ਗੁਰਦਾਸਪੁਰ

ਸੀ.ਐਸ.ਸੀ ਵੀ.ਐਲ.ਈਜ਼ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ

ਸੀ.ਐਸ.ਸੀ ਵੀ.ਐਲ.ਈਜ਼ ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ
  • PublishedFebruary 1, 2023

ਗੁਰਦਾਸਪੁਰ, 1 ਫਰਵਰੀ 2023 (ਦੀ ਪੰਜਾਬ ਵਾਇਰ)। ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਤਹਿਤ ਪਿੰਡਾਂ ਅਤੇ ਵਾਰਡਾਂ ਵਿੱਚ ਸਰਕਾਰ ਦੀਆਂ ਸਕੀਮਾਂ ਅਤੇ ਸੇਵਾਵਾਂ ਨੂੰ ਆਸਾਨੀ ਨਾਲ ਲੋਕਾਂ ਤੱਕ ਪਹੁੰਚਾਣ ਲਈ ਪੂਰੇ ਭਾਰਤ ਵਿੱਚ ਕਾਮਨ ਸਰਵਿਸ ਸੈਂਟਰ ਖੋਲ੍ਹੇ ਗਏ ਹਨI ਸੀ ਐਸ ਸੀ ਗੁਰਦਾਸਪੁਰ ਵੀ ਐਲ ਈਜ਼ ਦੀ ਇੱਕ ਟ੍ਰੇਨਿੰਗ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰੋਜ਼ਗਾਰ ਦਫ਼ਤਰ ਵਿਖੇ ਕਰਵਾਈ ਗਈI ਇਸ ਮੀਟਿੰਗ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵੀ ਐਲ ਈਜ਼ ਨੇ ਭਾਗ ਲਿਆI

ਮੀਟਿੰਗ ਵਿੱਚ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀI ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਵੱਲੋਂ ਰੋਜ਼ਗਾਰ ਦਫ਼ਤਰ ਵਿੱਚ ਚੱਲ ਰਹੀਆਂ ਸੇਵਾਵਾਂ ਬਾਰੇ ਵੀ ਐਲ ਈਜ਼ ਨੂੰ ਜਾਣੂ ਕਰਵਾਇਆ ਗਿਆI ਇਸ ਮੀਟਿੰਗ ਵਿੱਚ ਜ਼ਿਲਾ ਮੈਨੇਜਰ ਪ੍ਰਵੀਨ ਵੱਲੋਂ ਆਯੂਸ਼ਮਾਨ ਭਾਰਤ, ਈ-ਸ਼ਰਮ, ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ ਯੋਜਨਾ, ਰੇਲਵੇ ਬੁਕਿੰਗ ਅਤੇ ਹੋਰ ਟ੍ਰੈਵਲ ਸੇਵਾਵਾਂ,ਡਾਕ ਮਿੱਤਰਾ, ਡਿਫੈਂਸ ਪੈਨਸ਼ਨਰਜ਼ ਸੇਵਾਵਾਂ (ਸਪਰਸ਼ ਪੋਰਟਲ ), ਖੇਤੀ ਬਾੜੀ ਨਾਲ ਸੰਬੰਧਿਤ ਸੇਵਾਵਾਂ , ਟੈਲੀ ਲਾਅ , ਗ੍ਰਾਮੀਣ ਈ ਸਟੋਰ, ਲੋਨ ਸੇਵਾਵਾਂ, ਇੰਸੂਰੈਂਸ ਸੇਵਾਵਾਂ, ਸਿਹਤ ਸੇਵਾਵਾਂ, ਪੈਨਸ਼ਨ ਵਿਤਰਣ ਸੇਵਾਵਾਂ, ਪੀ ਐਮ ਜੀ ਦਿਸ਼ਾ, ਪੈਨ ਕਾਰਡ, ਪਾਸਪੋਰਟ ਅਤੇ ਬੈਂਕਿੰਗ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈI ਇਸ ਮੌਕੇ ਸੀ ਐਸ ਸੀ ਦੇ ਸਹਾਇਕ ਮੈਨੇਜਰ ਦੀਪਕ ਸੇਠ (ਬੈਂਕਿੰਗ ) ਅਤੇ ਜ਼ਿਲ੍ਹਾ ਮੈਨੇਜਰ ਪ੍ਰਵੀਨ, ਸੁਨੀਲ ਕੁਮਾਰ ਅਤੇ ਦਿਲਾਵਰ ਸਿੰਘ ਹਾਜ਼ਰ ਸਨI

Written By
The Punjab Wire