ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਗੇਟ ਤੋਂ ਬਾਹਰ ਗੱਡੀਆਂ ਮੋਟਰਾਂ, ਮੋਟਰ ਸਾਈਕਲਾਂ ਜਾਂ ਕਿਸੇ ਵੀ ਤਰਾਂ ਦੇ ਟਰਾਂਸਪੋਰਟ ਸਾਧਨ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਉਤਾਰਨ ਤੇ ਚੜਾਉਣ ਦੀ ਲਗਾਈ ਮੁਕੰਮਲ ਪਾਬੰਦੀ
ਗੁਰਦਾਸਪੁਰ, 28 ਫਰਵਰੀ ( ਮੰਨਣ ਸੈਣੀ) । ਵਧੀਕ ਜ਼ਿਲਾ ਮੈਜਿਸਟਰੇਟ, ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦੇ ਸਕੂਲ ਗੇਟ ਤੋਂ ਬਾਹਰ ਗੱਡੀਆਂ ਮੋਟਰਾਂ, ਮੋਟਰ ਸਾਈਕਲਾਂ ਜਾਂ ਕਿਸੇ ਵੀ ਤਰਾਂ ਦੇ ਟਰਾਂਸਪੋਰਟ ਸਾਧਨ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਉਤਾਰਨ ਤੇ ਚੜਾਉਣ ਦੀ ਮੁਕੰਮਲ ਪਾਬੰਦੀ ਲਗਾਈ ਹੈ। ਬੱਚਿਆਂ/ਵਿਦਿਆਰਥੀਆਂ ਨੂੰ ਸਿਰਫ ਸਕੂਲ ਹਦੂਦ ਅੰਦਰ ਹੀ ਉਤਾਰਿਆ ਤੇ ਚੜਾਇਆ ਜਾਵੇ। ਸਕੂਲ ਵੱਲੋਂ ਇਸ ਮੰਤਵ ਲਈ ਬੱਚਿਆਂ/ਵਿਦਿਆਰਥੀਆਂ ਨੂੰ ਚੜਾਉਣ ਤੇ ਉਤਾਰਨ ਲਈ ਢੁੱਕਵੀਂ ਜਗਾ ਤੇ ਪਾਰਕਿੰਗ ਦਾ ਪ੍ਰਬੰਧ ਹਦੂਦ ਅੰਦਰ ਕੀਤਾ ਜਾਵੇ। ਕੋਈ ਗੱਡੀ, ਮੋਟਰਸਾਈਕਲ ਆਦਿ ਸਕੂਲ ਬਾਹਰ ਖੜਾ ਨਾ ਹੋਵੇ। ਸਕੂਲ ਵੱਲੋਂ ਟਰੈਫਿਕ ਮਾਰਸ਼ਲ ਲਗਾ ਕੇ ਟਰੈਫਿਕ ਨੂੰ ਸਕੂਲ ਹਦੂਦ ਦੇ ਅੰਦਰ ਅਤੇ ਬਾਹਰ ਗੇਟ ਦੇ ਸਾਹਮਣੇ ਟ੍ਰੈਫਿਕ ਕੰਟਰੋਲ ਕਰਨ ਦੀ ਜਿੰਮੇਵਾਰੀ ਸਕੂਲ ਪਿ੍ਰੰਸੀਪਲ ਦੀ ਹੋਵੇਗੀ। ਇਹ ਹੁਕਮ ਮਿਤੀ 28 ਫਰਵਰੀ 2023 ਤੋਂ 28 ਅਪ੍ਰੈਲ 2023 ਤੱਕ ਲਾਗੂ ਰਹੇਗਾ।