ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵੱਲੋਂ ਦੀਹਾੜੀਦਾਰ ਕਾਮਿਆਂ ਨੇ ਪੱਕੇ ਹੋਣ ਲਈ ਦਿੱਤਾ ਮੰਗ ਪੱਤਰ
ਪਿਛਲੇ 25 ਸਾਲਾਂ ਤੋ ਇਨਸਾਫ਼ ਲਈ ਦਰ-ਦਰ ਠੋਕਰਾਂ ਖਾ ਰਹੇ ਨੇ ਕਾਮੇ।
ਗੁਰਦਾਸਪੁਰ 27 ਮਾਰਚ 2023 (ਦੀ ਪੰਜਾਬ ਵਾਇਰ)। ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਗੁਰਦਾਸਪੁਰ ਵੱਲੋਂ ਸੀਨੀਅਰਤਾ ਸੂਚੀ ਵਿੱਚ ਰਹਿ ਗਏ ਕਾਮਿਆਂ ਦਾ ਨਾਮ ਦਰਜ਼ ਕਰਵਾਉਣ ਲਈ ਰਛਪਾਲ ਸਿੰਘ ਅਤੇ ਨਿਰਮਲ ਸਿੰਘ ਸਰਵਾਲੀ ਦੀ ਅਗਵਾਈ ਹੇਠ ਇੱਕ ਵਫ਼ਦ ਵਣ ਮੰਡਲ ਗੁਰਦਾਸਪੁਰ ਨੂੰ ਮਿਲਿਆ।
ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਆਗੂ ਬਲਬੀਰ ਸਿੰਘ ਕਾਦੀਆਂ,ਅਸ਼ਵਨੀ ਕਲਾਨੌਰ ਨੇ ਦੱਸਿਆ ਕਿ ਪਿੱਛਲੇ 25 ਸਾਲ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਦੀਹਾੜੀਦਾਰ ਕਾਮਿਆਂ ਨੂੰ ਪਿੱਛਲੀਆਂ ਤਿੰਨ ਸਰਕਾਰਾਂ ਨੇ ਲਗਾਤਾਰ ਪੱਕਾ ਨਾ ਕਰਕੇ ਸ਼ੋਸ਼ਣ ਕੀਤਾ ਗਿਆ ਹੈ।ਪਿੱਛਲੀ ਚੰਨੀ ਸਰਕਾਰ ਵੱਲੋਂ 36000 ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਫ਼ਲੈਕਸੀ ਬੋਰਡ ਹਰ ਮੌੜ,ਦਰੱਖਤਾਂ,ਹਰ ਥਾਂ ਤੇ ਲਗਾਏ ਗਏ ਸਨ।ਪਰ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਵੀ ਪਿੱਛਲੀਆਂ ਸਰਕਾਰਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਵਰਕਰਾਂ ਨੂੰ ਝੂਠੇ ਲਾਰੇ ਲਾਏ ਜਾ ਰਹੇ ਹਨ।ਗੁੁੁੁੁੁੁੁੁੁੁੁੁਰਦਾਸਪੁਰ ਦੀਆਂ ਵੱਖ-ਵੱਖ ਰੇਂਜਾਂ ਗੁਰਦਾਸਪੁਰ,ਕਾਦੀਆਂ,ਆਲੀਵਾਲ ਵਿੱਚ ਬਹੁਤ ਸਾਰੇ ਵਰਕਰਾਂ ਦਾ ਰਿਕਾਰਡ ਗੁੰਮ ਕਰ ਦਿੱਤਾ ਹੈ।ਜਿਸ ਕਰਕੇ ਉਹਨਾਂ ਦਾ ਪੱਕੇ ਹੋਣ ਦਾ ਸੁਪਨਾ ਚਕਨਾ-ਚੂਰ ਹੋ ਗਿਆ।
ਇਸ ਮੌਕੇ ਜੱਥਬੰਦੀ ਦੇ ਆਗੂ ਹਰਦੇਵ ਸਿੰਘ,ਕਸ਼ਮੀਰ ਸਿੰਘ,ਜਰਨੈਲ ਸਿੰਘ,ਝਿਰਮਲ ਸਿੰਘ ਨੇ ਦੱਸਿਆਂ ਕਿ ਜੇ ਇਹਨਾਂ ਕਾਮਿਆਂ ਨੂੰ ਪੱਕੇ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਵਣ ਮੰਡਲ ਅਫ਼ਸਰ ਗੁਰਦਾਸਪੁਰ ਵੱਲੋਂ ਭਰੋਸਾ ਦਿੱਤਾ ਹੈ ਕਿ 10 ਅਪ੍ਰੈਲ ਨੂੰ ਸੀਨੀਅਰਤਾ ਸੂਚੀ ਸੋਧ ਵਾਲੀ ਕਮੇਟੀ ਨਾਲ ਮੀਟਿੰਗ ਵਿੱਚ ਸਾਰੇ ਰਹਿੰਦੇ ਕਾਮਿਆਂ ਦਾ ਬਣਦਾ ਰਿਕਾਰਡ ਭੇਜਿਆ ਜਾਵੇਗਾ।ਇਸ ਮੌਕੇ ਸਰਵਣ ਸਿੰਘ,ਚਰਨ ਸਿੰਘ,ਨਿਹਾਲ ਸਿੰਘ,ਗੁਲਜ਼ਾਰ ਸਿੰਘ ਬਲਕਾਰ ਸਿੰਘ,ਦਲਬੀਰ ਸਿੰਘ,ਹਰਪ੍ਰੀਤ ਸਿੰਘ,ਸੁਖਵਿੰਦਰ ਸਿੰਘ ਆਦਿ ਹੋਰ ਸ਼ਾਮਿਲ ਹੋਏ।