ਗੁਰਦਾਸਪੁਰ, 9 ਫਰਵਰੀ (ਮੰਨਣ ਸੈਣੀ)। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 58 ਬਟਾਲੀਅਨ ਦੇ ਜਵਾਨਾਂ ਵੱਲੋਂ ਬੁੱਧਵਾਰ ਦੀ ਰਾਤ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡ੍ਰੋਨ ‘ਤੇ ਬੀਐਸਐਫ ਦੀ ਬੀਓਪੀ ਆਂਧੀਆਂ ‘ਤੇ ਤਾਇਨਾਤ ਜਵਾਨਾਂ ਵਲੋਂ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਦਾਗ ਕੇ ਪਾਕਿਸਤਾਨੀ ਡ੍ਰੋਨ ਨੂੰ ਵਾਪਸ ਪਾਕਿਸਤਾਨ ਵਾਲੇ ਪਾਸੇ ਭੇਜਣ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਸਰਹੱਦ ‘ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ ਆਕਾਸ਼ ਵਿੱਚ ਗੂੰਜ ਦੀ ਅਵਾਜ਼ ਸੁਣੀ। ਇਸ ਉਪਰੰਤ ਬੀਐਸਐਫ ਜਵਾਨਾਂ ਵੱਲੋਂ 16 ਰੌਂਦ ਫਾਇੰਗ ਕਰਕੇ 1 ਇਲੂ ਬੰਬ ਚਲਾ ਕੇ 30 ਸੈਕੇਂਡ ਦੇ ਅੰਦਰ ਹੀ ਡਰੋਨ ਨੂੰ ਪਰਤਨ ਵਿੱਚ ਮਜਬੂਰ ਕੀਤਾ ਗਿਆ। ਇਸ ਸਬੰਧੀ ਸਰਹੱਦ ਤੇ ਸਰਚ ਅਭਿਆਨ ਛੇੜੀਆ ਗਿਆ ਜਿਸ ਵਿੱਚ ਕੁਝ ਵੀ ਬਰਾਮਦ ਨਹੀਂ ਹੋਇਆ।