ਪਿੰਡਾਂ ਅੰਦਰ ਪਿੰਡ ਪੱਧਰ ਤੇ ਸੁਰੱਖਿਆ ਸਮਿਤੀਆਂ ਬਣਾਉਂਣ ਲਈ ਦਿੱਤਾ ਜੋਰ , ਨਸੇ ਨੂੰ ਰੋਕਣ ਲਈ ਜਾਗਰੁਕਤਾ ਵਧਾਉਂਣ ਵਿੱਚ ਸਰਪੰਚ ਕਰਨ ਸਹਿਯੋਗ
ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਮਾਗਮ ਵਿੱਚ ਹਾਜਰ ਮਹਿਮਾਨਾਂ ਦਾ ਪਠਾਨਕੋਟ ਪਹੁੰਚਣ ਤੇ ਕੀਤਾ ਸਵਾਗਤ
ਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਨੇ ਸਮਾਰੋਹ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਸਮੀਖਿਆ
ਪਠਾਨਕੋਟ, 1 ਫਰਵਰੀ 2023:- ਦੇਸ ਦੀ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦੇ ਲਈ ਬਾਰਡਰ ਦੇ ਨਾਲ ਲਗਦੇ ਪਿੰਡਾਂ ਦਾ ਜਾਗਰੁਕ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਦੇ ਲਈ ਸਮੇਂ ਦੀ ਲੋੜ ਹੈ ਕਿ ਪਿੰਡਾਂ ਅੰਦਰ ਸੁਰੱਖਿਆ ਸਮਿਤੀਆਂ ਗਠਿਤ ਕੀਤੀਆ ਗਈਆਂ ਹਨ ਅਤੇ ਪੰਚਾਂ-ਸਰਪੰਚਾਂ ਦੀ ਜਿਮ੍ਹੇਵਾਰੀ ਬਣਦੀ ਹੈ ਕਿ ਨਸਂੇ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਦੇ ਲਈ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੈ। ਇਹ ਪ੍ਰਗਟਾਵਾ ਸ੍ਰੀ ਬਨਵਾਰੀ ਲਾਲ ਪਰੋਹਿਤ ਗਵਰਨਰ ਪੰਜਾਬ ਨੇ ਅੱਜ ਪਠਾਨਕੋਟ ਵਿਖੇ ਪੰਡਿਤ ਦੀਨ ਦਿਆਲ ਉਪਾਧਿਆਏ ਆੱਡੀਟੋਰੀਅਮ ਵਿੱਚ ਜਿਲ੍ਹਾ ਪਠਾਨਕੋਟ ਅਧੀਨ ਬਾਰਡਰ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ।
ਅਪਣੇ ਸੰਬੋਧਨ ਦੋਰਾਨ ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਿੰਦ ਪਾਕ ਬਾਰਡਰ ਦੇ ਨਾਲ ਲਗਦੇ ਪਿੰਡਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ ਪਹਿਲੇ ਦੋਰੇ ਦੋਰਾਨ ਉਨ੍ਹਾਂ ਬਾਰਡਰ ਦੇ ਨਾਲ ਲਗਦੇ ਪਿੰਡਾਂ ਵਿੱਚ ਸੁਰੱਖਿਆ ਸਮਿਤੀਆਂ ਬਣਾਉਂਣ ਦੀ ਅਪੀਲ ਕੀਤੀ ਸੀ ਜਿਸ ਤੇ ਕੰਮ ਕਰਦਿਆਂ ਜਿਲ੍ਹਾ ਪਠਾਨਕੋਟ ਦੇ ਬਾਰਡਰ ਨਾਲ ਲਗਦੇ 12 ਪਿੰਡਾਂ ਤੋਂ ਇਲਾਵਾ 44 ਪਿੰਡਾਂ ਅੰਦਰ ਸੁਰੱਖਿਆ ਸਮਿਤੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਲਗਦੇ ਪਿੰਡਾਂ ਦੀਆਂ ਹੱਦਾ ਅੰਦਰ ਨਸੇ ਦਾ ਮੂਦਾ ਬਹੁਤ ਵੱਡਾ ਹੈ ਅਤੇ ਤਾਰ ਤੋਂ ਪਾਰ ਦੀ ਕਾਰਵਾਈ ਦੇਸ ਦੇ ਲਈ ਖਤਰਾ ਬਣਦੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਬਾਰਡਰ ਦੇ ਨਾਲ ਨਾਲ ਪਾਕਿਸਤਾਨ ਵੱਲੋਂ ਨਸੇ ਦੀ ਸਪਲਾਈ ਜੋਰ ਫੜਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸਾਸਨ ਪੂਰੀ ਜਿਮ੍ਹੇਵਾਰੀ ਨਾਲ ਅਪਣੀ ਡਿਊਟੀ ਨਿਭਾ ਰਹੇ ਹਨ ਪਰ ਹੋਰ ਵੀ ਜਿਆਦਾ ਜਾਗਰੂਕ ਹੋ ਕੇ ਕੰਮ ਕਰਨ ਦੀ ਲੋੜ ਹੈ। ਅਗਰ ਪਿੰਡਾਂ ਅੰਦਰ ਬਣਾਈਆਂ ਸੁਰੱਖਿਆ ਸਮਿਤੀਆਂ ਨਸੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਸਬੰਧੀ ਜਾਣਕਾਰੀ ਪੁਲਿਸ ਤੱਕ ਪਹੁੰਚਾਉਂਦੇ ਹਨ ਤਾਂ ਹੋਰ ਵੀ ਜਿਆਦਾ ਨਸੇ ਤੇ ਠੱਲ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਲਗਦੇ 6 ਜਿਲਿ੍ਹਆਂ ਅੰਦਰ ਇਕ ਲਹਿਰ ਲਿਆਉਂਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਅਗਰ ਲੋਕ ਜਾਗਰੂਕ ਹੁੰਦੇ ਹਨ ਤਾਂ ਪੰੰਜਾਬ ਦੇ ਨੋਜਵਾਨਾਂ ਨੂੰ ਨਸੇ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਜਰੂਰਤ ਹੈ ਕਿ ਅਸੀਂ ਦੇਸ ਦੀ ਸੁਰੱਖਿਆ ਲਈ ਜਾਗਰੁਕ ਹੋ ਕੇ ਚਲੀਏ ਅਤੇ ਕਿਸੇ ਵੀ ਤਰ੍ਹਾਂ ਦੀ ਸੱਕੀ ਗਤੀਵਿਧੀ ਬਾਰੇ ਪੁਲਿਸ ਅਤੇ ਪ੍ਰਸਾਸਨ ਨੂੰ ਸਰਪੰਚ ਦੇ ਮਾਧਿਅਮ ਰਾਹੀਂ ਸੂਚਿਤ ਕੀਤਾ ਜਾਵੇ।
ਜਿਕਰਯੋਗ ਹੈ ਕਿ ਅੱਜ ਮਾਨਯੋਗ ਗਵਰਨਰ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਵੱਲੋਂ ਜਿਲ੍ਹਾ ਪਠਾਨਕੋਟ ਦੇ ਆੱਡੀਟੋਰੀਅਮ ਵਿੱਚ ਜਿਲ੍ਹਾ ਪਠਾਨਕੋਟ ਅਧੀਨ ਬਾਰਡਰ ਰੇਂਜ ਵਿੱਚ ਆਉਂਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਨਾਲ ਵਿਸੇਸ ਮੀਟਿੰਗ ਰੱਖੀ ਗਈ ਸੀ। ਸਮਾਗਮ ਦਾ ਸੁਭਅਰੰਭ ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਦੀਆਂ ਵਿਦਿਆਰਥਣਾਂ ਵੱਲੋਂ ਰਾਸਟਰੀ ਗਾਇਨ ਨਾਲ ਕੀਤਾ ਗਿਆ। ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਮਾਗਮ ਵਿੱਚ ਹਾਜਰ ਮਹਿਮਾਨਾਂ ਦਾ ਪਠਾਨਕੋਟ ਪਹੁੰਚਣ ਤੇ ਸਵਾਗਤ ਕੀਤਾ। ਸਮਾਰੋਹ ਦੋਰਾਨ ਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਵੱਲੋਂ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਪੰਜਾਬ ਦੇ ਗੋਰਵਮਯ ਇਤਹਾਸ ਤੇ ਰੋਸਨੀ ਪਾਈ।
ਸਮਾਰੋਹ ਦੇ ਅੰਤ ਵਿੱਚ ਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਵੱਲੋਂ ਕਿ ਮਾਨਯੋਗ ਗਵਰਨਰ ਪੰਜਾਬ ਬਾਰਡਰ ਦੇ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਪੰਚਾਂ ਦੇ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਦਿੱਤੇ ਆਦੇਸਾਂ ਦੀ ਪਾਲਣਾ ਕਰਦਿਆ ਭਵਿੱਖ ਵਿੱਚ ਕਾਰਜ ਕੀਤੇ ਜਾਣਗੇ। ਉਨ੍ਹਾਂ ਇਸ ਮੋਕੇ ਤੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਰੋਹ ਦਾ ਅੰਤ ਸਰਕਾਰੀ ਹਾਈ ਸਕੂਲ ਸੈਲੀ ਕੂਲੀਆਂ ਦੀਆਂ ਵਿਦਿਆਰਥਣਾਂ ਵੱਲੋਂ ਰਾਸਟਰੀ ਗਾਇਨ ਨਾਲ ਕੀਤਾ ਗਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ, ਗੋਰਵ ਯਾਦਵ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ, ਰਾਖੀ ਗੁਪਤਾ ਭੰਡਾਰੀ ਪਿ੍ਰੰਸੀਪਲ ਸੈਕਟਰੀ ਟੂ ਗਵਰਨਰ ਪੰਜਾਬ, ਨੀਲਕੰਠ ਅਵਹਦ ਪਿ੍ਰੰਸੀਪਲ ਸੈਕਟਰੀ ਡਿਪਾਰਟਮੈਂਟ ਆਫ ਪਬਲਿਕ ਵਰਕ, ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ, ਹਰਕਮਲਪ੍ਰੀਤ ਸਿੰਘ ਖੱਖ ਐਸ.ਐਸ.ਪੀ. ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।