ਕ੍ਰਾਇਮ ਗੁਰਦਾਸਪੁਰ

ਟਰੱਕ ਯੂਨੀਅਨ ਦੇ ਮੁਖੀ ‘ਤੇ ਜਾਨਲੇਵਾ ਹਮਲੇ ਦੇ ਮਾਮਲੇ ‘ਚ 24 ਵਿਅਕਤੀ ਨਾਮਜ਼ਦ

ਟਰੱਕ ਯੂਨੀਅਨ ਦੇ ਮੁਖੀ ‘ਤੇ ਜਾਨਲੇਵਾ ਹਮਲੇ ਦੇ ਮਾਮਲੇ ‘ਚ 24 ਵਿਅਕਤੀ ਨਾਮਜ਼ਦ
  • PublishedFebruary 4, 2023

ਗੁਰਦਾਸਪੁਰ, 4 ਫ਼ਰਵਰੀ (ਮੰਨਣ ਸੈਣੀ)। ਥਾਣਾ ਦੀਨਾਨਗਰ ਦੀ ਪੁਲੀਸ ਨੇ ਟਰੱਕ ਯੂਨੀਅਨ ਦੇ ਪ੍ਰਧਾਨ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਵਿੱਚ 24 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਟ੍ਰੱਕ ਯੂਨਿਅਨ ਦੇ ਪ੍ਰਧਾਨ ਲਖਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਗਾਂਧੀਆ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ।

ਲਖਬੀਰ ਸਿੰਘ ਨੇ ਦੱਸਿਆ ਕਿ ਉਹ ਟਰੱਕ ਯੂਨੀਅਨ ਦੀਨਾਨਗਰ ਦਾ ਮੌਜੂਦਾ ਪ੍ਰਧਾਨ ਹੈ। ਬੀਤੀ 1 ਫਰਵਰੀ ਨੂੰ ਉਹ ਟਰੱਕ ਯੂਨੀਅਨ ਦੀਨਾਨਗਰ ਦੇ ਦਫ਼ਤਰ ਵਿੱਚ ਮੌਜੂਦ ਸਨ। ਮੁਲਜ਼ਮ ਹਰਚਰਨ ਸਿੰਘ ਨੇ ਉਸ ਨੂੰ ਅੱਡਾ ਪਨਿਯਾਦ ਬੁਲਾਇਆ। ਜਦੋਂ ਉਹ ਰਾਤ 10 ਵਜੇ ਦੇ ਕਰੀਬ ਅੱਡਾ ਪਨਿਯਾਦ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਪੰਜ ਕਾਰਾਂ ਖੜ੍ਹੀਆਂ ਸਨ। ਜਿਸ ‘ਚੋਂ ਹਰਚਰਨ ਸਿੰਘ, ਸੋਮਵੀਰ ਸਿੰਘ, ਸੋਨੂੰ ਵਾਲੀਆ, ਜਰਨੈਲ ਸਿੰਘ ਆਪਣੇ 20 ਅਣਪਛਾਤੇ ਸਾਥੀਆਂ ਨਾਲ ਮੈਦਾਨ ‘ਚ ਉਤਰੇ ਅਤੇ ਹੱਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਹਮਲਾਵਰ ਉਸ ਨਾਲ ਦੁਸ਼ਮਣੀ ਰੱਖਦੇ ਆ ਰਹੇ ਹਨ। ਦੂਜੇ ਪਾਸੇ ਏਐਸਆਈ ਵੈਸ਼ਨੋ ਦਾਸ ਨੇ ਦੱਸਿਆ ਕਿ ਯੂਨੀਅਨ ਦੇ ਪ੍ਰਧਾਨ ਦੇ ਬਿਆਨਾਂ ਦੇ ਆਧਾਰ ’ਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Written By
The Punjab Wire