ਗੁਰਦਾਸਪੁਰ 25 ਮਾਰਚ 2023 (ਦੀ ਪੰਜਾਬ ਵਾਇਰ)। ਇੱਕ ਸ਼ਰਾਬੀ ਕਲਯੁਗੀ ਪਿਉ ਵਲੋਂ ਆਪਣੀ ਸਗੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਪੁਲਿਸ ਜਿਲਾ ਗੁਰਦਾਸਪੁਰ ਦੇ ਇੱਕ ਪਿੰਡ ਦਾ ਹੈ ਜਿੱਥੇ ਪੁਲਿਸ ਵੱਲੋਂ ਬੱਚੀ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀ ਕਲਯੁਗੀ ਪਿਉ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਸਦੀ ਸ਼ਾਦੀ 13 ਸਾਲ ਪਹਿਲਾਂ ਹੋਈ ਸੀ ਅਤੇ ਉਸਦੀਆਂ ਦੋ ਲੜਕੀਆਂ ਹਨ। ਦੋਸੀ ਸਰਾਬ ਪੀਣ ਦਾ ਆਦੀ ਹੈ ਮਿਤੀ 21 ਮਾਰਚ ਨੂੰ ਉਹ ਆਪਣੇ ਸਕੇ ਸਬੰਧੀਆਂ ਦੇ ਘਰ ਕਿਸੇ ਕੰਮ ਗਈ ਸੀ। 24 ਮਾਰਚ ਨੂੰ ਜਦ ਉਹ ਘਰ ਵਾਪਿਸ ਆਈ ਤਾਂ ਉਸਦੀ 11 ਸਾਲ ਦੀ ਬੱਚੀ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਸਦੇ ਪਿਓ ਨੇ ਉਸ ਨਾਲ ਬਹੁਤ ਗੰਦੇ ਕੰਮ ਕੀਤੇ ਹਨ। ਇਸ ਸਬੰਧੀ ਥਾਣੇ ਵਿੱਚ ਪੋਸਕੋ ਐਕਟ ਅਤੇ ਦਫ਼ਾ 376 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ