ਗੁਰਦਾਸਪੁਰ, 7 ਮਾਰਚ 2023 (ਦੀ ਪੰਜਾਬ ਵਾਇਰ)। ਦਾ ਪਰਵੈਨਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨ ਐਂਡ ਕੋਨਟੇਜੀਅਸ ਡਜ਼ੀਜ ਇਨ ਐਨੀਮਲ ਐਕਟਰ 2009 ਦੇ ਚੈਪਟਰ 11 ਦੇ ਸੈਕਸ਼ਨ 06 ਤਹਿਤ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਜਾਰੀ ਕੀਤੇ ਗਏ ਨੋਟਿਫਿਕੇਸ਼ਨ ਨੰਬਰ 711/2022–2/698 ਮਿਤੀ 07-03-2023 ਦੀ ਪਾਲਣਾ ਵਿੱਚ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ, ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ. ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੱਤਰ-ਛੱਤਰ, ਤਹਿਸੀਲ ਡੇਰਾ ਬਾਬਾ ਨਾਨਕ ਵਿੱਚ ਸੂਰਾਂ ਦੇ ਅਫਰੀਕਨ ਸਵਾਇਨ ਫੀਵਰ ਦੀ ਬਿਮਾਰੀ ਪਾਏ ਜਾਣ ਕਾਰਨ ਇਸ ਏਰੀਏ ਨੂੰ ਅਫਰੀਕਨ ਸਵਾਇਨ ਫੀਵਰ ਦਾ ਏਰੀਆ ਘੋਸ਼ਿਤ ਕਰਦੇ ਹੋਏ ਉਕਤ ਸਥਾਨ ਨੂੰ ਇਸ ਬਿਮਾਰੀ ਦਾ ਐਪੀਸੈਂਟਰ ਨੋਟੀਫਾਈ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਸੂਰ ਪਾਲਣ ਦਾ ਕੰਮ ਕਰ ਰਹੇ ਹਰ ਕਿਸਮ ਦੇ ਵਿਅਕਤੀ ਪ੍ਰਭਾਵਿਤ ਇਲਾਕੇ (ਬਿਮਾਰੀ ਦੇ ਸਥਾਨ ਤੋਂ 10 ਕਿਲੋਮੀਟਰ ਦੇ ਘੇਰੇ ਵਿੱਚ) ਪਿੰਡ ਰੱਤਰ ਛਤਰ ਤੋਂ ਬਾਹਰ ਜਾਣ ਅਤੇ ਬਾਹਰਲੇ ਇਲਾਕੇ ਵਿੱਚੋਂ ਪ੍ਰਭਾਵਿਤ ਇਲਕੇ ਵਿੱਚ ਆਉਣ ਤੋਂ ਗੁਰੇਜ ਕਰਨਗੇ। ਸੂਰਾਂ ਦੀ ਹਰ ਕਿਸਮ ਦੀ ਮੂਵਮੈਂਟ ਤੇ ਜਿਲਾ ਗੁਰਦਾਸਪੁਰ ਦੀ ਹਦੂਦ ਨਾਲ ਲੱਗਦੇ ਹੋਰ ਜਿਲਿਆਂ ਤੋਂ ਵੀ ਸੂਰਾਂ ਅਤੇ ਸੂਰਾਂ ਨਾਲ ਬਣੇ ਪਦਾਰਥਾਂ ਦਾ ਲੈ ਕੇ ਆਉਣ ਜਾਣ ਤੇ ਪੂਰਨ ਪਾਬੰਦੀ ਹੋਵੇਗੀ।
ਕੋਈ ਜਿੰਦਾ ਜਾਂ ਮ੍ਰਿਤਕ ਸੂਰ (ਜੰਗਲੀ ਸੂਰ) ਵੀ ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਵੀ ਸਮਾ, ਮਸ਼ੀਨਰੀ ਦੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਜਾਂ ਬਾਹਰਲੇ ਇਲਾਕੇ ਤੋਂ ਜਾਂ ਪ੍ਰਭਾਵਿਤ ਇਲਾਕੇ ਵਿੱਚ ਆਉਣ ਜਾਣ `ਤੇ ਵੀ ਪੂਰਨ ਪਾਬੰਦੀ ਹੋਵੇਗੀ। ਕਿਸੇ ਵੀ ਵਿਅਕਤੀ ਵਲੋਂ ਅਫਰੀਕਨ ਸਵਾਇਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣੇ ਪਦਾਰਥ ਬਜਾਰ ਵਿੱਚ ਲੈ ਕੇ ਜਾਣ `ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ ਤੁਰੰਤ ਲਾਗੂ ਹੋਣਗੇ।