ਗੁਰਦਾਸਪੁਰ ਪੁਲਿਸ ਵੱਲੋ ਸਪੈਸ਼ਲ ਅਪਰੇਸ਼ਨ ਦੌਰਾਨ 06 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ
29 ਗ੍ਰਾਮ ਹੈਰੋਇੰਨ, 05 ਕਿਲੋ ਚੂਰਾ ਪੋਸਤ, 420 ਨਸ਼ੀਲੀਆ ਗੋਲੀਆ ਅਤੇ 21900 ਰੁਪਏ ਡਰੱਗ ਮਨੀ ਕੀਤੀ ਬ੍ਰਾਮਦ
ਗੁਰਦਾਸਪੁਰ, 21 ਫਰਵਰੀ (ਮੰਨਣ ਸੈਣੀ)। ਡੀਜੀਪੀ ਪੰਜਾਬ ਦੇ ਆਦੇਸ਼ਾ ਅਨੁਸ਼ਾਰ ਜਿਲ੍ਹਾ ਗੁਰਦਾਸਪੁਰ ਵਿਖੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨਰੇਸ਼ ਕੁਮਾਰ ਅਰੌੜਾ ਦੀ ਨਿਗਰਾਨੀ ਹੇਠ ਅਤੇ ਅਤੇ ਗੁਰਦਾਸਪੁਰ ਦੇ ਐਸਐਸਪੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਵਿੱਚ (CASO) ਕਾਰਡਨ ਅਤੇ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਸਬੰਧੀ ਚਲਾਏ ਗਏ ਆਪ੍ਰੇਸ਼ਨ ਦੌਰਾਨ 2 ਐਸ.ਪੀ, 1 ਏ.ਐਸ.ਪੀ, 5 ਡੀ.ਐਸ.ਪੀ, 12 ਐਸ.ਐੱਚ.ਓ, 310 ਐਨ.ਜੀ.ਓ, 50 ਲੇਡੀ ਫੋਰਸ ਕੁੱਲ 400 ਪੁਲਿਸ ਅਧਿਕਾਰੀਆ/ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾ ਬਣਾ ਕੇ ਸਰਚ ਅਭਿਆਨ ਚਲਾਇਆ ਗਿਆ।
ਜਿਸਦੇ ਚਲਦੇ ਪੁਲਿਸ ਨੇ ਕੁੱਲ਼ 6 ਦੋਸ਼ੀਆ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ 29 ਗ੍ਰਾਮ ਹੈਰੋਇਨ, 5 ਕਿਲੋ ਚੂਰਾ ਪੋਸਤ, 420 ਨਸ਼ੀਲੀਆ ਗੋਲੀਆ ਅਤੇ 21 ਹਜਾਰ 900 ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਥਾਣਾ ਧਾਰੀਵਾਲ ਵਿੱਚ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 10 ਗ੍ਰਾਮ 119 ਮਿਲੀਗ੍ਰਾਮ ਹੈਰੋਇੰਨ, 02 ਮੋਬਾਇਲ ਫੋਨ ਅਤੇ 900 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਕਰ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਗੁਰਦਾਸਪੁਰ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 08 ਗ੍ਰਾਮ ਹੈਰੋਇੰਨ, 03 ਮੋਬਾਇਲ ਫੋਨ ਅਤੇ 01 ਲੈਪਟੋਪ ਬ੍ਰਾਮਦ ਕੀਤਾ ਗਿਆ ਹੈ ਅਤੇ ਉਸ ਖਿਲਾਫ ਥਾਣਾ ਸਦਰ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਥਾਣਾ ਕਾਹਨੂੰਵਾਨ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 03 ਕਿਲੋ ਚੂਰਾ ਪੋਸਤ, 01 ਟਰੱਕ ਅਤੇ 01 ਮੋਬਾਇਲ ਫੋਨ ਬ੍ਰਾਮਦ ਕਰਕੇ ਮੁਕੱਦਮਾ ਦਰਜ਼ ਕੀਤਾ ਗਿਆ
ਜਦਕਿ ਥਾਣਾ ਕਲਾਨੌਰ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 10 ਗ੍ਰਾਮ ਹੈਰੋਇੰਨ, 02 ਕਿਲੋ ਚੂਰਾ ਪੋਸਤ, 01 ਮੋਟਰਸਾਈਕਲ, 01 ਮੋਬਇਲ ਫੋਨ ਅਤੇ 21000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਦੀਨਾਨਗਰ ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 420 ਨਸ਼ੀਲੀਆ ਗੋਲੀਆ ਬ੍ਰਾਮਦ ਕਰ ਮਾਮਲਾ ਦਰਜ ਕੀਤਾ ਗਿਆ ਹੈ।