ਮੈਰੀਟੋਰੀਅਸ ਸਕੂਲ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਲਈ 108 ਐਂਬੂਲੈਂਸ ਸਪੁਰਦ ਕੀਤੀ
ਗੁਰਦਾਸਪੁਰ, 25 ਫਰਵਰੀ (ਮੰਨਣ ਸੈਣੀ) । ਸੀਨੀਅਰ ਸੈਕੰਡਰੀ ਰੈਜੀਡੈਂਸਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਗੁਰਦਾਸਪੁਰ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਪੰਜਾਬ ਹੈਲਥ ਸਿਸਟਮਜ ਕਾਰਪੋਰੇਸਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸਿਰਕਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ੍ਰੀ ਰਮਨ ਬਹਿਲ ਨੇ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਗੁਰਲੀਨ ਕੋਰ, ਗਗਨਦੀਪ ਗੀਤੂ, ਮਨਦੀਪ, ਪਲਕ ਨੂੰ ਅੰਗਰੇਜ਼ੀ ਪ੍ਰਤੀਯੋਗਿਤਾ, ਹੇਮੰਨ, ਪੰਕਜ, ਸਵਿਤਾ ਦੀ ਚੋਣ ਜੇ.ਈ.ਈ:ਲਈ, ਕਰਮਨ ਸ਼ਰਮਾ, ਹਰਮਨ, ਪ੍ਰਭਜੋਤ ਕੌਰ ਅਤੇ ਕਰਨ ਸਪੋਰਟਸ ਲਈ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਰਮੇਸ ਲਾਲ ਠਾਕੁਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀਆਂ ਸਲਾਨਾ ਰੀਪਰੋਟ ਡਾਕਟਰ ਮੋਨਿਕਾ ਠਾਕੁਰ ਨੇ ਪੇਸ਼ ਕੀਤੀ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੈਰੀਟੋਰੀਅਸ ਸਕੂਲ ਵਿੱਚ ਪੜ੍ਹਨਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਅਤੇ ਜਿਹੜੇ ਵਿਦਿਆਰਥੀ ਇਥੇ ਸਿੱਖਿਆ ਗ੍ਰਹਿਣ ਕਰ ਰਹੇ ਹਨ ਉਹ ਬਹੁਤ ਭਾਗਸ਼ਾਲੀ ਹਨ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਸਕੂਲ ਦਾ ਸਾਰਾ ਸਟਾਫ਼ ਹੀ ਬਹੁਤ ਕਾਬਲ ਤੇ ਉੱਚ ਤਾਲੀਮ-ਜਾਫ਼ਤਾ ਹੈ ਅਤੇ ਇਹ ਸਕੂਲ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੈਰੀਟੋਰੀਅਸ ਸਕੂਲ ਦੇ ਕੈਂਪਸ ਦੇ ਲਈ 24 ਘੰਟੇ 108 ਐਮਬੂਲੈਸ ਵੀ ਸਪੁਰਦ ਕੀਤੀ। ਉਨ੍ਹਾਂ ਕਿਹਾ ਕਿ ਹੋਸਟਲ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਦੇਣ ਲਈ ਇਹ ਐਂਬੂਲੈਂਸ ਕੰਮ ਕਰੇਗੀ।
ਇਸ ਮੌਕੇ ਮੈਡਮ ਦੀਪਾ ਬਾਗਲ, ਸ੍ਰੀ ਕੇਸਵ ਬਹਿਲ ਉਘੇ ਸਮਾਜਸੇਵੀ, ਡਾ:ਅਰਵਿੰਦ ਮਨਚੰਦਾ ਡੀ.ਆਈ:ਓ, ਮਨਜਿੰਦਰ ਸਿੰਘ ਸਰਪੰਚ, ਰਘਬੀਰ ਸਿੰਘ ਬਢਵਾਲ ਸੁਪਰਡੰਟ ਪੀ.ਡਬਲਿਯੂ.ਡੀ, ਨਰਿੰਦਰ ਸ਼ਰਮਾ ਸਿੱਖਿਆ ਵਿਭਾਗ, ਪਰਗਟ ਸਿੰਘ ਫੂਡ ਸਪਲਾਈ, ਰਾਜਵੀਰ, ਹਰਪ੍ਰੀਤ ਸਿੰਘ, ਸੁਖਜੀਤ ਸਿੰਘ, ਮਹਾਂਦੀਪ ਸਿੰਘ, ਰਿਤੂ ਮਹਾਜਨ, ਨੇਹਾ, ਰਾਜੇਸ਼ ਕੁਮਾਰ, ਮਨਿੰਦਰ, ਸੀਮਾ ਅਤੇ ਸਾਕਸੀ ਵੀ ਹਾਜ਼ਰ ਸਨ।