ਸਾਈਕਲੋਥਨ ਰੇਸ ਅਮਨ ਭੱਲਾ ਕਾਲਜ ਪਠਾਨਕੋਟ ਤੋਂ ਅਰੰਭ ਹੋ ਕੇ ਲੰਡਨ ਸਪਾਈਸ ਰੇਸਟੋਰੇਂਟ ਦੀਨਾਨਗਰ ਵਿਖੇ ਹੋਵੇਗੀ ਸਮਾਪਤ
ਜੇਤੂ ਪ੍ਰਤੀਭਾਗੀਆਂ ਨੂੰ ਦਿੱਤੇ ਜਾਣਗੇ ਨਕਦ ਇਨਾਮ, 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ
ਗੁਰਦਾਸਪੁਰ, 5 ਮਾਰਚ ( ਮੰਨਣ ਸੈਣੀ) – ਮੁੱਖ ਮੰਤਰੀ ਸ. ਭਗਵੰਤ ਸਿੰੰਘ ਮਾਨ ਵੱਲੋਂ ਨਸ਼ਾ ਮੁਕਤ ਪੰਜਾਬ ਲਈ ਚਲਾਈ ਜਾ ਰਹੀ ਮੂਹਿੰਮ ਤਹਿਤ ਸਾਡਾ ਖੁਆਬ ਨਸਾ ਮੁਕਤ ਪੰਜਾਬ
ਅਧੀਨ 11 ਮਾਰਚ ਨੂੰ ਸਾਈਕਲੋਥਨ (ਸਾਈਕਲ ਮੈਰਾਥਨ) ਆਯੋਜਿਤ ਕੀਤੀ ਜਾ ਰਹੀ ਹੈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਾਈਕਲੋਥਨ (ਸਾਈਕਲ ਮੈਰਾਥਨ) ਪਠਾਨਕੋਟ ਸ਼ਹਿਰ ਦੇ ਕੋਟਲੀ ਨਜਦੀਕ ਅਮਨ ਭੱਲਾ ਕਾਲਜ ਤੋਂ ਅਰੰਭ ਕੀਤੀ ਜਾਵੇਗੀ ਜੋ ਝਾਖੋਲਾਹੜੀ, ਕਾਨਵਾਂ, ਪਰਮਾਨੰਦ ਤੋਂ ਹੁੰਦਿਆਂ ਦੀਨਾਨਗਰ ਦੇ ਦੂਸਰੇ ਕਿਨਾਰੇ ਤੇ ਗੁਰਦਾਸਪੁਰ ਰੋਡ ਤੇ ਸਥਿਤ ਲੰਡਨ ਸਪਾਈਸ ਰੇਸਟੋਰੇਟ ਵਿਖੇ ਸਮਾਪਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਰੇਸ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀਆਂ ਨੂੰ ਪਹਿਲੇ ਸਥਾਨ ਤੇ ਰਹਿਣ ਵਾਲੇ ਨੂੰ 5100 ਰੁਪਏ, ਦੂਸਰੇ ਸਥਾਨ ਤੇ ਰਹਿਣਵਾਲੇ ਪ੍ਰਤੀਭਾਗੀ ਨੂੰ 3100 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਤੀਭਾਗੀ ਨੂੰ 2100 ਰੁਪਏ ਇਨਾਮ ਵਜੋਂ ਨਕਦ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 300 ਪ੍ਰਤੀਭਾਗੀਆਂ ਨੂੰ ਰਾਈਡਿੰਗ ਜੈਕਟ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਕੈਪ ਅਤੇ ਟੀ ਸਰਟ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੋਈ ਵੀ ਪ੍ਰਤੀਭਾਗੀ ਇਸ ਸਾਈਕਲੋਥਨ ਵਿੱਚ ਭਾਗ ਲੈਣ ਲਈ ਬਾਰ ਕੋਡ ਸਕੈਨ ਕਰਕੇ ਆਨ ਲਾਈਨ ਰਜਿਸਟ੍ਰੇਸਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸਨ 9 ਮਾਰਚ 2023 ਨੂੰ ਸਾਮ 4 ਵਜੇ ਤੱਕ ਹੀ ਕੀਤੀ ਜਾ ਸਕੇਗੀ।