ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦੀ ਚੋਣ 5 ਮਾਰਚ ਨੂੰ ਸਵੇਰੇ 10.30 ਵਜੇ ਸ਼੍ਰੀ ਬ੍ਰਾਹਮਣ ਭਵਨ ਵਿਖੇ ਹੋਵੇਗੀ : ਚੋਣ ਅਧਿਕਾਰੀ ਕੰਵਲਜੀਤ ਸ਼ਰਮਾ
ਗੁਰਦਾਸਪੁਰ, 3 ਮਾਰਚ (ਮੰਨਣ ਸੈਣੀ)। ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਸਮਾਪਤ ਹੋ ਗਈ ਹੈ ਅਤੇ ਚੋਣ 5 ਮਾਰਚ ਨੂੰ ਸਵੇਰੇ 10.30 ਵਜੇ ਸ਼੍ਰੀ ਬ੍ਰਾਹਮਣ ਭਵਨ ਬਟਾਲਾ ਰੋਡ ਵਿਖੇ ਹੋਵੇਗੀ। ਇਹ ਜਾਣਕਾਰੀ ਚੋਣ ਅਧਿਕਾਰੀ ਕੰਵਲਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਚੋਣ ਅਧਿਕਾਰੀ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਬ੍ਰਾਹਮਣ ਸਭਾ ਗੁਰਦਾਸਪੁਰ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਦੋ ਸਾਲਾਂ ਲਈ ਹੁੰਦੀ ਹੈ ਅਤੇ ਹੁਣ ਦੋ ਸਾਲ ਬਾਅਦ ਮੁੜ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 28 ਫਰਵਰੀ ਤੱਕ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਗਏ ਸਨ। ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਚੋਣ ਕਰਵਾਉਣ ਦਾ ਸਮਾਂ ਸਵੇਰੇ 10.30 ਵਜੇ ਸ੍ਰੀ ਬ੍ਰਾਹਮਣ ਭਵਨ ਵਿਖੇ ਰੱਖਿਆ ਗਿਆ ਹੈ ਅਤੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਵ-ਨਿਯੁਕਤ ਪ੍ਰਧਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਵਿਧਾਨ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਬ੍ਰਾਹਮਣ ਭਵਨ ਵਿਖੇ ਹਾਜ਼ਰ ਹੋਣ ਤਾਂ ਜੋ ਚੋਣਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।