ਥਾਣਾ ਧਾਰੀਵਾਲ, ਥਾਣਾ ਘੁੰਮਣ ਕਲਾਂ ਅਤੇ ਧਾਰੀਵਾਲ ਨਾਕੇ ਤੇ ਜਾ ਕੇ ਪੁਲਿਸ ਮੁਲਾਜ਼ਿਮਾਂ ਦੇ ਲਏ ਟੈਸਟ
ਐਸਐਸਪੀ ਹਰੀਸ਼ ਦਿਆਮਾ ਦਾ ਕਹਿਣਾ, ਮੁਲਾਜ਼ਿਮਾ ਦੀ ਸਿਹਤ ਸੱਭ ਤੋਂ ਪਹਿਲ੍ਹਾਂ
ਗੁਰਦਾਸਪੁਰ, 11 ਅਪ੍ਰੈਲ 2023 (ਮੰਨਣ ਸੈਣੀ)। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੰਦਰ ਨਾਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਸਿਹਤ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਮਾ ਦੇ ਨਿਰਦੇਸ਼ਾ ਤਹਿਤ ਜ਼ਿਲ੍ਹੇ ਅਧੀਨ ਪੈਂਦੇ ਥਾਣੇਆਂ ਅਤੇ ਨਾਕੇ ਤੇ ਜਾ ਕੇ ਮੈਡਿਕਲ ਸਪੈਸ਼ਲਿਸਟ ਪੁਲਿਸ ਕਰਮਚਾਰੀਆਂ ਦੀ ਦੇਖਰੇਖ ਕਰ ਰਹੇ ਹਨ।
ਦੱਸਣਯੋਗ ਹੈ ਕਿ ਵਿਸਾਖੀ ਦਿਹਾੜੇ ਨੂੰ ਲੈ ਕੇ ਪੁਲਿਸ ਹੈਡਕੁਆਟਰ ਵੱਲੋਂ ਮੁਲਾਜ਼ਿਮਾ ਦੀ ਛੁੱਟਿਆ ਰੱਦ ਕਰ ਦਿੱਤੀਆਂ ਗਇਆਂ ਸਨ। ਜਿਸ ਦੇ ਚਲਦੇ ਪੁਲਿਸ ਮੁਲਾਜ਼ਿਮ ਦਿਨ ਰਾਤ ਇੱਕ ਕਰ ਕੇ ਪੂਰੀ ਜ਼ਿਲ੍ਹੇ ਅੰਦਰ ਮੁਸਤੈਦੀ ਨਾਲ ਨਾਕੇਬੰਦੀ ਕਰ ਰਹੇ ਹਨ। ਜਿਸ ਦੇ ਚਲਦੇ ਪੁਲਿਸ ਕਰਮਚਾਰੀਆਂ ਦੀ ਸੇਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦਾਸਪੁਰ ਪੁਲਿਸ ਵੱਲੋ ਇਹ ਡਰਾਇਵ ਚਲਾਈ ਗਈ ਹੈ ਅਤੇ ਮੈਡੀਕਲ ਕੈਂਪ ਮੁਲਾਜਿ਼ਮਾ ਲਈ ਲਗਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਉਨ੍ਹਾਂ ਲਈ ਮੁਲਾਜ਼ਿਮਾ ਦੀ ਸਿਹਤ ਸੱਭ ਤੋਂ ਪਹਿਲ੍ਹਾ ਹੈ ਜਿਸ ਦੇ ਚਲਦੇ ਮੁਲਾਜ਼ਿਮਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਪੁਲਿਸ ਲਾਈਨ ਤਾਇਨਾਤ ਮੈਡੀਕਲ ਅਫਸਰ ਡਾਕਟਰ ਅਜੇਪਾਲ ਸਿੰਘ ਦੀ ਡਿਉਟੀ ਲਗਵਾ ਕੇ ਉਨ੍ਹਾਂ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਥਾਣਾ ਧਾਰੀਵਾਲ ਅਤੇ ਥਾਣਾ ਘੁੰਮਣ ਕਲਾਂ ਵਿੱਚ ਲਗਾਏ ਗਏ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਮੈਡੀਕਲ ਟੈਸਟ ਕੀਤੇ ਗਏ |ਇਸੇ ਤਰ੍ਹਾਂ ਡਾ ਅਜੇਪਾਲ ਵੱਲੋਂ ਧਾਰੀਵਾਲ ਨਾਕੇ ਤੇ ਤਾਇਨਾਤ ਮੁਲਾਜਿਮਾਂ ਦੀ ਵੀ ਮੈਡੀਕਲ ਜਾਂਚ ਕਰ ਟੈਸਟ ਕੀਤੇ ਗਏ।
ਐਸਐਸਪੀ ਹਰੀਸ਼ ਨੇ ਦੱਸਿਆ ਕਿ ਹਾਲਾਕਿ ਪੁਲਿਸ ਮੁਲਾਜ਼ਿਮਾ ਨੂੰ ਹਰ ਮਾੜੇ ਹਾਲਾਤਾਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਹ ਹਰ ਹਾਲਾਤਾਂ ਵਿੱਚ ਦਿਨ ਰਾਤ ਕੰਮ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ। ਪਰ ਫਿਰ ਵੀ ਕਿਸੇ ਵੀ ਮੁਲਾਜ਼ਿਮ ਨੂੰ ਕੋਈ ਮੇਡੀਕਲ ਸਮਸਿੱਆ ਪੇਸ਼ ਨਾ ਆਏ ਇਸ ਕਰਕੇ ਇਹ ਮੈਡਿਕਲ ਚੈਕਅੱਪ ਅਤੇ ਕੈਂਪ ਲਗਵਾਏ ਜਾ ਰਹੇ ਹਨ।