ਗੁਰਦਾਸਪੁਰ ਪੰਜਾਬ

ਹੁਣ ਨਹੀਂ ਨਸ਼ਰ ਹੋਵੇਗੀ ਗੈਰ ਕਾਨੂੰਨੀ ਫੜੀਆਂ ਜਾਣ ਵਾਲੀ ਨਸ਼ੀਲੀ ਵਸਤਾਂ ਅਤੇ ਡਰੱਗਜ਼ ਆਦੀ ਦੀ ਕੀਮਤ, ਡੀਸੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬੀ.ਐੱਸ.ਐੱਫ਼ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ

ਹੁਣ ਨਹੀਂ ਨਸ਼ਰ ਹੋਵੇਗੀ ਗੈਰ ਕਾਨੂੰਨੀ ਫੜੀਆਂ ਜਾਣ ਵਾਲੀ ਨਸ਼ੀਲੀ ਵਸਤਾਂ ਅਤੇ ਡਰੱਗਜ਼ ਆਦੀ ਦੀ ਕੀਮਤ, ਡੀਸੀ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਬੀ.ਐੱਸ.ਐੱਫ਼ ਅਧਿਕਾਰੀਆਂ ਨੂੰ ਹਿਦਾਇਤਾਂ ਜਾਰੀ
  • PublishedMarch 8, 2023

ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਕਿਹੜੀ ਅਤੇ ਕਿੰਨੀ ਸਜਾ ਹੋ ਸਕਦੀ ਹੈ, ਇਸਨੂੰ ਹਾਈਲਾਈਟ ਕੀਤਾ ਜਾਵੇ

ਗੁਰਦਾਸਪੁਰ, 7 ਮਾਰਚ (ਮੰਨਣ ਸੈਣੀ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਐੱਨ.ਸੀ.ਓ.ਆਰ.ਡੀ. ਮੈਂਬਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਵੀ ਨਸ਼ਾ ਫੜਿਆ ਜਾਂਦਾ ਹੈ ਤਾਂ ਫੜੇ ਗਏ ਨਸ਼ੇ ਦੀ ਕੀਮਤ ਬਾਰੇ ਮੀਡੀਆ ਵਿੱਚ ਖਬਰ ਲੱਗਦੀ ਹੈ ਤਾਂ ਮੀਡੀਆ ਵਲੋਂ ਨਸ਼ੇ ਦੀ ਕੀਮਤ ਨੂੰ ਹਾਈਲਾਈਟ ਕੀਤਾ ਗਿਆ ਹੁੰਦਾ ਹੈ। ਜਿਸ ਨਾਲ ਪੈਸਿਆਂ ਕਰਕੇ ਨੌਜਵਾਨਾਂ ਵਿੱਚ ਨਸ਼ਾ ਵੇਚਣ ਦਾ ਖਦਸ਼ਾ ਬਣਿਆ ਰਹਿੰਦਾ ਹੈ।

ਡਿਪਟੀ ਕਮਿਸ਼ਨਰ ਨੇ ਪੁਲਿਸ, ਬੀ.ਐੱਸ,ਐੱਫ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਦ ਵੀ ਨਸ਼ਾ ਤਸਕਰ  ਜਾਂ ਗੈਰ ਕਾਨੰੂਨੀ ਡਰੱਗਜ ਆਦਿ ਫੜੀ ਜਾਂਦੀ ਹੈ ਤਾਂ ਉਸ ਦੀ ਕੀਮਤ ਬਿਲਕੁਲ ਨਾ ਦੱਸੀ ਜਾਵੇ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਇਸ ਬਾਰੇ ਵਿਸ਼ੇਸ਼ ਤੌਰ ’ਤੇ ਦੱਸਿਆ ਜਾਵੇ ਕਿ ਫੜ੍ਹੇ ਗਏ ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਅਨੁਸਾਰ ਕਾਰਵਾਈ  ਕੀਤੀ ਜਾਵੇਗੀ ਅਤੇ ਇਸ ਗੈਰ ਕਾਨੂੰਨੀ ਕੰਮ ਕਰਨ ਕਰਕੇ ਕਿਹੜੀ ਅਤੇ ਕਿੰਨੀ ਸਜਾ ਹੋ ਸਕਦੀ ਹੈ। ਕੀਮਤਾਂ ਦੀ ਬਜਾਏ ਇਸ ਗੱਲ ਨੂੰ ਹਾਈਲਾਈਟ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਸ਼ਾ ਤਸਕਰਾਂ ਦੇ ਫੜ੍ਹੇ ਜਾਣ ਸਮੇਂ ਨਸ਼ੇ ਦੀ ਕੀਮਤ ਨੂੰ ਨਾ ਲਿਖਣ।    

Written By
The Punjab Wire