ਜ਼ਿਲ੍ਹਾ ਮੈਜਿਸਟਰੇਟ ਨੇ ਸਵੇਰੇ 7:00 ਵਜੇ ਤੋਂ ਰਾਤ 10:00 ਵਜੇ ਤੱਕ ਗੁਰਦਾਸਪੁਰ ਸ਼ਹਿਰ ਵਿਚੋਂ ਵਪਾਰਕ ਵੱਡੇ ਵਾਹਨ/ਟਰਾਲੀਆਂ ਦੇ ਲੰਘਣ `ਤੇ ਪਾਬੰਦੀ ਲਗਾਈ
ਗੁਰਦਾਸਪੁਰ, 16 ਮਾਰਚ (ਮੰਨਣ ਸੈਣੀ )। ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਪਾਰਕ ਵੱਡੇ ਵਾਹਨ/ਟਰਾਲੀਆਂ ਦੀ ਸਵੇਰੇ 7:00 ਤੋਂ ਰਾਤ 10:00 ਵਜੇ ਤੱਕ ਗੁਰਦਾਸਪੁਰ ਸੁਹਿਰ ਵਿੱਚੋ ਲੰਘਣ ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦਾ ਇਹ ਹੁਕਮ ਪੈਸੈਂਜਰ ਗੱਡੀਆਂ (ਬੱਸਾਂ ਵਗੈਰਾ)
ਤੇ ਲਾਗੂ ਨਹੀ ਹੋਵੇਗਾ।
ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅੰਮ੍ਰਿਤਸਰ-ਪਠਾਨਕੋਟ ਹਾਈਵੇ `ਤੇ ਚੱਲਦੇ ਵਪਾਰਕ ਵੱਡੇ ਵਾਹਨ/ਟਰਾਲੀਆਂ ਬਾਈਪਾਸ ਵਾਲਾ ਰਸਤਾ ਅਪਨਾਉਂਣ ਦੀ ਬਜਾਏ ਗੁਰਦਾਸਪੁਰ ਸ਼ਹਿਰ ਰਾਹੀਂ ਲੰਘਦੇ ਹਨ, ਜਿਸ ਨਾਲ ਟਰੈਫਿਕ ਵਿੱਚ ਕਾਫੀ ਰੁਕਾਵਟ ਪੈਂਦੀ ਹੈ ਅਤੇ ਇਹ ਹਾਈਵੇ ਸ਼ਹਿਰ ਗੁਰਦਾਸਪੁਰ ਵਿੱਚ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸਦੇ ਨਾਲ ਹੀ ਅਜਿਹਾ ਹੋਣ ਨਾਲ ਐਕਸੀਡੈਂਟ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਅਤੇ ਐਕਸੀਡੈਂਟ ਹੋਣ ਕਾਰਨ ਜਨਤਾ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਜਿਸ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜਰੂਰੀ ਕਦਮ ਉਠਾਉਣੇ ਅਤਿ ਜਰੂਰੀ ਹਨ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਜਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਵਪਾਰਕ ਵੱਡੇ ਵਾਹਨ/ਟਰਾਲੀਆਂ ਦੀ ਸਵੇਰੇ 7:00 ਤੋਂ ਰਾਤ 10:00 ਵਜੇ ਤੱਕ ਗੁਰਦਾਸਪੁਰ ਸੁਹਿਰ ਵਿੱਚੋ ਲੰਘਣ ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦਾ ਇਹ ਹੁਕਮ ਪੈਸੈਂਜਰ ਗੱਡੀਆਂ (ਬੱਸਾਂ ਵਗੈਰਾ)
ਤੇ ਲਾਗੂ ਨਹੀ ਹੋਵੇਗਾ। ਮਨਾਹੀ ਦਾ ਇਹ ਹੁਕਮ ਮਿਤੀ 15 ਮਾਰਚ 2023 ਤੋਂ ਲੈ ਕੇ ਮਿਤੀ 15 ਮਈ 2023 ਤੱਕ ਲਾਗੂ ਰਹੇਗਾ।