੁਰਦਾਸਪੁਰ ਪੰਜਾਬ

ਮਿਆਰੀ ਸਿਹਤ ਸਹੂਲਤਾਂ ਵਿਚ ਮੋਢੀ ਬਣੇਗਾ ਜਿਲਾ ਗੁਰਦਾਸਪੁਰ- ਡਾਕਟਰ ਹਰਭਜਨ ਮਾਂਡੀ

ਮਿਆਰੀ ਸਿਹਤ ਸਹੂਲਤਾਂ ਵਿਚ ਮੋਢੀ ਬਣੇਗਾ ਜਿਲਾ ਗੁਰਦਾਸਪੁਰ- ਡਾਕਟਰ ਹਰਭਜਨ ਮਾਂਡੀ
  • PublishedApril 14, 2023

ਗੁਰਦਾਸਪੁਰ, 14 ਅਪ੍ਰੈਲ 2023 (ਮੰਨਣ ਸੈਣੀ)। ਡਾਕਟਰ ਹਰਭਜਨ ਰਾਮ ਮਾਂਡੀ ਜੀ ਨੇ ਅਜ ਬਤੌਰ ਸਿਵਲ ਸਰਜਨ ਗੁਰਦਾਸਪੁਰ ਦਾ ਚਾਰਜ ਸੰਭਾਲ ਲਿਆ। ਡਾਕਟਰ ਮਾਂਡੀ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਚੰਡੀਗੜ ਤਾਇਨਾਤ ਸਨ ਅਤੇ ਹੁਨ ਉਨਾਂ ਨੂੰ ਬਤੌਰ ਸਿਵਲ ਸਰਜਨ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ।

ਇਸ ਮੌਕੇ ਉਨਾਂ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਸਮੇਂ ਦੇ ਪਾਬੰਦ ਰਹਿਣ।ਸਮੇਂ ਦੇ ਨਾਲ ਜਿਲੇ ਵਿਚ ਸਿਹਤ ਸੇਵਾਵਾਂ ਬਿਹਤਰ ਹੌਇਆ ਹਨ। ਸਮੂਹ ਅਧਿਕਾਰੀ ਮਰੀਜਾਂ ਦੀ ਦਿਕਤਾਂ ਨੂੰ ਜਰੂਰਤ ਅਨੁਸਾਰ ਸਮੇਂ ਸਿਰ ਹਲ ਕਰਨ।

ਉਨਾਂ ਕਿਹਾ ਕਿ ਜਿਲੇ ਵਿਚ ਮੁੰਡੇਆਂ ਦੇ ਮੁਕਾਬਲੇ ਕੁੜੀਆਂ ਦੀ ਸੰਖਿਆ ਘਟੀ ਹੈ। ਸੈਕਸ ਰੇਸ਼ੋ ਵਿਚ ਸੁਧਾਰ ਲ਼ਈ ਸਾਂਝਾ ਯਤਨ ਕੀਤਾ ਜਾਵੇ। ਕੋਵਿਡ ਦੇ ਵਧਦੇ ਹੌਏ ਕੇਸਾਂ ਨੂੰ ਧਿਆਨ ਵਿਚ ਰਖਦੇ ਹੌਏ ਜਰੂਰੀ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ।

ਇਸ ਦੇ ਨਾਲ ਹੀ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋ ਸਿਵਲ ਸਰਜਨ ਦਫਤਰ ਅਤੇ ਿਮਨੀ ਸੈਕਟਰੀਏਟ ਕਾਂਪਲੇਕਸ ਵਿਖੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਵ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ।

ਇਸ ਮੋਕੇ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਜੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਕੁਝ ਹਕ ਦਿੰਦਾ ਹੈ ਜਿਨਾਂ ਦੀ ਪ੍ਾਪਤੀ ਲਈ ਯਤਨ ਲਾਜਮੀ ਹਨ। ਇਨਾਂ ਹਕਾਂ ਦੇ ਨਾਲ ਹੀ ਸੰਵਿਧਾਨ ਨੇ ਜੋ ਫਰਜ ਤੈਅ ਕੀਤੇ ਹਨ ਉਨਾਂ ਦੀ ਪਾਲਨਾ ਵੀ ਬਹੁਤ ਜਰੂਰੀ ਹੈ। ਦੇਸ਼ ਦੀ ਤਰਕੀ ਵਿਚ ਬਣਦਾ ਸਹਿਯੋਗ ਕਰਨਾ ਚਾਹੀਦਾ ਹੈ।

ਇਸ ਮੌਕੇ, ਡੀਐਫਡਬਲਔ ਡਾ. ਤੇਜਿੰਦਰ ਕੌਰ, ਡੀਐਮਸੀ ਡਾ. ਰੋਮੀ ਰਾਜਾ , ਡੀਡੀਐਚਔ ਡਾ. ਸ਼ੈਲਾ ਕੰਵਰ, ਜਿਲਾ ਐਪੀਡਮੋਲੋਜਿਸਟ ਡਾ. ਪ੍ਭਜੋਤ ਕਲਸੀ, ਐਸਐਮਓ ਡਾ.ਭੁਪਿੰਦਰ ਕੌਰ, ਡਾਕਟਰ ਸਤਿੰਦਰ ਸੈਣੀ, ਆਦਿ ਹਾਜਰ ਸਨ

Written By
The Punjab Wire