ਪੰਜਾਬ ਦੀ ਐਕਸਾਈਜ ਪਾਲਸੀ ਦੀ ਸੀਬੀਆਈ ਤੌਂ ਜਾਂਚ ਦੀ ਮੰਗ ਨੂੰ ਲੈਕੇ ਭਾਜਪਾ ਨੇ ਡੀਸੀ ਦਫਤਰ ਦਿੱਤਾ ਧਰਨਾ
ਪੰਜਾਬ ਦੀ ਕਾਨੂੰਨ ਵਿਵਸਥਾ ਚਿੰਤਾਜਨਕ- ਸ਼ਿਵਬੀਰ ਸਿੰਘ ਰਾਜਨ
ਗੁਰਦਾਸਪੁਰ, 3 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਦੀ ਐਕਸਾਈਜ ਪਾਲਸੀ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਅਤੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਜ ਭਾਰਤੀ ਜਨਤਾ ਪਾਰਟੀ ਜਿਲਾ ਗੁਰਦਾਸਪੁਰ ਵਲੌਂ ਜਿਲਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਦੀ ਅਗਵਾਈ ਹੇਂਠ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੋਕੇ ਵਡੀ ਗਿਣਤੀ ਵਿੱਚ ਭਾਜਪਾ ਵਰਕਰ ਗੁਰੂਨਾਨਕ ਪਾਰਕ ਤੌਂ ਪੰਜਾਬ ਸਰਕਾਰ ਵਿਰੁੱਧ ਨਾਰੇ ਲਾਉਂਦੇ ਹੋਏ ਡੀਸੀ ਦਫਤਰ ਪਹੁੰਚੇ। ਡੀਸੀ ਦਫਤਰ ਦੇ ਬਾਹਰ ਬੀਜੇਪੀ ਵਲੌਂ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੋਕੇ ਬੋਲਦਿਆਂ ਜਿਲਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ ਨੇ ਕਿਹਾ ਦਿੱਲੀ ਦੀ ਤਰਾਂ ਪੰਜਾਬ ਦੀ ਐਕਸਾਈਜ ਪਾਲਸੀ ਵਿੱਚ ਵੀ ਵੱਡਾ ਘੋਟਾਲਾ ਹੋਇਆ ਹੈ। ਇਸ ਦੀ ਸੀਬੀਆਈ ਜਾਂਚ ਹੋਣ ਨਾਲ ਭਗਵੰਤ ਮਾਨ ਸਰਕਾਰ ਦਾ ਵੱਡਾ ਘੋਟਾਲਾ ਸਾਹਮਣੇ ਆਵੇਗਾ।
ਇਸ ਤੌਂ ਇਲਾਵਾ ਉਹਨਾਂ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਤੇ ਚਿੰਤਾ ਜਾਹਿਰ ਕੀਤੀ। ਸੂਬੇ ਵਿੱਚ ਹਰ ਰੌਜ ਨਿਰਦੋਸ਼ ਲੋਕਾਂ ਦੇ ਦਿਨ ਦਿਹਾੜੇ ਕਤਲ ਹੋ ਰਹੇ ਹਨ,ਵਪਾਰੀਆਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਜ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ ਨਹੀਂ ਬਚੀ ਹੈ,ਸੂਬੇ ਵਿੱਚ ਜੰਗਲਰਾਜ ਚਲ ਰਿਹਾ ਹੈ।ਜਿਸ ਕਾਰਨ ਪੰਜਾਬ ਦੇ ਲੋਕ ਡਰੇ ਹੋਏ ਹਨ।
ਇਸ ਮੋਕੇ ਭਾਜਪਾ ਦੇ ਨੇਤਾਵਾਂ ਨੇ ਐਕਸਾਈਜ ਪਾਲਸੀ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਇਸ ਮੋਕੇ ਤੇ ਭਾਜਪਾ ਸੀਨੀਅਰ ਨੇਤਾ ਰਾਕੇਸ਼ ਜੋਤੀ,ਓਬੀਸੀ ਮੋਰਚਾ ਸੂਬਾ ਪ੍ਰਧਾਨ ਰਜਿੰਦਰ ਬਿਟ੍ਟਾ,ਜਿਲਾ ਜਨਰਲ ਸਕੱਤਰ ਵਿਕਾਸ ਗੁਪਤਾ,ਬਘੇਲ ਸਿੰਘ,ਯਸ਼ਪਾਲ ਕੋਂਡਲ,ਭਾਜਪਾ ਨੇਤਰੀ ਰੇਨੂੰ ਕਸ਼ਯਪ,ਕੁਲਦੀਪ ਸਿੰਘ ਕਾਹਲੋਂ,ਜਤਿੰਦਰ ਪਰਦੇਸੀ,ਲੌਕਲ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਅਤੁਲ ਮਹਾਜਨ ਸਹਿਤ ਸਾਰੇ ਵਖ ਵਖ ਮੰਡਲਾਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਨੇਤਾ ਅਤੇ ਵਰਕਰ ਮੌਜੂਦ ਸਨ।