ਗੁਰਦਾਸਪੁਰ

600 ਲੋਕਾਂ ਨੇ ਲਿਆ 990 ਰੁਪਏ ਵਿੱਚ ਸਾਰੇ ਸ਼ਰੀਰ ਦੇ ਟੈਸਟ ਕਰਵਾਉਂਣ ਦੇ ਕੈਂਪ ਦਾ ਲਾਭ

600 ਲੋਕਾਂ ਨੇ ਲਿਆ 990 ਰੁਪਏ ਵਿੱਚ ਸਾਰੇ ਸ਼ਰੀਰ ਦੇ ਟੈਸਟ ਕਰਵਾਉਂਣ ਦੇ ਕੈਂਪ ਦਾ ਲਾਭ
  • PublishedMarch 30, 2023

ਭਾਰਤ ਵਿਕਾਸ ਪਰਿਸ਼ਦ ਦੇ 9 ਦੀਨੀਂ ਕੈਂਪ ਦਾ ਹੋਇਆ ਸਮਾਪਤ

ਗੁਰਦਾਸਪੁਰ 29 ਮਾਰਚ 2023 (ਦੀ ਪੰਜਾਬ ਵਾਇਰ)। ਨਵਰਾਤਰੀ ਦੇ ਪਹਿਲੇ ਦਿਨ ਤੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਸੁਸਾਇਟੀ (ਰਜਿ)ਵੱਲੋਂ ਹਨੂੰਮਾਨ ਚੌਕ ਵਿਖੇ ਕਲੀਨਿਕਲ ਲੈਬਾਰਟਰੀ ਵਿੱਚ ‘ਫੁੱਲ ਬਾਡੀ ਪ੍ਰੋਫਾਈਲ ਟੈਸਟ ਕੈਂਪ’ ਲਗਾਇਆ ਗਿਆ ਸੀ । ਨੌਂ ਦਿਨੀਂ ਇਸ ਕੈਂਪ ਦਾ ਸਮਾਪਨ ਹੋ ਗਿਆ ਹੈ। ਕੈਂਪ ਵਿੱਚ ਮਰੀਜ਼ਾਂ ਦੇ ਪੂਰੇ ਸਰੀਰ ਦੇ ਵੱਖ-ਵੱਖ ਤਰ੍ਹਾਂ ਦੇ ਟੈਸਟ ਬਹੁਤ ਹੀ ਸਸਤੇ ਮੁੱਲ ‘ਤੇ ਕੀਤੇ ਗਏ । ਨੌਵੇਂ ਦਿਨ ਅੱਜ ਕੁੱਲ 80 ਵਿਅਕਤੀਆਂ ਨੇ 990 ਰੁਪਏ ਵਿੱਚ ਪੂਰੇ ਸਰੀਰ ਦੇ ਟੈਸਟ ਕਰਵਾਏ ਜਦਕਿ ਨੌ ਦਿਨਾਂ ਵਿੱਚ 600 ਦੇ ਕਰੀਬ ਵਿਅਕਤੀਆਂ ਨੇ ਇਸ ਕੈਂਪ ਦਾ ਲਾਭ ਲਿਆ ਹੈ।

ਕੈਂਪ ਦੇ ਨੋਵੇਂਂ ਦਿਨ ਸ੍ਰੀਮਤੀ ਅਰਚਨਾ ਬਹਿਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਈ ਜਦਕਿ ਉਨ੍ਹਾਂ ਦੇ ਨਾਲ ਸ੍ਰੀਮਤੀ ਉਪਮਾ ਮਹਾਜਨ, ਸ੍ਰੀਮਤੀ ਊਸ਼ਾ ਅਗਰਵਾਲ ਅਤੇ ਸ਼੍ਰੀਮਤੀ ਰਾਜੇਸ਼ ਕੁਮਾਰੀ ਵੀ ਅੱਜ ਦੇ ਦਿਨ ਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਾਰਜਕਰਮ ਵਿੱਚ ਹਾਜ਼ਰ ਹੋਏ। ਮੁੱਖ ਮਹਿਮਾਨ ਸ੍ਰੀਮਤੀ ਅਰਚਨਾ ਬਹਿਲ ਵੱਲੋਂ ਜੋਤ ਜਲਾਉਣ ਤੋਂ ਬਾਅਦ ਅੱਜ ਦੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ੍ਰਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਸੋਸਾਇਟੀ (ਰਜਿ)ਦੇ ਪ੍ਰਧਾਨ ਸੁਨੀਲ ਮਹਾਜਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ‌ ਅਤੇ ਸਾਰਿਆਂ ਨੂੰ ਰਾਮ-ਨੋਮੀ ਦੀ ਵਧਾਈ ਦਿੱਤੀ।

ਇਸ ਦੌਰਾਨ ਸੁਸਾਇਟੀ ਦੇ ਚੇਅਰਮੈਨ ਸ਼ਿਵ ਗੌਤਮ ਅਤੇ ਡਾਕਟਰ ਐੱਸ ਪੀ ਸਿੰਘ ਆਦਿ ਨੇ ਸੁਸਾਇਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ‌ ਜਦ ਕਿ ਪਵਨ ਰਾਏ ਅਤੇ ਸੰਜੀਵ ਕੁਮਾਰ ਨੇ ਨੌਂ ਦਿਨੀਂ ਇਸ ਟੈਸਟ ਕਰਨ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਂਣ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 2017 ਤੋਂ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਹਾਜ਼ਰ ਹੋਏ ਅੱਜ ਦੇ ਮਹਿਮਾਨਾਂ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼੍ਰੀਮਤੀ ਅਰਚਨਾ ਬਹਿਲ ਨੇ ਭਾਰਤ ਵਿਕਾਸ ਪਰੀਸ਼ਦ ਚੈਰੀਟੇਬਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਇਸ ਮੌਕੇ ਸੁਸਾਇਟੀ ਨੂੰ ਇੱਕੀ ਸੌ ਰੁਪਏ ਦਾ ਸਹਿਯੋਗ ਦਿੱਤਾ ਜਦ ਕਿ ਵਿਸ਼ੇਸ਼ ਮਹਿਮਾਨਾਂ ਸ੍ਰੀਮਤੀ ਉਪਮਾ ਮਹਾਜਨ ਨੇ 2100, ਊਸ਼ਾ ਅਗਰਵਾਲ ਨੇ 5100 ਅਤੇ ਐਸ ਐਸ ਗਲੋਬਲ ਐਂਡ ਇਮੀਗਰੇਸ਼ਨ ਦੀ ਰਾਜੇੇਸ਼ ਕੁਮਾਰੀ ਨੇ ਵੀ 2100 ਰੁਪਏ ਦੀ ਸਹਿਯੋਗ ਰਾਸ਼ੀ ਸੁਸਾਇਟੀ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਨੂੰ ਭੇਟ ਕੀਤੀ।

ਇਸ ਮੌਕੇ ਬਲਵਿੰਦਰ ਡੋਗਰਾ, ਮਹਿੰਦਰ ਮਹਾਜਨ, ਸਤਿੰਦਰਪਾਲ ਸਿੱਖ ਬੇਦੀ, , ਮਨੋਜ ਗੋਤਮ, ਰਾਜੇਸ਼ ਸਲਹੋਤਰਾ,ਸੁਰਜੀਤ ਸਿੰਘ ,ਵਿਜੇ ਬਾਂਸਲ, ਬ੍ਰਾਹਮਣ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਸ਼ਰਮਾ ਸੁਰੇਸ਼ ਕੁਮਾਰ, ਸੀਮਾ ਕੁਮਾਰੀ ਅਤੇ ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।

ਕੈਂਪ ਦੇ ਆਖਿਰ ਵਿੱਚ ਪ੍ਰਿੰਸੀਪਲ ਸਤਵੰਤ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਆਖਰੀ ਨਵਰਾਤਰੀ ਦੇ ਉਪਲਕਸ਼ ਵਿਚ ਕੰਜਕ ਪੂਜਨ ਅਤੇ ਪ੍ਰਸ਼ਾਦ ਵੀ ਵਰਤਾਈਆ ਗਿਆ।

Written By
The Punjab Wire