ਗੁਰਦਾਸਪੁਰ ਪੰਜਾਬ

ਸੀਆਈਏ ਸਟਾਫ਼ ਨੇ ਨਜਾਇਜ਼ ਅੰਗਰੇਜ਼ੀ ਸ਼ਰਾਬ ਨਾਲ ਭਰਿਆ ਟਰੱਕ ਅਤੇ ਮੈਟਾਡੋਰ ਕੀਤੀ ਕਾਬੂ, 20 ਪੇਟਿਆਂ ਦੇ ਕਰੀਬ ਸ਼ਰਾਬ ਕੀਤੀ ਬਰਾਮਦ

ਸੀਆਈਏ ਸਟਾਫ਼ ਨੇ ਨਜਾਇਜ਼ ਅੰਗਰੇਜ਼ੀ ਸ਼ਰਾਬ ਨਾਲ ਭਰਿਆ ਟਰੱਕ ਅਤੇ ਮੈਟਾਡੋਰ ਕੀਤੀ ਕਾਬੂ, 20 ਪੇਟਿਆਂ ਦੇ ਕਰੀਬ ਸ਼ਰਾਬ ਕੀਤੀ ਬਰਾਮਦ
  • PublishedFebruary 26, 2023

ਗੁਰਦਾਸਪੁਰ 26 ਫਰਵਰੀ 2023 (ਦੀ ਪੰਜਾਬ ਵਾਇਰ) । ਸੀਆਈਏ ਸਟਾਫ਼ ਵੱਲੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਇਕ ਟਰੱਕ ਅਤੇ ਇੱਕ ਮੈਟਾਡੋਰ ਫੜੇ ਜਾਣ ਦੀ ਜਾਣਕਾਰੀ ਮਿਲੀ । ਪੁਲੀਸ ਅਧਿਕਾਰੀਆਂ ਦੁਆਰਾ ਟ੍ਰਕ ਵਿਚ ਰੱਖੀਆਂ ਪੇਟੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਹਾਲਾਂ ਕਿ ‌ ਟ੍ਰਕ ਵਿਚੋਂ ਉਤਾਰੀਆਂ ਜਾ ਰਹੀਆਂ ਪੇਟੀਆਂ ਵਿੱਚੋਂ ਕਾਫ਼ੀ ਬੋਤਲਾਂ ਟੁੱਟੀਆਂ ਹੋਈਆਂ ਵੀ ਨਿਕਲ ਰਹੀਆਂ ਹਨ। ਦੱਸਿਆ ਗਿਆ ਹੈ ਕਿ ਟਰੱਕ ਡਰਾਈਵਰ ਨੇ ‌ ਪੁਲਿਸ ਨੂੰ ਵੇਖ ਕੇ ਟਰੱਕ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਵੱਲੋਂ ਪਿੱਛਾ ਕਰਕੇ ਟ੍ਰਕ ਨੂੰ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਟ੍ਰਕ ਤੇ ਗੁਜਰਾਤ ਦਾ ਨੰਬਰ ਲੱਗਿਆ ਹੋਇਆ ਹੈ ਜਦ ਕਿ ਮੈਟਾਡੋਰ ਪੰਜਾਬ ਦੇ ਜਲੰਧਰ ਸ਼ਹਿਰ ਦੇ ਨੰਬਰ ਵਾਲੀ ਹੈ।ਸੂਤਰਾਂ ਅਨੁਸਾਰ ਸ਼ਰਾਬ ਦੇ ਕੁਝ ਠੇਕੇਦਾਰ ਗੁਜਰਾਤ ਅਤੇ ਹੋਰ ਰਾਜਾਂ ਜਿਥੇ ਸ਼ਰਾਬ ਦੇ ਰੇਟ ਪੰਜਾਬ ਨਾਲੋਂ ਕਾਫੀ ਵੱਧ ਹਨ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਭੇਜਣ ਦਾ ਕੰਮ ਕਰਦੇ ਹਨ ਅਤੇ ਤਿੱਬੜ ਪੁਲਿਸ ਨੇ ਇਸ ਨੂੰ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਪੇਟਿਆ ਵਿੱਚ 2200 ਦੇ ਕਰੀਬ ਸ਼ਰੀਬ ਦੀ ਬੋਤਲਾਂ ਸਨ ਪਰ ਹਾਲੇ ਇਸ ਦੀ ਗਿਨਤੀ ਜਾਰੀ ਹੈ ਅਤੇ ਆਧੀਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਸ਼ਰਾਬ ਕਿਸ ਠਕੇਦਾਰ ਵੱਲੋਂ ਮੰਗਵਾਈ ਗਈ ਇਹ ਜਾਂਚ ਦਾ ਵਿਸ਼ਾ ਹੋਵੇਗਾ । ਪੁਲਿਸ ਅਧਿਕਾਰੀਆਂ ਹਾਲੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੋ ਸਕਦਾ ਹੈ ਕਿ ਜਲਦੀ ਹੀ ਇਸ ਦੇ ਪੂਰੇ ਵੇਰਵੇ ਦਿੱਤੇ ਜਾਣਗੇ

Written By
The Punjab Wire