Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

Good News:- ਪੁਰਾਣੇ ਸਿਵਲ ਹਸਪਤਾਲ ਦੇ ਨਵੀਨੀਕਰਨ ਲਈ 2 ਕਰੋੜ 42 ਲੱਖ ਦੀ ਗਰਾਂਟ ਜਾਰੀ, ਟੈਂਡਰ ਅਲਾਟ, ਜਲਦ ਸ਼ੁਰੂ ਹੋਵੇਗਾ ਕੰਮ, ਚੇਅਰਮੈਨ ਰਮਨ ਬਹਿਲ ਨੇ ਲਿਆ ਜਾਇਜਾ

Good News:- ਪੁਰਾਣੇ ਸਿਵਲ ਹਸਪਤਾਲ ਦੇ ਨਵੀਨੀਕਰਨ ਲਈ 2 ਕਰੋੜ 42 ਲੱਖ ਦੀ ਗਰਾਂਟ ਜਾਰੀ, ਟੈਂਡਰ ਅਲਾਟ, ਜਲਦ ਸ਼ੁਰੂ ਹੋਵੇਗਾ ਕੰਮ, ਚੇਅਰਮੈਨ ਰਮਨ ਬਹਿਲ ਨੇ ਲਿਆ ਜਾਇਜਾ
  • PublishedMarch 9, 2023

ਗੁਰਦਾਸਪੁਰ, 9 ਮਾਰਚ (ਮੰਨਣ ਸੈਣੀ)।ਗੁਰਦਾਸਪੁਰ ਸ਼ਹਿਰ ਅੰਦਰ ਬੰਦ ਪਏ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਚਾਲੂ ਕਰਵਾਉਣ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਗਿਆ ਵਾਅਦਾ ਆਖਰਕਾਰ ਪੂਰਾ ਹੋਣ ਜਾ ਰਿਹਾ ਹੈ। ਇਸ ਚੱਲਦਿਆਂ ਪੰਜਾਬ ਸਰਕਾਰ ਨੇ ਇਸ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿੱਚ ਤਬਦੀਲ ਕਰਨ ਦੇ ਬਾਅਦ ਹੁਣ ਇਸ ਦੀ ਕਾਇਆ ਕਲਪ ਕਰਨ ਲਈ 2 ਕਰੋੜ 42 ਲੱਖ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇੱਥੇ ਹੀ ਬਸ ਨਹੀਂ ਇਹ ਫੰਡ ਜਾਰੀ ਕਰਨ ਦੇ ਬਾਅਦ ਬਕਾਇਦਾ ਟੈਂਡਰ ਵੀ ਅਲਾਟ ਹੋ ਗਏ ਹਨ ਅਤੇ ਕੁਝ ਹੀ ਦਿਨਾਂ ਵਿਚ ਇਥੇ ਹਸਪਤਾਲ ਦੀ ਪੁਰਾਣੀ ਇਮਾਰਤ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਸ ਤਹਿਤ ਅੱਜ ਚੇਅਰਮੈਨ ਰਮਨ ਬਹਿਲ ਨੇ ਖੁਦ ਹਸਪਤਾਲ ਵਿਚ ਪਹੁੰਚ ਕੇ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਇੱਥੇ ਹੋਣ ਵਾਲੇ ਕੰਮ ਸਬੰਧੀ ਸਮੀਖਿਆ ਕਰਕੇ ਉਸਦੇ ਮੌਜੂਦ ਐਕਸੀਅਨ ਸਿਵਲ ਸਰਜਨ ਅਤੇ ਹੋਰ ਸਿਹਤ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਜਾਰੀ ਕੀਤੇ ।

ਰਮਨ ਬਹਿਲ ਨੇ ਇਸ ਹਸਪਤਾਲ ਦੀ ਵਿਸ਼ਾਲ ਇਮਾਰਤ ਵਿਚ ਹਰੇਕ ਵਾਰਡ ਦਾ ਦੌਰਾ ਕੀਤਾ ਅਤੇ ਅਤੇ ਮੌਕੇ ‘ਤੇ ਹੀ ਮੌਜੂਦ ਐਕਸੀਅਨ ਸੁਖਚੈਨ ਸਿੰਘ, ਸਿਵਲ ਸਰਜਨ ਕੁਲਵਿੰਦਰ ਕੌਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਸ਼ਹਿਰ ਦੇ ਐਨ ਵਿਚਕਾਰ ਮੌਜੂਦ ਇਸ ਪੁਰਾਣੇ ਸਿਵਲ ਹਸਪਤਾਲ ਨੂੰ ਬੰਦ ਕਰਕੇ ਪਿਛਲੀ ਸਰਕਾਰ ਨੇ ਲੋਕਾਂ ਨਾਲ ਧਰੋਹ ਕਮਾਇਆ ਸੀ ਜਿਸ ਨਾਲ ਸ਼ਹਿਰ ਦੇ ਲੋਕ ਸਿਹਤ ਸਹੂਲਤਾਂ ਤੋਂ ਸੱਖਣੇ ਹੋ ਗਏ ਸਨ। ਬਹਿਲ ਨੇ ਕਿਹਾ ਕਿ ਉਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਇਸ ਹਸਪਤਾਲ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜਿਸ ਤਹਿਤ ਉਨਾਂ ਨੇ ਦਸੰਬਰ ਮਹੀਨੇ ਹੀ ਇਸ ਹਸਪਤਾਲ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ ਵਿਚ ਤਬਦੀਲ ਕਰਨ ਲਈ ਵਿਭਾਗੀ ਕਾਰਵਾਈ ਮੁਕੰਮਲ ਕਰਵਾ ਦਿੱਤੀ ਸੀ ਜਿਸ ਦੇ ਕਰੀਬ 2 ਮਹੀਨਿਆਂ ਬਾਅਦ ਹੀ ਇਸ ਹਸਪਤਾਲ ਦੀ ਇਮਾਰਤ ਦੇ ਨਵੀਨੀਕਰਨ ਲਈ ਸਰਕਾਰ ਕੋਲੋਂ 2 ਕਰੋੜ 42 ਲੱਖ ਰੁਪਏ ਮਨਜੂਰ ਕਰਵਾ ਲਏ ਹਨ।

ਉਨਾਂ ਕਿਹਾ ਕਿ ਇਹ ਫੰਡ ਜਾਰੀ ਹੋ ਚੁੱਕੇ ਹਨ ਅਤੇ ਬਕਾਇਦਾ ਟੈਂਡਰ ਲਗਾ ਕੇ ਕੰਮ ਵੀ ਅਲਾਟ ਕੀਤਾ ਜਾ ਚੁੱਕਾ ਹੈ ਜਿਸ ਦੇ ਬਾਅਦ ਹੁਣ ਕੁਝ ਹੀ ਦਿਨਾਂ ‘ਚ ਇਥੇ ਕੰਮ ਸ਼ੁਰੂ ਹੋ ਜਾਵੇਗਾ। ਇਕ ਕਰੋੜ 15 ਲੱਖ ਰੁਪਏ ਦੀ ਲਾਗਤ ਨਾਲ ਇਥੇ ਲੋੜੀਂਦਾ ਸਾਜੋ ਸਮਾਨ ਵੀ ਮੁਹਈਆ ਕਰਵਾਇਆ ਜਾਵੇਗਾ। ਬਹਿਲ ਨੇ ਕਿਹਾ ਕਿ ਇਸ ਹਸਪਤਾਲ ਵਿਚ ਜਨ-ਔਸ਼ਧੀ ਦੁਕਾਨ ਵੀ ਜਲਦ ਚਾਲੂ ਕੀਤੀ ਜਾਵੇਗੀ ਜਿਥੇ ਬਜਾਰ ਨਾਲੋਂ ਬਹੁਤ ਘੱਟ ਰੇਟਾਂ ‘ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ‘ਚ ਸਪੈਸਲਿਸ਼ਟ ਡਾਕਟਰਾਂ ਦੀ ਟੀਮ ਕੰਮ ਕਰੇਗੀ, ਸਿਹਤ ਅਧਿਕਾਰੀ ਅਤੇ ਪੈਰਾ-ਮੈਡੀਕਲ ਸਟਾਫ ਆਦਿ ਵੀ ਮੌਜੂਦ ਹੋਵੇਗਾ। ਮੁੱਖ ਤੌਰ ‘ਤੇ ਗਾਇਨੀ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਡੈਂਟਲ,ਬੱਚਿਆਂ ਦੇ ਮਾਹਿਰ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਸਮੇਤ ਹੋਰ ਸਹੂਲਤਾਂ ਉਪਲਬਧ ਹੋਣਗੀਆਂ।

Written By
The Punjab Wire