ਗੁਰਦਾਸਪੁਰ, 12 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਐਮਡੀ ਪੀਐਚਐਸਸੀ ਪ੍ਦੀਪ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਆਦਮੀ ਕਲੀਨਿਕ ਦੇ ਪ੍ਬੰਧਾਂ ਸਬੰਧੀ ਇਕ ਦਿਨਾਂ ਟੇ੍ਨਿੰਗ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕਰਵਾਈ ਗਈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਜਰੀਏ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਡਾ ਉਪਰਾਲਾ ਕੀਤਾ ਹੈ। ਆਮ ਆਦਮੀ ਕਲੀਨਿਕ ਬਿਹਤਰ ਸੇਵਾਵਾਂ ਦੇ ਰਿਹੇ ਹਨ ਅਤੇ ਇਥੇ 80 ਤਰਾਂ ਦੀਆਂ ਦਵਾਈਆਂ ਮੁਫਤ ਦਿਤੀਆਂ ਜਾ ਰਹੀਆਂ ਹਨ। ਮੁਫਤ ਟੈਸਟ ਕੀਤੇ ਜਾ ਰਿਹੇ ਹਨ ।ਉਨਾਂ ਸਾਰੇ ਮੁਲਾਜਮਾਂ ਨੂੰ ਉਨਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਕਿਸੇ ਕਿਸਮ ਦੀ ਕਸਰ ਨਾ ਛਡਣ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਟੇ੍ਨਿੰਗ ਦੋਰਾਨ ਆਮ ਆਦਮੀ ਕਲੀਨਿਕ ਦੇ ਹਰੇਕ ਅਧਿਕਾਰੀ ਕਰਮਚਾਰੀ ਨੂੰ ਉਨਾਂ ਦੀ ਡਿਊਟੀ ਬਾਰੇ ਦਸਿਆ ਗਿਆ। ਜੋ ਵੀ ਕੰਮ ਆਨਲਾਈਨ ਹੋਣਾ ਹੈ, ਉਸ ਬਾਰੇ ਵਿਸਤਾਰ ਨਾਲ ਦਸਿਆ ਗਿਆ। ਆਨਲਾਈਨ ਐਂਟਰੀ ਵਿਚ ਆ ਰਹੀ ਦਿਕਤਾਂ ਨੂੰ ਦੂਰ ਕੀਤਾ ਗਿਆ।
ਆਈਟੀ ਸੈਲ ਪੀਐਚਐਸਸੀ ਦੇ ਇੰਚਾਰਜ ਤਰੁਨ ਕੁਮਾਰ ਅਤੇ ਕੋਆਰਡੀਨੇਟਰ ਯੁਵਰਾਜ ਸਿੰਘ ਨੇ ਆਨਲਾਈਨ ਐਂਟਰੀ ਬਾਰੇ ਵਿਸਤਾਰ ਨਾਲ ਦਸਿਆ ਅਤੇ ਮੌਕੇ ਤੇ ਸਮਸਿਆਵਾਂ ਦਾ ਸਮਾਧਾਨ ਕੀਤਾ