ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਐਚ.ਆਰ.ਏ ਇੰਟਰਨੈਸਨਲ ਸਕੂਲ, ਗੁਰਦਾਸਪੁਰ ਵਿਖੇ ਫਸਟ ਏਡ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ
ਸਕੱਤਰ ਰਾਜੀਵ ਸਿੰਘ ਨੇ ਫਸਟ ਏਡ ਬਾਰੇ ਪਰੈਕਟੀਕਲ ਜਾਣਕਾਰੀ ਦਿੱਤੀ
ਗੁਰਦਾਸਪੁਰ, 16 ਫਰਵਰੀ (ਮੰਨਣ ਸੈਣੀ )। ਡਾ ਹਿਮਾਂਸੂ ਅਗਰਵਾਲ, ਆਈ.ਏ.ਐਸ, ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸਾਂ ਤਹਿਤ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਅੱਜ ਐਚ.ਆਰ.ਏ ਇੰਟਰਨੈਸਨਲ ਸਕੂਲ, ਗੁਰਦਾਸਪੁਰ ਦੇ ਅਧਿਆਪਕਾਂ/ਵਰਕਰਾਂ ਆਦਿ ਨੂੰ ਫਸਟ ਏਡ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸ੍ਰੀ ਰਾਜੀਵ ਸਿੰਘ, ਸਕੱਤਰ ਕਮ ਜਿਲ੍ਹਾ ਟਰੇਨਿੰਗ ਅਫਸਰ, ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਸਿਖਲਾਈ ਦੌਰਾਨ ਵੱਖ-ਵੱਖ ਬਚਾਅ ਨੁਕਤਿਆਂ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਦਿਲ ਦਾ ਦੋਰਾ ਪੈਣ ਤੋ ਪਹਿਲਾ ਦੇ ਲੱਛਣ ਕੀ ਹੁੰਦੇ ਹਨ ਅਤੇ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਦਿੱਤੀ ਜਾਣ ਵਾਲੀ ਸਹਾਇਤਾ ਭਾਵ ਸੀ.ਪੀ.ਆਰ/ਬਨਾਵਟੀ ਸਾਹ ਕਿਵੇਂ ਦਿੱਤੇ ਜਾਂਦੇ ਹਨ। ਇਸ ਸਭ ਬਾਰੇ ਉਨ੍ਹਾਂ ਵਿਸਥਾਰਾਪੂਰਵਕ ਜਾਣਕਾਰੀ ਅਤੇ ਪ੍ਰੈਕਟੀਕਲ ਕਰਕੇ ਦੱਸੇ ਅਤੇ ਇਹਨਾ ਅਧਿਆਪਕਾਂ ਪਾਸੋ ਇਸ ਦਾ ਮੌਕੇ ’ਤੇ ਹੀ ਅਭਿਆਸ ਕਰਵਾਇਆ ਗਿਆ।
ਇਸ ਦੌਰਾਨ ਸੈਕਟਰੀ ਰਾਜੀਵ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਨੱਕ ਮੂੰਹ ਵਿਚੋਂ ਖੂਨ ਆ ਰਿਹਾ ਹੋਵੇ ਜਾਂ ਵਿਅਕਤੀ ਬੇਹੋਸ਼ ਹੋਵੇ ਅਤੇ ਉਸ ਦਾ ਸਾਹ ਚੱਲ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਰਿਕਵਰੀ ਪੁਜੀਸਨ ਭਾਵ ਵੱਖੀ ਪਰਨੇ ਕਰਕੇ ਹਸਪਤਾਲ ਲੈ ਕੇ ਆਉਣਾ ਚਾਹੀਦਾ ਹੈ ਇਸ ਤਰਾਂ ਕਰਨ ਦੇ ਨਾਲ ਉਸ ਵਿਅਕਤੀ ਦੇ ਫੇਫੜਿਆਂ ਵਿਚ ਖੂਨ ਨਹੀਂ ਜਾਂਦਾ ਅਤੇ ਉਸ ਨੂੰ ਸਾਹ ਲੈਣ ਵਿਚ ਆਸਾਨੀ ਹੁੰਦੀ ਹੈ। ਇਸ ਤੋਂ ਇਲਾਵਾ ਉਹਨਾਂ ਵਲੋ ਦਸਿਆ ਗਿਆ ਕਿ ਅਗਰ ਕਿਸੇ ਵਿਅਕਤੀ ਦੇ ਗਲੇ ਵਿਚ ਕੋਈ ਚੀਜ ਫੱਸ ਜਾਵੇ ਤਾਂ ਸਾਨੂੰ ਕਿਹੜੇ ਤਰੀਕੇ ਦੇ ਨਾਲ ਬਾਹਰ ਕੱਢਨੀ ਚਾਹੀਦੀ ਹੈ, ਇਸ ਬਾਰ ਵੀੇ ਵਿਸਤਾਰਪੂਰਵਕ ਪਰੈਟੀਕਲ ਕਰਕੇ ਦੱਸੇ ਗਏ। ਉਨ੍ਹਾਂ ਕਿਹਾ ਹਰ ਵਿਅਕਤੀ ਨੂੰ ਫਸਟ ਏਡ ਦੀ ਜਾਣਕਾਰੀ ਹੋਣੀ ਜਰੂਰੀ ਹੈ ਤਾਂ ਜੋ ਲੋੜ ਪੈਣ ’ਤੇ ਇਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਸ ਮੌਕੇ ਐੱਚ.ਆਰ.ਏ ਸਕੂਲ ਦੇ ਚੇਅਰਮੈਨ ਸ੍ਰੀ ਹੀਰਾ ਲਾਲ ਮਨੀ, ਸ੍ਰੀ ਸਤਿਅਮ ਵਾਈਸ ਚੇਅਰਮੈਨ ਅਤੇ ਸ੍ਰੀਮਤੀ ਸੁਮਨ ਸੁਕਾਲਾ, ਪ੍ਰਿੰਸੀਪਲ ਅਤੇ ਸਕੂਲ ਦੇ ਅਧਿਆਪਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।