ਕਲਾਨੌਰ (ਗੁਰਦਾਸਪੁਰ), 8 ਅਪ੍ਰੈਲ 2023 (ਦੀ ਪੰਜਾਬ ਵਾਇਰ)। ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀ ਐਨ-ਕੁਆਸ ਸਰਟੀਫਿਕੇਸ਼ਨ ਹੋਣ ‘ਤੇ ਸ਼ਨੀਵਾਰ ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਸ਼੍ਰੀ ਗੁਰਦੀਪ ਸਿੰਘ ਰੰਧਾਵਾ ਗੈਸਟ ਆਫ ਆਨਰ ਵੱਜੋਂ ਮੌਜੂਦ ਹੋਏ।
ਇਸ ਮੌਕੇ ਰਮਨ ਬਹਿਲ ਜੀ ਨੇ ਕਿਹਾ ਕਿ ਮੁਖਮੰਤਰੀ ਭਗਵੰਤ ਮਾਨ ਜੀ ਦੀ ਅਗੁਵਾਈ ਹੇਠ ਸਰਕਾਰੀ ਸਿਹਤ ਢਾਂਚੇ ਵਿਚ ਇੰਕਲਾਬੀ ਸੁਧਾਰ ਹੋ ਰਿਹਾ ਹੈ। ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬਧ ਹੈ।ਜਿਲਾ ਹਸਪਤਾਲ ਅਤੇ ਸੀਐਚਸੀ ਕਲਾਨੌਰ ਦੀ ਐਨ ਕੁਆਸ ਸਰਟੀਫਿਕੇਸ਼ਨ ਹੋ ਗਈ ਹੈ।ਐਨ ਕੁਆਸ ਸਰਟੀਫਿਕੇਸ਼ਨ ਉਨਾਂ ਸੰਸਥਾਵਾਂ ਨੂੰ ਮਿਲਦੀ ਹੈ ਜੋ ਆਮ ਨਾਗਰਿਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇ ਨਾਲ ਨਾਲ ਸਿਹਤ ਕੇਂਦਰ ਦੇ ਮਾਪਦੰਢਾਂ ਨੂੰ ਬਰਕਰਾਰ ਰਖਦੀ ਹੈ । ਉਨਾਂ ਕਿਹਾ ਕਿ ਕਾਇਆਕਲਪ ਵਿਚ ਵੀ ਜਿਲੇ ਦੀਆਂ ਸਿਹਤ ਸੰਸਥਾਵਾਂ ਦੀ ਕਾਰਗੁਜਾਰੀ ਬਹੁਤ ਵਧੀਆ ਹੈ। ਸਰਕਾਰੀ ਸਿਹਤ ਸਹੂਲਤਾਂ ਬਿਹਤਰ ਹੋ ਰਹੀਆਂ ਹਨ । ਉਨਾਂ ਸੀਐਚਸੀ ਕਲਾਨੌਰ ਦੇ ਸਰਟੀਫਿਕੇਸ਼ਨ ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿਤੀ ।
ਗੁਰਦੀਪ ਸਿੰਘ ਰੰਧਾਵਾ ਨੇਕਿਹਾ ਕਿ ਸਿਹਤ ਵਿਭਾਗ ਦੀ ਵਧੀਆ ਕਾਰਗੁਜਾਰੀ ਲਈ ਵਿਭਾਗ ਦੇ ਅਧੀਕਾਰੀਆਂ ਅਤੇ ਕਰਮਚਾਰੀਆਂ ਪ੍ਸ਼ੰਸ਼ਾ ਯੋਗ ਹਨ । ਉਨਾਂ ਕਿਹਾ ਕਿ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਰੋਮੀ ਰਾਜਾ ਨੇ ਕਿਹਾ ਕਿ ਸਾਰੇ ਜਿਲੇ ਲ਼ਈ ਬੜੇ ਹੀ ਮਾਨ ਵਾਲੀ ਗੱਲ ਹੈ ਕਿ ਸੀਐਚਸੀ ਕਲੲਨੌਰ ਵੱਲੋਂ ਐਨ-ਕੁਆਸ ਸਰਟੀਫਿਕੇਸ਼ਨ ਦੀ ਸਫਲਤਾ ਹਾਸਿਲ ਕੀਤੀ ਹੈ ਅਤੇ ਪੰਜਾਬ ਸੂਬੇ ਵਿੱਚ ਤੀਜੀ ਅਜਿਹੀ ਸੀ.ਐਚ.ਸੀ ਬਣੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਐਨ-ਕੁਆਸ ਸਰਟੀਫਿਕੇਸ਼ਨ ਲਈ ਬਲਾਕ ਕਲਾਨੌਰ ਦੇ ਹਰ ਇਕ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਵੱਡਮੁਲਾ ਯੋਗਦਾਨ ਪਾਇਆ ਗਿਆ ਹੈ ਅਤੇ ਇਹ ਸਾਡੀ ਸਾਰਿਆਂ ਦੀ ਮਿਹਨਤ ਹੈ ਕਿ ਅੱਜ ਸੰਸਥਾ ਨੂੰ ਇਹ ਸਨਮਾਨ ਮਿਲਿਆ ਹੈ। ਇਸ ਮੌਕੇ ਡਾ ਸੁਖਦੀਪ ਸਿੰਘ ਡਾ ਵਿਸ਼ਾਲ ਜੱਗੀ,ਡਾ, ਗੁਰਪਾਲ , ਐਚ ਆਈ ਦਿਲਬਾਗ ਸਿੰਘ, ਗੁਰਪ੍ਰੀਤ ਪਾਲ, ਪ੍ਰਭਜੀਤ ਸਿੰਘ, ਰਣਬੀਰ ਸਿੰਘ, ਗੁਰਮੇਜ ਸਿੰਘ, ਸਾਹਿਲ ਕੁਮਾਰ ਅਤੇ ਸਮੂਹ ਸਟਾਫ ਮੌਜੂਦ ਰਿਹਾ।