ਗੁਰਦਾਸਪੁਰ

ਰੁਜਗਾਰ ਬਿਓਰੋ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਨਵੇਂ ਸ਼ੈਸ਼ਨ ਦੇ ਸ਼ੁਰੂਆਤ ਹੁੰਦਿਆਂ ਹੀ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਦੀ ਆਰੰਭਤਾ।

ਰੁਜਗਾਰ ਬਿਓਰੋ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਨਵੇਂ ਸ਼ੈਸ਼ਨ ਦੇ ਸ਼ੁਰੂਆਤ ਹੁੰਦਿਆਂ ਹੀ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਦੀ ਆਰੰਭਤਾ।
  • PublishedApril 1, 2023

ਵਿਦਿਆਰਥੀ ਨੂੰ ਵਿਸ਼ਿਆਂ ਅਤੇ ਕੋਰਸ ਦੀ ਚੋਣ ਆਪਣੀ ਰੁਚੀ ਅਨੁਸਾਰ ਕਰਨੀ ਚਾਹੀਦੀ ਹੈ: ਪਰਮਿੰਦਰ ਸਿੰਘ ਸੈਣੀ।

ਗੁਰਦਾਸਪੁਰ, 01 ਅਪ੍ਰੈਲ (ਦੀ ਪੰਜਾਬ ਵਾਇਰ)। ਰੁਜਗਾਰ ਬਿਓਰੋ ਗੁਰਦਾਸਪੁਰ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਸਕੂਲਾਂ ਵਿਚ ਕੈਰੀਅਰ ਗਾਈਡੈਸ ਅਤੇ ਕਾਊਂਸਲਿੰਗ ਪ੍ਰੋਗਰਾਮ ਦੀ ਆਰੰਭਤਾ ਕੀਤੀ ਗਈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀਨਾਨਗਰ ਅਤੇ ਲੜਕੀਆਂ ਦੀਨਾਨਗਰ ਵਿਖੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਮੁਹਈਆਂ ਕਰਵਉਂਦਿਆਂ ਹੋਇਆ ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਨੁਸਾਰ ਵਿਸ਼ਿਆਂ ਅਤੇ ਕੋਰਸ ਦੀ ਚੋਣ ਕਰਨੀ ਚਾਹੀਦੀ ਹੈ। ਹਰ ਵਿਦਿਆਰਥੀ ਦੀ ਰੁਚੀ ਵੱਖੋ ਵੱਖਰੀ ਹੁੰਦੀ ਹੈ ਵਿਸ਼ਿਆਂ ਦੀ ਚੋਣ ਅਤੇ ਕੋਰਸ ਦੀ ਚੋਣ ਮੌਕੇ ਵਿਦਿਆਰਥੀਆਂ ਨੂੰ ਆਪਣੇ ਦੋਸਤਾਂ-ਮਿੱਤਰਾਂ ਦੀ ਸਲਾਹ ਲੈਣ ਦੀ ਥਾਂ ਆਪਣੀ ਰੁਚੀ ਅਨੁਸਾਰ ਆਪਣੇ ਮਨ ਦੀ ਸਲਾਹ ਨਾਲ ਚੱਲਣਾ ਚਾਹੀਦਾ ਹੈ। ਜਿਸ ਵਿਸ਼ੇ ਵਿਚ ਸਾਡੀ ਰੁਚੀ ਹੈ ,ਉਹ ਵਿਸ਼ੇ ਅਤੇ ਕੋਰਸ ਦੀ ਚੋਣ ਸਾਡੇ ਲਈ ਬਹੁਤ ਲਾਹੇਵੰਦ ਹੁੰਦੀ ਹੈ।

ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਮਾਨਦਾਰੀ ਨਾਲ ਮਿਹਨਤ ਕਰਨ ਦੀ ਲੋੜ ਹੈ, ਸਫਲਤਾ ਲਈ ਕਦੇ ਵੀ ਨਕਲ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਬਈਮਾਨੀ ਵਾਲੇ ਢੰਗ ਤਰੀਕੇ ਨਹੀਂ ਅਪਨਾਉਣੇ ਚਾਹੀਦੇ, ਜਿਹਨਾਂ ਨਾਲ ਸਾਨੂੰ ਮਿਹਨਤ ਕਰਨ ਤੋਂ ਬਿਨਾਂ ਹੀ ਸਫਲਤਾ ਹਾਸਲ ਹੋ ਜਾਵੇ। ਮਿਹਨਤ ਨਾਲ ਹਾਸਲ ਕੀਤੀ ਸਫਲਤਾ ਸਦੀਵੀ ਹੁੰਦੀ ਹੈ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਅਗਲੀ ਕਲਾਸ ਵਿਚ ਪਹੁੰਚਣ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸਬੰਧੀ ਉਹਨਾਂ ਨਾਲ ਹੈਲਪਲਾਈਨ ਨੰਬਰ ਅਤੇ ਰੁਜ਼ਗਾਰ ਬਿਓਰੋ ਗੁਰਦਾਸਪੁਰ ਵਿਖੇ ਪਹੁੰਚ ਕੇ ਵੀ ਸੰਪਰਕ ਕਰ ਸਕਦੇ ਹਨ। ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ , ਪ੍ਰਿੰਸੀਪਲ ਜਸਕਰਨਜੀਤ ਸਿੰਘ ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਇਮਾਨਦਾਰੀ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਅਧਿਆਪਕਾ ਸਮੇਤ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ।

Written By
The Punjab Wire