ਮ੍ਰਿਤਕ ਨੌਜਵਾਨ ਸੁਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਦੇ ਪਰਿਵਾਰ ਦਾ ਸੀ ਦੋਹਤਰਾ
ਗੁਰਦਾਸਪੁਰ, 15 ਫਰਵਰੀ (ਕੁਲਦੀਪ ਜਾਫਲਪੁਰ) ਆਏ ਦਿਨ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੀ ਮੌਤ ਦੀਆਂ ਮਨਹੂਸ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਤਾਜ਼ਾ ਘਟਨਾਕ੍ਰਮ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸਵਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਦੇ ਭਰਾ ਮੇਦਨ ਸਿੰਘ ਸੁਤੰਤਰਤਾ ਸੰਗਰਾਮੀ ਦੇ ਦੋਹਤਰੇ ਹਰਦਮਨ ਸਿੰਘ ਕਾਹਲੋ ਪੁੱਤਰ ਜਗਜੀਤ ਸਿੰਘ ਕਾਹਲੋਂ ਪਿੰਡ ਅਲੂਣਾ ਦੀ ਕਨੇਡਾ ਵਿੱਚ ਮੌਤ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਸ ਜਗਜੀਤ ਸਿੰਘ ਨੇ ਦੱਸਿਆ ਕਿ ਹਰਦਮਨ ਅੱਜ ਤੋ 7 ਸਾਲ ਪਹਿਲਾ ਪਰਿਵਾਰ ਸਮੇਤ ਕੈਨੇਡਾ ਦੇ ਪੱਕੇ ਵਸਨੀਕ ਵਜੋਂ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ ਹਰਦਮਨ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਕੁਝ ਦਿਨ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਹਰਦਮਨ ਦੀ ਮੌਤ ਹੋ ਗਈ। ਹਰਦਮਨ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਹਰਦਮਨ ਸਿੰਘਾਂ ਦੀ ਮਿਰਤਕ ਦੇਹ ਨੂੰ ਪਿੰਡ ਪਹੁੰਚਾਉਣ ਲਈ ਬਣਦੀ ਸਹਾਇਤਾ ਕੀਤੀ ਜਾਵੇ। ਹਮਦਮਨ ਦੀ ਮੌਤ ਨਾਲ ਪਿੰਡ ਅਲੂਣਾ ਅਤੇ ਨੇੜਲੇ ਪਿੰਡਾਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।