ਗੁਰਦਾਸਪੁਰ, 10 ਮਾਰਚ 2023 (ਮੰਨਣ ਸੈਣੀ)। ਪਾਕਿਸਤਾਨ ਆਪਣੇ ਦੇਸ਼ ਅੰਦਰ ਬੈਠੇ ਨਸ਼ਾ ਤਸਕਰਾਂ ਰਾਹੀਂ ਯਾ ਖਾਲਿਸਤਾਨੀ ਸਮਰਥਕਾਂ ਰਾਹੀ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਪੂਰੀ ਕੌਸ਼ਿਸ਼ ਕਰ ਰਿਹਾ ਹੈ। ਜਿਸ ਦੇ ਚਲਦਿਆਂ ਨਸ਼ਾ ਅਤੇ ਹਥਿਆਰਾਂ ਦੀਆਂ ਖੇਪਾਂ ਸਰਹੱਦ ਪਾਰ ਭਾਰਤ ਵਿਚ ਭਾਰਤ ਦੇ ਹੀ ਕੁੱਝ ਲੋਭੀ ਲੋਕਾਂ ਨੂੰ ਭੇਜਣ ਦੀ ਨਾਪਾਕ ਹਰਕਤਾਂ ਲਗਤਾਰ ਜਾਰੀ ਹਨ। ਹਾਲਾਂਕਿ ਇੱਹ ਕਾਲੀਆਂ ਭੇਡਾ ਰੂਪੀ ਲੋਭੀ ਲੋਕ ਮਹਿਜ ਪੈਸੇਆਂ ਦੇ ਲਾਲਚ ਦੇ ਚਲਦੇ ਯਾ ਖਾਲਿਸਤਾਨ ਪੱਖੀ ਵਤੀਰਾਂ ਰੱਖ ਭਾਰਤ ਦੇਸ਼ ਦੀ ਸੁਰਖਿਆ ਦਾਅ ਤੇ ਲਾਉਣ ਦੀ ਕੌਸ਼ਿਸ਼ ਕਰ ਰਹੇ ਹਨ। ਪਰ ਭਾਰਤੀ ਸਰਹੱਦ ਤੇ ਮੁਸਤੈਦ ਬੀ ਐਸ ਐਫ ਦੇ ਜਵਾਨਾਂ ਵਲੋਂ ਇਹਨਾਂ ਹਰਕਤਾਂ ਨੂੰ ਨਾਕਾਮ ਕਰਦੇ ਆ ਰਹੇ ਹਨ। ਤਾਜ਼ਾ ਮਾਮਲਾ ਜਿਲੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੀ ਬੀ ਐਸ ਐਫ ਦੀ ਮੇਤਲਾ ਚੈਕ ਪੋਸਟ ਦਾ ਹੈ ਜਿਥੇ ਦੇਰ ਰਾਤ ਡਰੋਨ ਵੇਖਣ ਤੋਂ ਬਾਅਦ ਬੀ ਐਸ ਐਫ ਦੀ 89 ਬਟਾਲੀਅਨ ਦੇ ਮੁਸਤੈਦ ਜਵਾਨਾਂ ਵਲੋਂ ਡਰੋਨ ਉੱਤੇ 38 ਰਾਉਂਡ ਫਾਇਰ ਕੀਤੇ ਗਏ ਅਤੇ 4 ਰੋਸ਼ਨੀ ਦੇ ਬੰਬ ਵੀ ਚਲਾਏ ਗਏ ।
ਸਵੇਰ ਸਾਰ ਬੀ ਐਸ ਐਫ ਅਤੇ ਬਟਾਲਾ ਪੁਲਿਸ ਦੇ ਸਾਂਝੇ ਸਰਚ ਅਭਿਆਨ ਦੇ ਤਹਿਤ ਥਾਣਾ ਕੋਟਲੀ ਸੂਰਤ ਮੱਲੀ ਦੇ ਅਧੀਨ ਪੈਂਦੇ ਪਿੰਡ ਨਬੀ ਨਗਰ ਦੇ ਵਿੱਚ ਇੱਕ ਕਿਸਾਨ ਦੇ ਖੇਤਾਂ ਵਿਚੋਂ ਸੱਤ ਫੁੱਟੀ ਡਰੋਨ ਸਮੇਤ ਇਕ AK 47 ਰਾਈਫਲ ਦੋ ਮੈਗਜ਼ੀਨ ਅਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਐਸ ਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਖੇਤ ਦੇ ਮਾਲਿਕ ਕਿਸਾਨ ਨੇ ਖੁਦ ਪੁਲਿਸ ਨੂੰ ਇਤਲਾਹ ਦਿੱਤੀ ਸੀ ਪਰ ਪੁਲਿਸ ਅਤੇ ਬੀ ਐਸ ਐਫ ਦੇ ਵਲੋਂ ਆਸ ਪਾਸ ਦੇ ਇਲਾਕੇ ਵਿੱਚ ਪੁੱਛ ਗਿੱਛ ਜਾਰੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿਸਦੇ ਲਈ ਆਈ ਸੀ ਅਤੇ ਇਸਨੂੰ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ।ਬਾਕੀ ਪੁਲਿਸ ਵਲੋਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।